Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਆਦਰਸ਼ ਸਕੂਲ ਕਾਲੇਕੇ ਵਿਖੇ ਹੋਈ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਮਾਮਲਾ ਪੁੱਜਿਆ ਡੀਸੀ ਦੇ ਦਰਬਾਰ

-ਸਕੂਲ ਇੰਚਾਰਜ 'ਤੇ ਬੱਚਿਆਂ ਤੋਂ ਪੈਸੇ ਇਕੱਠੇ ਕਰਨ, ਡੀਜੇ ਲਗਾ ਕੇ ਨੱਚਣ ਸਮੇਤ ਗੰਭੀਰ ਦੋਸ਼

Nirmal Pandori by Nirmal Pandori
02/14/2026
in ਬਰਨਾਲਾ ਆਸ-ਪਾਸ
Reading Time: 1 min read
A A
0
ਆਦਰਸ਼ ਸਕੂਲ ਕਾਲੇਕੇ ਵਿਖੇ ਹੋਈ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਮਾਮਲਾ ਪੁੱਜਿਆ ਡੀਸੀ ਦੇ ਦਰਬਾਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,14 ਫਰਵਰੀ, (ਨਿਰਮਲ ਸਿੰਘ ਪੰਡੋਰੀ)-

-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਜ਼ਿਲ੍ਹਾ ਬਰਨਾਲਾ ਵਿਖੇ ਹੋਈ ਪਿਛਲੇ ਦਿਨੀ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਮਾਮਲਾ ਡੀਸੀ ਬਰਨਾਲਾ ਦੇ ਦਰਬਾਰ ਪੁੱਜ ਗਿਆ ਹੈ। ਇਸ ਸਬੰਧੀ ਇੱਕ ਲਿਖਤੀ ਸ਼ਿਕਾਇਤ ਸਕੂਲ ਦੀ ਹੀ ਇੱਕ ਅਧਿਆਪਕ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਕੀਤੀ ਗਈ ਹੈ। ਡੀਸੀ ਬਰਨਾਲਾ ਨੂੰ ਕੀਤੀ ਲਿਖਤੀ ਸ਼ਿਕਾਇਤ ਵਿੱਚ ਅਧਿਆਪਕਾ ਸੁਨੀਤਾ ਸ਼ਰਮਾ ਨੇ ਸਕੂਲ ਦੇ ਇੰਚਾਰਜ ਸੰਦੇਸ਼ ਸਿੰਗਲਾ ‘ਤੇ ਇਸ ਪਾਰਟੀ ਦਾ ਆਯੋਜਨ ਕਰਨ ਸਮੇਤ ਹੋਰ ਵੀ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤ ਕਰਤਾ ਨੇ ਇਸ ਗੱਲ ਦਾ ਬਕਾਇਦਾ ਜ਼ਿਕਰ ਕੀਤਾ ਹੈ ਕਿ 11 ਫਰਵਰੀ ਨੂੰ ਸਕੂਲ ਕੰਪਲੈਕਸ ਵਿੱਚ ਬਾਰਵੀਂ ਕਲਾਸ ਦੇ ਬੱਚਿਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਜਿੱਥੇ ਬਕਾਇਦਾ ਡੀਜੇ ਲਗਾਇਆ ਗਿਆ ਅਤੇ ਡੀਜੇ ਉੱਪਰ ਸਕੂਲੀ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਗੰਧਲਾ ਕਰਨ ਵਾਲੇ ਗੀਤ ਲਗਾ ਕੇ ਭੰਗੜਾ ਵੀ ਪਾਇਆ ਗਿਆ। ‌ਸਕੂਲ ਇੰਚਾਰਜ ‘ਤੇ ਇਹ ਵੀ ਦੋਸ਼ ਲੱਗੇ ਹਨ ਕਿ ਪਾਰਟੀ ਵਾਲੇ ਦਿਨ ਨਰਸਰੀ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਤੱਕ ਸਕੂਲ ਵਿੱਚ ਛੁੱਟੀ ਕੀਤੀ ਗਈ ਜਿਸ ਲਈ ਕਿਸੇ ਵੀ ਉੱਚ ਅਧਿਕਾਰੀ ਦੀ ਇਜਾਜ਼ਤ ਨਹੀਂ ਨਹੀਂ ਲਈ ਗਈ। ‌ਡੀਸੀ ਬਰਨਾਲਾ ਨੂੰ ਕੀਤੇ ਸ਼ਿਕਾਇਤ ਪੱਤਰ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ 17 ਫਰਵਰੀ ਤੋਂ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਲਈ ਇਸੇ ਸਕੂਲ ਵਿੱਚ ਆਸ ਪਾਸ ਦੇ ਲੱਗਭੱਗ 6 ਸਕੂਲ ਪੇਪਰ ਦੇਣ ਲਈ ਆ ਰਹੇ ਹਨ ਪੇਪਰਾਂ ਵਿੱਚ ਸਿਰਫ ਪੰਜ ਦਿਨ ਬਚੇ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਨੂੰ ਪਾਰਟੀ ਲਈ ਡੀਜੇ ‘ਤੇ ਨਾਚ ਗਾਣੇ ਦੀ ਪ੍ਰੈਕਟਿਸ ਕਰਵਾਈ ਗਈ। ‌ਸ਼ਿਕਾਇਤਕਰਤਾ ਅਧਿਆਪਕਾਂ ਨੇ ਇਹ ਦੋਸ਼ ਵੀ ਲਿਖਤੀ ਤੌਰ ‘ਤੇ ਲਗਾਏ ਹਨ ਕਿ ਪਾਰਟੀ ਦੇ ਪ੍ਰਬੰਧ ਖ਼ਾਤਰ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਤੋਂ 400 ਰੁਪਏ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਪ੍ਰਤੀ ਵਿਦਿਆਰਥੀ 500 ਰੁਪਏ ਦੀ ਉਗਰਾਹੀ ਕੀਤੀ ਗਈ, ਇਸ ਤਰ੍ਹਾਂ ਕੁੱਲ ਮਿਲਾ ਕੇ ਇਸ ਵਿਦਾਇਗੀ ਪਾਰਟੀ ਲਈ 54000 ਤੋਂ ਵਧੇਰੇ ਪੈਸੇ ਇਕੱਠੇ ਕੀਤੇ ਗਏ।

                                                                                                                      ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਸਿੱਖਿਆ ਵਿਕਾਸ ਬੋਰਡ ਦਾ ਪ੍ਰੋਜੈਕਟ ਹੈ ਅਤੇ ਇਹ ਉਹਨਾਂ ਆਰਥਿਕ ਤੌਰ ‘ਤੇ ਕਮਜ਼ੋਰ ਬੱਚਿਆਂ ਲਈ ਖੋਲੇ ਗਏ ਸਨ ਜਿਨਾਂ ਦੇ ਮਾਤਾ-ਪਿਤਾ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਦੀਆਂ ਫੀਸਾਂ ਨਹੀਂ ਭਰ ਸਕਦੇ। ਇਹ ਸਕੂਲ ਸੀਬੀਐਸਈ ਤੋਂ ਮਾਨਤਾ ਪ੍ਰਾਪਤ ਹਨ ਜਿੱਥੇ ਵਿਦਿਆਰਥੀਆਂ ਤੋਂ ਕੋਈ ਟਿਊਸ਼ਨ ਫੀਸ ਅਤੇ ਐਡਮਿਸ਼ਨ ਫ਼ੀਸ ਨਹੀਂ ਲਈ ਜਾਂਦੀ ਇਥੋਂ ਤੱਕ ਕਿ ਵਰਦੀਆਂ ਤੇ ਕਿਤਾਬਾਂ ਦੇ ਪੈਸੇ ਵੀ ਬੱਚਿਆਂ ਦੇ ਖਾਤਿਆਂ ਵਿੱਚ ਹੀ ਟਰਾਂਸਫਰ ਕੀਤੇ ਜਾਂਦੇ ਹਨ ਪ੍ਰੰਤੂ ਅਜਿਹੇ ਸਕੂਲ ਦੇ ਵਿਦਿਆਰਥੀਆਂ ਤੋਂ ਪ੍ਰਤੀ ਵਿਦਿਆਰਥੀ 500-500 ਸੌ ਰੁਪਏ ਇਕੱਠੇ ਕਰਨੇ ਸਕੂਲ ਇੰਚਾਰਜ ਨੂੰ ਸਿੱਧੇ ਤੌਰ ‘ਤੇ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦਾ ਹੈ। ਸ਼ਿਕਾਇਤਕਰਤਾ ਅਧਿਆਪਕ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਗਰੀਬ ਵਿਦਿਆਰਥੀਆਂ ਦੇ ਮਾਤਾ ਪਿਤਾ ‘ਤੇ ਵਿੱਤੀ ਬੋਝ ਪਾਉਣਾ, ਪ੍ਰੀਖਿਆਵਾਂ ਮੌਕੇ ਬਿਨਾਂ ਪਰਮਿਸ਼ਨ ਤੋਂ ਛੁੱਟੀ ਕਰਨਾ, ਮਿਡ ਡੇ ਮੀਲ ਸਰਵ ਨਾ ਕਰਨਾ, ਗਰੀਬ ਬੱਚਿਆਂ ਤੋਂ ਪੈਸੇ ਇਕੱਠੇ ਕਰਨਾ, ਬੱਚਿਆਂ ਦੀ ਪੜ੍ਹਾਈ ਅਤੇ ਅਨੁਸ਼ਾਸਨ ਨੂੰ ਅੱਖੋਂ ਪਰੋਖੇ ਕਰਕੇ ਡੀਜੇ ਲਗਾ ਕੇ ਗਾਣੇ ਵਜਾਉਣਾ, ਸਕੂਲ ਦਾ ਮਾਹੌਲ ਖ਼ਰਾਬ ਕਰਨਾ, ਹੁੱਲੜਬਾਜ਼ੀ ਕਰਨਾ ਇੱਕ ਗਲਤੀ ਹੀ ਨਹੀਂ ਬਲਕਿ ਬਲਕਿ ਇੱਕ ਜੁਰਮ ਹੈ ਜਿਸ ਦੀ ਜਾਂਚ ਕਰਕੇ ਸਬੰਧਿਤ ਇੰਚਾਰਜ ਅਤੇ ਹੋਰ ਅਧਿਆਪਕਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ।
                                                                                                  ‌‌ਲੋੜਵੰਦ ਵਿਦਿਆਰਥੀਆਂ ਲਈ ਚੱਲ ਰਹੇ ਇਸ ਸਕੂਲ ਵਿੱਚ ਵਿਦਾਇਗੀ ਪਾਰਟੀ ਮੌਕੇ ਵਿਦਿਆਰਥੀਆਂ ਤੋਂ ਪੈਸੇ ਇਕੱਠੇ ਕੀਤੇ ਜਾਣ ਸਬੰਧੀ ਲਿਖ਼ਤੀ ਸ਼ਿਕਾਇਤ ਦੇ ਮਾਮਲੇ ‘ਚ ਜਾਨਣ ਲਈ ਜਦ ਸਕੂਲ ਇੰਚਾਰਜ ਸੁਦੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਪਹਿਲਾਂ ਉਹਨਾਂ ਨੇ ਸਕੂਲ ਵਿੱਚ ਹੋਏ ਇਹਨਾਂ ਜਸ਼ਨਾਂ ਨੂੰ ਸਕੂਲ ਦਾ ਸਲਾਨਾ ਸਮਾਗਮ ਦੱਸਿਆ ਪ੍ਰੰਤੂ ਫੇਰ ਨਾਲ ਹੀ ਹੋਰ ਅਧਿਆਪਕਾਂ ਦਾ ਹਵਾਲਾ ਦਿੰਦੇ ਹੋਏ ਖ਼ੁਦ ਇਹਨਾਂ ਜਸ਼ਨਾਂ ਤੋਂ ਅਣਜਾਣ ਹੋਣ ਦੀ ਗੱਲ ਕੀਤੀ ਜਦਕਿ ਇਸ ਪਾਰਟੀ ਦੀਆਂ ਵੀਡੀਓਜ਼ ਵਿੱਚ ਇਹ ਬਕਾਇਦਾ ਵੇਖਿਆ ਜਾ ਰਿਹਾ ਹੈ ਕਿ ਮੌਕੇ ‘ਤੇ ਸਕੂਲ ਇੰਚਾਰਜ ਵੀ ਕੋਟ ਪੈਂਟ ਪਾ ਕੇ ਜਸ਼ਨ ਮਨਾ ਰਹੇ ਹਨ।

Gee98 Ads

ਇੱਥੇ ਇਹ ਵੀ ਦੱਸਣ ਯੋਗ ਹੈ ਕਿ ਸਕੂਲ ਇੰਚਾਰਜ ਨੂੰ ਅਜੇ 14 ਜਨਵਰੀ 2026 ਨੂੰ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵੱਲੋਂ ਜਾਰੀ ਪੱਤਰ ਅਨੁਸਾਰ ਸੁਦੇਸ਼ ਕੁਮਾਰ ਨੂੰ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਸਕੂਲ ਦਾ ਇੰਚਾਰਜ ਲਗਾਇਆ ਗਿਆ ਹੈ ਪ੍ਰੰਤੂ ਲੋਕ ਹਿਤ ਦਾ ਦੂਰ ਦੀ ਗੱਲ, ਸ਼ਿਕਾਇਤ ਅਨੁਸਾਰ ਵਿਦਿਆਰਥੀਆਂ ਦੇ ਹਿੱਤਾਂ ਨਾਲ ਹੀ ਖਿਲਵਾੜ ਕੀਤਾ ਗਿਆ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਸਕੂਲ ਕੰਪਲੈਕਸ ਅੰਦਰ ਇਸ ਪਾਰਟੀ ਦੀਆਂ ਕਨਸੋਆਂ ਜ਼ਿਲ੍ਹਾ ਸਿੱਖਿਆ ਦਫ਼ਤਰ ਤੱਕ ਪਹਿਲਾਂ ਹੀ ਪੁੱਜ ਚੁੱਕੀਆਂ ਸਨ ਪਰੰਤੂ ਇਸ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਕੋਈ ਨੋਟਿਸ ਨਹੀਂ ਲਿਆ ਗਿਆ ਜਿਸ ਤੋਂ ਬਾਅਦ ਇੱਕ ਅਧਿਆਪਕਾ ਨੂੰ ਡੀਸੀ ਦਾ ਦਰਵਾਜ਼ਾ ਖੜਕਾਉਣਾ ਪਿਆ। ਹੁਣ ਵੇਖਣਯੋਗ ਹੋਵੇਗਾ ਕਿ ਸਕੂਲ ਕੰਪਲੈਕਸ ਅੰਦਰ ਇਸ ਤਰ੍ਹਾਂ ਦੀਆਂ ਵਿਦਾਇਗੀ ਪਾਰਟੀਆਂ ‘ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਪਾਰਟੀ ਕਰਨ ਅਤੇ ਲੋੜਵੰਦ ਵਿਦਿਆਰਥੀਆਂ ਤੋਂ ਪੈਸੇ ਇਕੱਠੇ ਕਰਨ ਸਮੇਤ ਡੀਜੇ ‘ਤੇ ਗਾਣੇ ਲਵਾ ਕੇ ਵਿਦਿਆਰਥੀਆਂ ਨੂੰ ਨਚਾਉਣ ਸਬੰਧੀ ਗੰਭੀਰ ਸ਼ਿਕਾਇਤ ‘ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ?

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵਿਧਾਇਕ ਕਾਲਾ ਢਿੱਲੋਂ ਨੇ ਸਿਹਤ ਮੰਤਰੀ ਦੀ ਕੱਲ੍ਹ ਦੀ ਬਰਨਾਲਾ ਫੇਰੀ ‘ਤੇ ਲਾਈ ਸਵਾਲਾਂ ਦੀ ਝੜੀ

ਬਰਨਾਲਾ ‘ਚ ਵਹੀਕਲਾਂ ‘ਤੇ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬੰਦ.. ਹੁਣ ਬਠਿੰਡੇ ਜਾਣਾ ਪਵੇਗਾ

04/02/2026
ਬਰਨਾਲਾ ਪੁਲਿਸ ਨੇ ਫੜਿਆ ਮੋਟਰਸਾਈਕਲ ਚੋਰ ਗਿਰੋਹ….6 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ

ਬਰਨਾਲਾ ਪੁਲਿਸ ਨੇ ਫੜਿਆ ਮੋਟਰਸਾਈਕਲ ਚੋਰ ਗਿਰੋਹ….6 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ

04/01/2026
…ਜਦੋਂ ਨਾ ਬਹੁੜੀ ਸਰਕਾਰ…ਤਾਂ ਮੈਦਾਨ ‘ਚ ਆਏ ਦੁਕਾਨਦਾਰ… ਆਪਣੇ ਖਰਚੇ ‘ਤੇ ਭਰੇ ਸੜਕਾਂ ਤੇ ਟੋਏ

…ਜਦੋਂ ਨਾ ਬਹੁੜੀ ਸਰਕਾਰ…ਤਾਂ ਮੈਦਾਨ ‘ਚ ਆਏ ਦੁਕਾਨਦਾਰ… ਆਪਣੇ ਖਰਚੇ ‘ਤੇ ਭਰੇ ਸੜਕਾਂ ਤੇ ਟੋਏ

03/31/2026
Load More
Tags: #barnalanews#education department#malwanews #newsupdate #dailyupdate#punjabnews
Previous Post

ਪੰਜਾਬ ‘ਚ ਆਊਟਸੋਰਸ ਮੁਲਾਜ਼ਮਾਂ ਸਬੰਧੀ ਹਾਈਕੋਰਟ ਨੇ ਦਿੱਤੇ ਅਹਿਮ ਹੁਕਮ

Next Post

ਡੇਰਾ ਰਾਧਾ ਸੁਆਮੀ ਬਿਆਸ ਦਾ ਵੱਡਾ ਫੈਸਲਾ…ਕਿਸੇ ਵੀ VIP ਨਾਲ ਡੇਰਾ ਮੁਖੀ ਦੀ ਫੋਟੋ ਜਨਤਕ ਨਹੀਂ ਹੋਵੇਗੀ

Nirmal Pandori

Nirmal Pandori

Related Posts

ਵਿਧਾਇਕ ਕਾਲਾ ਢਿੱਲੋਂ ਨੇ ਸਿਹਤ ਮੰਤਰੀ ਦੀ ਕੱਲ੍ਹ ਦੀ ਬਰਨਾਲਾ ਫੇਰੀ ‘ਤੇ ਲਾਈ ਸਵਾਲਾਂ ਦੀ ਝੜੀ
ਬਰਨਾਲਾ ਆਸ-ਪਾਸ

ਬਰਨਾਲਾ ‘ਚ ਵਹੀਕਲਾਂ ‘ਤੇ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬੰਦ.. ਹੁਣ ਬਠਿੰਡੇ ਜਾਣਾ ਪਵੇਗਾ

by Nirmal Pandori
04/02/2026
ਬਰਨਾਲਾ ਪੁਲਿਸ ਨੇ ਫੜਿਆ ਮੋਟਰਸਾਈਕਲ ਚੋਰ ਗਿਰੋਹ….6 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ
ਬਰਨਾਲਾ ਆਸ-ਪਾਸ

ਬਰਨਾਲਾ ਪੁਲਿਸ ਨੇ ਫੜਿਆ ਮੋਟਰਸਾਈਕਲ ਚੋਰ ਗਿਰੋਹ….6 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ

by Nirmal Pandori
04/01/2026
…ਜਦੋਂ ਨਾ ਬਹੁੜੀ ਸਰਕਾਰ…ਤਾਂ ਮੈਦਾਨ ‘ਚ ਆਏ ਦੁਕਾਨਦਾਰ… ਆਪਣੇ ਖਰਚੇ ‘ਤੇ ਭਰੇ ਸੜਕਾਂ ਤੇ ਟੋਏ
ਬਰਨਾਲਾ ਆਸ-ਪਾਸ

…ਜਦੋਂ ਨਾ ਬਹੁੜੀ ਸਰਕਾਰ…ਤਾਂ ਮੈਦਾਨ ‘ਚ ਆਏ ਦੁਕਾਨਦਾਰ… ਆਪਣੇ ਖਰਚੇ ‘ਤੇ ਭਰੇ ਸੜਕਾਂ ਤੇ ਟੋਏ

by Nirmal Pandori
03/31/2026
ਮੁਅੱਤਲ SHO ਨਰੇਸ਼ ਕੁਮਾਰ ‘ਤੇ FIR ਦਰਜ ਹੋਣ ਤੱਕ ਸੰਘਰਸ਼ ਜਾਰੀ ਰਹੇਗਾ-DC ਦਫ਼ਤਰ ਕਰਮਚਾਰੀ ਯੂਨੀਅਨ
ਬਰਨਾਲਾ ਆਸ-ਪਾਸ

ਮੁਅੱਤਲ SHO ਨਰੇਸ਼ ਕੁਮਾਰ ‘ਤੇ FIR ਦਰਜ ਹੋਣ ਤੱਕ ਸੰਘਰਸ਼ ਜਾਰੀ ਰਹੇਗਾ-DC ਦਫ਼ਤਰ ਕਰਮਚਾਰੀ ਯੂਨੀਅਨ

by Nirmal Pandori
03/27/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਇੱਕ ਵੱਡੇ ਵਿਦਿਅਕ ਅਦਾਰੇ ਦੇ AC ਆਡੀਟੋਰੀਅਮ ਤੱਕ ਸਿਮਟਦੀਆਂ ਜਾ ਰਹੀਆਂ ਬਰਨਾਲਾ ਪ੍ਰਸ਼ਾਸਨ ਦੀਆਂ ਜਾਗਰੂਕ ਮੁਹਿੰਮਾਂ

by Nirmal Pandori
03/26/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਬਰਨਾਲਾ ਆਸ-ਪਾਸ

ਇੱਕ ਵੱਡੇ ਵਿਦਿਅਕ ਅਦਾਰੇ ਦੇ AC ਆਡੀਟੋਰੀਅਮ ਤੱਕ ਸਿਮਟਦੀਆਂ ਜਾ ਰਹੀਆਂ ਬਰਨਾਲਾ ਪ੍ਰਸ਼ਾਸਨ ਦੀਆਂ ਜਾਗਰੂਕ ਮੁਹਿੰਮਾਂ

by Nirmal Pandori
03/26/2026
Load More
Next Post
ਡੇਰਾ ਰਾਧਾ ਸੁਆਮੀ ਬਿਆਸ ਦਾ ਵੱਡਾ ਫੈਸਲਾ…ਕਿਸੇ ਵੀ VIP ਨਾਲ ਡੇਰਾ ਮੁਖੀ ਦੀ ਫੋਟੋ ਜਨਤਕ ਨਹੀਂ ਹੋਵੇਗੀ

ਡੇਰਾ ਰਾਧਾ ਸੁਆਮੀ ਬਿਆਸ ਦਾ ਵੱਡਾ ਫੈਸਲਾ...ਕਿਸੇ ਵੀ VIP ਨਾਲ ਡੇਰਾ ਮੁਖੀ ਦੀ ਫੋਟੋ ਜਨਤਕ ਨਹੀਂ ਹੋਵੇਗੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਪੁਲਿਸ ਨੂੰ ਮਿਲੇਗਾ ਪੱਕਾ DGP…ਸਰਕਾਰ ਜਲਦੀ ਹੀ ਭੇਜੇਗੀ UPSC ਨੂੰ ਪੈਨਲ

ਸਰਕਾਰੀ ਮੁਲਾਜ਼ਮਾਂ ਨੇ 10 ਲੱਖ ਮੁਫ਼ਤ ਇਲਾਜ ਵਾਲਾ ਕਾਰਡ ਬਣਾਉਣ ਤੋਂ ਕੀਤਾ ਇਨਕਾਰ

MP ਰਾਘਵ ਚੱਢਾ ਦਾ ਕੇਜਰੀਵਾਲ ਨੂੰ ਸਖ਼ਤ ਸੁਨੇਹਾ…ਸਮਾਂ ਆਉਣ ‘ਤੇ ਜ਼ੁਬਾਨ ਖੋਲਣ ਦੇ ਦਿੱਤੇ ਸੰਕੇਤ

ਅੰਦਰਲੀ ਖ਼ਬਰ…ਕੇਜਰੀਵਾਲ ਨੇ ਰਾਘਵ ਚੱਢਾ ਤੋਂ ਮੰਗਿਆ ਸੀ ਅਸਤੀਫ਼ਾ..ਜਦੋਂ ਕੀਤੀ ਨਾਂਹ…ਤਾਂ ਦਿੱਤਾ ਝਟਕਾ

ਬਰਨਾਲਾ ‘ਚ ਵਹੀਕਲਾਂ ‘ਤੇ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬੰਦ.. ਹੁਣ ਬਠਿੰਡੇ ਜਾਣਾ ਪਵੇਗਾ

ਸਰਪੰਚ ਦੇ ਪਤੀ ‘ਤੇ ਤਾਬਤਤੋੜ ਫਾਇਰਿੰਗ…ਵਾਲ-ਵਾਲ ਬਚਿਆ ਸਰਪੰਚ ਦਾ ਪਤੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend