Gee 98News

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

ਚੰਡੀਗੜ੍ਹ,12 ਮਾਰਚ, Gee98 news service

ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਬੀਤੇ ਕੱਲ੍ਹ ਸੁਣਾਏ ਇੱਕ ਫੈਸਲੇ ਨੇ ਸਭ ਦਾ ਧਿਆਨ ਖਿੱਚਿਆ ਹੈ। ਸੁਪਰੀਮ ਕੋਰਟ ਨੇ ਗਾਜ਼ੀਆਬਾਦ ਦੇ ਇੱਕ 31 ਸਾਲਾਂ ਦੇ ਨੌਜਵਾਨ ਨੂੰ ਸਵੈ ਇੱਛਾ ਮੌਤ ਦੀ ਇਜਾਜ਼ਤ ਦਿੱਤੀ ਹੈ। ਪਿਛਲੇ 13 ਸਾਲਾਂ ਤੋਂ ਕੋਮਾ ‘ਚ ਚੱਲ ਰਿਹਾ ਇਹ ਨੌਜਵਾਨ ਹਰੀਸ਼ ਰਾਣਾ ਲਾਈਫ ਸਪੋਰਟ ਸਿਸਟਮ ‘ਤੇ ਹੈ। ਭਾਰਤ ਵਿੱਚ ਇਹ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ। ਹਰੀਸ਼ ਰਾਣਾ ਦੇ ਮਾਪਿਆਂ ਨੇ ਇੱਛਾ ਮੌਤ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਹਰੀਸ਼ ਰਾਣਾ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਦੇ ਇਲਾਜ ਲਈ ਸਾਰੀ ਜਾਇਦਾਦ ਵਿਕ ਗਈ ਹੈ। ਅਤੇ ਹੁਣ ਉਹਨਾਂ ਤੋਂ ਬੱਚੇ ਦਾ ਦੁੱਖ ਵੀ ਨਹੀਂ ਵੇਖਿਆ ਜਾ ਰਿਹਾ। ਇਸ ਦੁੱਖ ਦਾ ਹੀ ਮਾਮਲੇ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਸੁਪਰੀਮ ਕੋਰਟ ਦੇ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਕੇ ਵੀ ਵਿਸ਼ਵਨਾਥਨ ਨੇ ਏਮਜ਼ ਨੂੰ ਹੁਕਮ ਦਿੱਤੇ ਹਨ ਕਿ ਹਰੀਸ਼ ਰਾਣਾ ਦੇ ਲਾਈਵ ਸਪੋਰਟ ਸਿਸਟਮ ਨੂੰ ਨਿਯਮਬੱਧ ਤਰੀਕੇ ਨਾਲ ਹਟਾਇਆ ਜਾਵੇ ਤਾਂ ਜੋ ਉਸਦੀ ਕੁਦਰਤੀ ਮੌਤ ਹੋ ਸਕੇ। ਹਰੀਸ਼ ਰਾਣਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਬੀਟੈਕ ਦਾ ਵਿਦਿਆਰਥੀ ਸੀ ਜਦੋਂ ਉਹ 2013 ‘ਚ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਡਿੱਗ ਗਿਆ ਸੀ ਜਿਸ ਕਾਰਨ ਉਸ ਦੇ ਪੂਰੇ ਸਰੀਰ ਨੂੰ ਲਕਵਾ ਮਾਰ ਗਿਆ ਸੀ। ਉਹ ਨਾ ਕੁਝ ਬੋਲ ਸਕਦਾ ਹੈ ਤੇ ਨਾ ਹੀ ਮਹਿਸੂਸ ਕਰ ਸਕਦਾ ਹੈ। ‌ ਹਰੀਸ਼ ਰਾਣਾ ਪੰਜਾਬ ਯੂਨੀਵਰਸਿਟੀ ਦਾ ਟਾੱਪਰ ਵਿਦਿਆਰਥੀ ਸੀ। ਸੁਪਰੀਮ ਕੋਰਟ ਨੇ ਭਾਵੇਂ ਹਰੀਸ਼ ਰਾਣਾ ਦੇ ਮਾਪਿਆਂ ਦੀ ਬੇਨਤੀ ‘ਤੇ ਉਸ ਦੀ ਹਾਲਤ ਦੇ ਮੱਦੇਨਜ਼ਰ ਇੱਛਾ ਮੌਤ ਦੀ ਇਜਾਜ਼ਤ ਦਿੱਤੀ ਹੈ ਪ੍ਰੰਤੂ ਇਸ ਮਾਮਲੇ ਨੇ ਹਰ ਦੇਸ਼ ਵਾਸੀ ਨੂੰ ਝੰਜੋੜਿਆ ਹੈ।
ਫੋਟੋ ਕੈਪਸ਼ਨ-ਹਰੀਸ਼ ਰਾਣਾ ਅਤੇ ਉਸ ਦੀ ਮਾਤਾ ਦੀ ਤਸਵੀਰ

error: Content is protected !!