Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਵਖਤੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ…ਸਿੱਖਿਆ ਵਿਭਾਗ ਨੇ ਡੀਈਓਜ਼ ਅਤੇ ਸਕੂਲ ਮੁਖੀ ਸੂਲੀ ‘ਤੇ ਟੰਗੇ

- ਸਕੂਲਾਂ 'ਚ ਚੱਲ ਰਹੇ ਉਸਾਰੀ ਕੰਮਾਂ ਨੂੰ ਤੁਰੰਤ ਪੂਰਾ ਕਰਨ ਦੇ ਤਾਨਾਸ਼ਾਹੀ ਹੁਕਮ ਜਾਰੀ

Nirmal Pandori by Nirmal Pandori
02/24/2026
in ਬਰਨਾਲਾ ਆਸ-ਪਾਸ
Reading Time: 1 min read
A A
0
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

Latest news isolated icon, megaphone or bullhorn, breaking report vector. Info announcement and TV or radio broadcast, web article, loudspeaker. Daily headline emblem or logo, message or advertising

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 24 ਫਰਵਰੀ 2026 (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਦੇ ਸਕੂਲ ਸਿੱਖਿਆ ਡਾਇਰੈਕਟਰ ਜਨਰਲ (DGSE)-ਕਮ-ਰਾਜ ਪ੍ਰੋਜੈਕਟ ਡਾਇਰੈਕਟਰ, ਸਮੱਗਰਾ ਸਿੱਖਿਆ ਅਭਿਆਨ ਅਥਾਰਿਟੀ (ਪੰਜਾਬ) ਨੇ ਸਕੂਲਾਂ ਵਿੱਚ ਚੱਲ ਰਹੇ ਵੱਖ-ਵੱਖ ਨਿਰਮਾਣ ਅਤੇ ਵਿਕਾਸ ਪ੍ਰੋਜੈਕਟਾਂ ਦੀ ਮੱਠੀ ਰਫ਼ਤਾਰ ਨੂੰ ਲੈ ਕੇ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਦੱਸ ਦੇਈਏ ਕਿ ਵਿਭਾਗ ਅਨੁਸਾਰ ਸਾਲ 2024-25 ਅਤੇ 2025-26 ਦੇ ਤਹਿਤ ਪ੍ਰਵਾਨਿਤ ਸਾਰੇ ਪ੍ਰੋਜੈਕਟਾਂ ਲਈ ਸਕੂਲਾਂ ਨੂੰ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਹਨ। ਇਹਨਾਂ ਪ੍ਰੋਜੈਕਟਾਂ ਵਿੱਚ ACR (ਵਧੀਕ ਕਲਾਸ ਰੂਮ) ਅਤੇ ਲਾਇਬ੍ਰੇਰੀਆਂ ਦੀ ਉਸਾਰੀ,LARS, ਆਰਟ ਐਂਡ ਕ੍ਰਾਫਟ ਰੂਮ, ਲੜਕੇ ਅਤੇ ਲੜਕੀਆਂ ਲਈ ਟਾਇਲਟਾਂ ਦੀ ਉਸਾਰੀ ਅਤੇ ਸਕੂਲ ਇਮਾਰਤਾਂ ਦੀ ਬਰਾਮਦ (ਵੱਡੀ ਅਤੇ ਛੋਟੀ ਮੁਰੰਮਤ) ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ 10 ਫਰਵਰੀ 2026 ਨੂੰ ਸਕੂਲ ਸਿੱਖਿਆ ਸਕੱਤਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (DEOs) ਨਾਲ ਕੀਤੀ ਗਈ ਸਮੀਖਿਆ ਮੀਟਿੰਗ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਕਈ ਜ਼ਿਲ੍ਹਿਆਂ ਵਿੱਚ ਵਿਕਾਸ ਕਾਰਜ ਬਹੁਤ ਮੱਠੇ ਚੱਲ ਰਹੇ ਹਨ ਅਤੇ ਜਾਰੀ ਕੀਤੇ ਗਏ ਫੰਡਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

                                                                                ਸੂਤਰਾਂ ਅਨੁਸਾਰ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ 15 ਮਾਰਚ ਤੱਕ ਹਰ ਹਾਲਤ ਵਿੱਚ ਸਕੂਲਾਂ ਵਿੱਚ ਵਿਕਾਸ ਸਬੰਧੀ ਚੱਲ ਰਹੇ ਸਾਰੇ ਪ੍ਰੋਜੈਕਟਾਂ ਦੀ ਮੁਕੰਮਲ ਰਿਪੋਰਟ ਪੋਰਟਲ ‘ਤੇ ਅਪਲੋਡ ਕੀਤੀ ਜਾਵੇ। ਦੂਜੇ ਪਾਸੇ ਸਟੇਟ ਹੈੱਡਕੁਆਰਟਰ ‘ਤੇ ਏਸੀ ਰੂਮ ਵਿੱਚ ਬੈਠ ਕੇ ਯੋਜਨਾ ਤਿਆਰ ਕਰਨ ਵਾਲੇ ਵਿਭਾਗੀ ਅਧਿਕਾਰੀਆਂ ਦੇ ਇਹਨਾਂ ਤਾਨਾਸ਼ਾਹੀ ਹੁਕਮਾਂ ‘ਤੇ ਸਵਾਲ ਵੀ ਉੱਠ ਰਹੇ ਹਨ ਕਿਉਂਕਿ ਸਕੂਲਾਂ ਵਿੱਚ ਅੱਠਵੀਂ, ਦਸਵੀਂ ਅਤੇ ਬਾਰਵੀਂ ਦੀਆਂ ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਹਨ। ਜਿਹੜੇ ਸਕੂਲਾਂ ਵਿੱਚ ਇਹਨਾਂ ਪ੍ਰੀਖਿਆਵਾਂ ਦੇ ਸੈਂਟਰ ਬਣੇ ਹੋਏ ਹਨ ਉਥੇ ਵਿਕਾਸ ਸਬੰਧੀ ਕਮਰੇ ਦੀ ਉਸਾਰੀ ਜਾਂ ਹੋਰ ਕੰਮ ਜੰਗੀ ਪੱਧਰ ‘ਤੇ ਚਲਾਉਣ ਕਾਰਨ ਪ੍ਰੀਖਿਆਵਾਂ ਦਾ ਪ੍ਰਬੰਧ ਯਕੀਨੀ ਤੌਰ ਤੇ ਪ੍ਰਭਾਵਿਤ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਵੀ ਸਮੱਸਿਆ ਪੇਸ਼ ਆਵੇਗੀ। ਸਿੱਖਿਆ ਵਿਭਾਗ ਨੇ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਾਲ 2025-26 ਦੇ ਬਾਕੀ ਰਹਿੰਦੇ ਕੰਮ ਸਮੇਂ ਸਿਰ ਪੂਰੇ ਨਾ ਕੀਤੇ ਗਏ, ਤਾਂ ਅਗਲੇ ਫੰਡ ਜਾਰੀ ਨਹੀਂ ਕੀਤੇ ਜਾਣਗੇ। ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਤਾਨਾਸ਼ਾਹੀ ਹੁਕਮਾਂ ਦੇ ਕਾਰਨ ਕਈ ਸਕੂਲ ਮੁਖੀਆਂ ਨੇ ਗਰਾਂਟ ਲੈਣ ਤੋਂ ਹੀ ਨਾਂਹ ਕਰ ਦਿੱਤੀ ਕਿਉਂਕਿ ਇੰਨੇ ਘੱਟ ਸਮੇਂ ਵਿੱਚ ਕਿਸੇ ਵੀ ਹਾਲਤ ਵਿੱਚ ਉਸਾਰੀ ਸਬੰਧੀ ਪ੍ਰੋਜੈਕਟ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ‌ ਇਸ ਮਾਮਲੇ ਸਬੰਧੀ ਇੱਕ ਜੂਨੀਅਰ ਇੰਜੀਨੀਅਰ ਨੇ ਦੱਸਿਆ ਕਿ ਕਿਸੇ ਵੀ ਸਰਕਾਰੀ ਇਮਾਰਤ ਵਿੱਚ ਉਸਾਰੀ ਸਬੰਧੀ ਪ੍ਰੋਜੈਕਟ ਦੇ ਲੈਂਟਰ ਨੂੰ ਖੋਲਣ ਦਾ ਸਮਾਂ ਹੀ ਘੱਟੋ ਘੱਟ 15 ਦਿਨ ਹੁੰਦਾ ਹੈ, ਫਿਰ ਇਹ ਕਿਵੇਂ ਮੰਨਿਆ ਜਾ ਸਕਦਾ ਹੈ ਕਿ 15 ਮਾਰਚ ਤੱਕ ਉਸਾਰੀ ਸਬੰਧੀ ਵੱਡੇ ਪ੍ਰੋਜੈਕਟ ਮੁਕੰਮਲ ਹੋ ਜਾਣਗੇ।

Gee98 Ads

                                                               ਸੂਤਰਾਂ ਅਨੁਸਾਰ ਇਸ ਮਾਮਲੇ ‘ਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਸੂਲੀ ‘ਤੇ ਟੰਗਿਆ ਹੋਇਆ ਹੈ। ਇੱਥੇ ਇਹ ਵੀ ਧਿਆਨ ਰਹੇ ਕਿ ਜੇਕਰ ਕੋਈ ਸਕੂਲ ਮੁਖੀ ਜਲਦਬਾਜ਼ੀ ਵਿੱਚ ਉਸਾਰੀ ਦਾ ਕੰਮ ਕਰੇਗਾ ਤਾਂ ਕੰਮ ਵਿੱਚ ਘਾਟ ਰਹਿਣ ਦੇ ਨਾਲ ਨਾਲ ਕੁਰੱਪਸ਼ਨ ਦੀ ਗੁੰਜਾਇਸ਼ ਵੀ ਬਣੀ ਰਹੇਗੀ। ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਸਕੂਲਾਂ ਦੇ ਕੁਝ ਸਕੂਲ ਮੁਖੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਤਾਨਾਸ਼ਾਹੀ ਹੁਕਮਾਂ ‘ਤੇ ਟਿੱਪਣੀ ਕੀਤੀ ਕਿ ਵਿਭਾਗ ਵੱਲੋਂ ਖੁਦ ਹੀ ਗਰਾਂਟਾਂ ਜਾਰੀ ਕਰਨ ਵਿੱਚ ਦੇਰੀ ਕੀਤੀ ਗਈ ਅਤੇ ਗਰਾਂਟਾਂ ਜਾਰੀ ਕਰਨ ਸਬੰਧੀ ਸਹੀ ਸਮੇਂ ਦੀ ਚੋਣ ਪ੍ਰੀਖਿਆਵਾਂ ਦੇ ਸ਼ਡਿਊਲ ਮੁਤਾਬਕ ਨਹੀਂ ਕੀਤੀ ਗਈ ਅਤੇ ਹੁਣ “ਵਖਤੋਂ ਖੂੰਝੀ ਡੂੰਮਣੀ ਚੰਡੀਗੜ੍ਹ ਦੇ ਏਸੀ ਕਮਰਿਆਂ ਵਿੱਚ ਬੈਠੀ ਆਲ ਪਤਾਲ ਗਾ ਰਹੀ ਹੈ” ਕਿਉਂਕਿ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਘੱਟ ਸਮੇਂ ਵਿੱਚ ਉਸਾਰੀ ਦੇ ਵੱਡੇ ਪ੍ਰੋਜੈਕਟ ਕਿਸੇ ਵੀ ਹਾਲਤ ਵਿੱਚ ਪੂਰੇ ਨਹੀਂ ਕੀਤੇ ਜਾ ਸਕਦੇ। ਕੁਝ ਸਕੂਲ ਮੁਖੀਆਂ ਨੇ ਇਹ ਵੀ ਟਿੱਪਣੀ ਕੀਤੀ ਕਿ ਸਿੱਖਿਆ ਵਿਭਾਗ “ਬੂਹੇ ‘ਤੇ ਜੰਝ ਆਉਣ ਤੋਂ ਬਾਅਦ ਹੀ ਕੁੜੀ ਦੇ ਕੰਨ ਵਿੰਨਣ ‘ਤੇ ਲੱਗਿਆ ਹੋਇਆ ਹੈ ਭਾਵ ਪ੍ਰੀਖਿਆਵਾਂ ਦੇ ਦੌਰ ‘ਚ ਉਸਾਰੀ ਦੇ ਪ੍ਰੋਜੈਕਟਾਂ ਵੱਲ ਅਧਿਆਪਕਾਂ ਨੂੰ ਤੋਰਿਆ ਜਾ ਰਿਹਾ ਹੈ ਜਿਸ ਨਾਲ ਪ੍ਰੀਖਿਆਵਾਂ ਦਾ ਪ੍ਰਬੰਧ ਯਕੀਨਨ ਪ੍ਰਭਾਵਿਤ ਹੋਣ ਦੇ ਆਸਾਰ ਹਨ।

 

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

Barnala Breaking news…ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

04/16/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਬਰਨਾਲੇ ਦੀਆਂ ਬੀਬੀਆਂ 1000 ਰੁਪਏ ਵਾਲੀ ਯੋਜਨਾ ਦੇ ਪਾਇਲਟ ਪ੍ਰੋਜੈਕਟ ਤੋਂ ਬਾਹਰ…ਅਜੇ ਕਰਨੀ ਪਵੇਗੀ ਹੋਰ ਉਡੀਕ

04/15/2026
AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

04/14/2026
Load More
Tags: #barnalanews#education department#malwanews #newsupdate #dailyupdate#punjabnews
Previous Post

ਬੀਕੇਯੂ ਕਾਦੀਆਂ ਦੇ ਚੇਅਰਮੈਨ ਦੇ ਜ਼ਮੀਨੀ ਰਿਕਾਰਡ ਨਾਲ ਕੀਤੀ ਛੇੜਛਾੜ

Next Post

CT ਯੂਨੀਵਰਸਿਟੀ ਦਾ ਵਾਈਸ ਚਾਂਸਲਰ ਟਰਮੀਨੇਟ…ਕਸ਼ਮੀਰੀ ਵਿਦਿਆਰਥੀਆਂ ਨੇ ਗਾਲਾਂ ਕੱਢਣ ਦੇ ਲਗਾਏ ਦੋਸ਼

Nirmal Pandori

Nirmal Pandori

Related Posts

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

Barnala Breaking news…ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

by Nirmal Pandori
04/16/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਬਰਨਾਲਾ ਆਸ-ਪਾਸ

ਬਰਨਾਲੇ ਦੀਆਂ ਬੀਬੀਆਂ 1000 ਰੁਪਏ ਵਾਲੀ ਯੋਜਨਾ ਦੇ ਪਾਇਲਟ ਪ੍ਰੋਜੈਕਟ ਤੋਂ ਬਾਹਰ…ਅਜੇ ਕਰਨੀ ਪਵੇਗੀ ਹੋਰ ਉਡੀਕ

by Nirmal Pandori
04/15/2026
AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ
ਬਰਨਾਲਾ ਆਸ-ਪਾਸ

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

by Nirmal Pandori
04/14/2026
ਬਰਨਾਲਾ ਦੇ AAP ਆਗੂ ਨੇ ਥਾਰ ਗੱਡੀ ਨਾਲ ਇੱਕ ਮਜ਼ਦੂਰ ਦਰੜਤਾ…ਹੋਈ ਮੌਤ
ਬਰਨਾਲਾ ਆਸ-ਪਾਸ

ਬਰਨਾਲਾ ਦੇ AAP ਆਗੂ ਨੇ ਥਾਰ ਗੱਡੀ ਨਾਲ ਇੱਕ ਮਜ਼ਦੂਰ ਦਰੜਤਾ…ਹੋਈ ਮੌਤ

by Nirmal Pandori
04/14/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਖੇਤ ਖਾ ਰਹੀ ਵਾੜ…ਸਕੂਲਾਂ ਨੂੰ ਗਰਾਂਟਾਂ ਵੰਡਣ ਵਾਲੇ ਅਧਿਆਪਕ ‘ਤੇ ਲੱਗੇ ਗਰਾਂਟਾਂ ‘ਚ ਘਪਲੇਬਾਜ਼ੀ ਦੇ ਦੋਸ਼

by Nirmal Pandori
04/11/2026
ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ, ਧਾਰਮਿਕ ਸਥਾਨਾਂ ਦੇ ਦਰਸ਼ਨ
ਬਰਨਾਲਾ ਆਸ-ਪਾਸ

ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ, ਧਾਰਮਿਕ ਸਥਾਨਾਂ ਦੇ ਦਰਸ਼ਨ

by Nirmal Pandori
04/08/2026
Load More
Next Post
CT ਯੂਨੀਵਰਸਿਟੀ ਦਾ ਵਾਈਸ ਚਾਂਸਲਰ ਟਰਮੀਨੇਟ…ਕਸ਼ਮੀਰੀ ਵਿਦਿਆਰਥੀਆਂ ਨੇ ਗਾਲਾਂ ਕੱਢਣ ਦੇ ਲਗਾਏ ਦੋਸ਼

CT ਯੂਨੀਵਰਸਿਟੀ ਦਾ ਵਾਈਸ ਚਾਂਸਲਰ ਟਰਮੀਨੇਟ...ਕਸ਼ਮੀਰੀ ਵਿਦਿਆਰਥੀਆਂ ਨੇ ਗਾਲਾਂ ਕੱਢਣ ਦੇ ਲਗਾਏ ਦੋਸ਼

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਵਿਦਿਆਰਥੀ ਤੋਂ ਰਿਸ਼ਵਤ ਲੈਂਦਾ ਪ੍ਰਿੰਸੀਪਲ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕਾਬੂ ਕੀਤਾ

“ਆਪ” ਦੇ ਵੱਡੇ ਆਗੂ ED ਦੇ ਰਾਡਾਰ ‘ਤੇ…ਮਿੱਤਲ ਤੋਂ ਬਾਅਦ ਹੁਣ ਸੰਜੀਵ ਅਰੋੜਾ ਦੇ ਟਿਕਾਣਿਆਂ ‘ਤੇ ਰੇਡ

ਮਾਸਟਰ ਦੇ ਮੁੰਡੇ ਨੇ ਸੂਲੀ ‘ਤੇ ਟੰਗੇ ਮਾਸਟਰ…300 ਕਿਲੋਮੀਟਰ ਤੱਕ ਦੂਰ ਬਣਾਏ PSTET ਪ੍ਰੀਖਿਆ ਦੇ ਸੈਂਟਰ

Barnala Breaking news…ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

MP ਅੰਮ੍ਰਿਤਪਾਲ ਸਿੰਘ ਨੂੰ ਅਜੇ ਡਿਬਰੂਗੜ੍ਹ ਦੀ ਜੇਲ੍ਹ ‘ਚ ਹੀ ਰੱਖੋ…ਪੰਜਾਬ ਦੀ ਕੇਂਦਰ ਨੂੰ ਗੁਹਾਰ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend