Skip to main content

Gee 98News

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ:)ਬਰਨਾਲ਼ਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ 25ਵਾਂ ਸਾਹਿਤਕ ਸਮਾਗਮ 1 ਮਾਰਚ ਨੂੰ ਕਰਵਾਇਆ ਜਾਵੇਗਾ

– ਚਾਰ ਅਗਾਂਹਵਧੂ,ਸਮਾਜ ਸੇਵੀ ਜੁਝਾਰੂ ਔਰਤਾਂ ਨੂੰ ਮਿਲੇਗਾ “ਸਿਰਜਣਹਾਰੀ ਪੁਰਸਕਾਰ”

ਬਰਨਾਲਾ, 27 ਫਰਵਰੀ (ਨਿਰਮਲ ਸਿੰਘ ਪੰਡੋਰੀ)-

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ:)ਬਰਨਾਲ਼ਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ 25 ਵਾਂ ਸਾਹਿਤਕ ਸਮਾਗਮ ਅਤੇ ਸਿਰਜਣਾ ਮੇਲਾ-3 ਐੱਸ. ਡੀ. ਕਾਲਜ ਆਫ਼ ਐਜੂਕੇਸ਼ਨ ਬਰਨਾਲ਼ਾ ਵਿਖੇ ਬੀ. ਐਂਡ ਹਾਲ ਵਿੱਚ 1 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ । ਸਭਾ ਦੇ ਪ੍ਰਧਾਨ ਅੰਜਨਾ ਮੈਨਨ ਨੇ ਦੱਸਿਆ ਇਸ ਪ੍ਰੋਗਰਾਮ ਵਿੱਚ ਪੰਜਾਬ ਭਰ ਤੋਂ 22 ਕਵਿੱਤਰੀਆਂ ਭਾਗ ਲੈਣਗੀਆਂ। ਇਸ ਸਮਾਗਮ ਦੀ ਪ੍ਰਧਾਨਗੀ ਡਾ .ਨਵਦੀਪ ਕੌਰ ਮੁਖੀ ਪੋਸਟ ਗਰੈਜੂਏਟ ਸਟੱਡੀਸ ਵਿਭਾਗ ਪੰਜਾਬੀ ਯੂਨੀਵਸਿਟੀ ਰਿਜਨਲ ਸੈਂਟਰ ਬਠਿੰਡਾ ਆਪਣੇ ਕਰ ਕਮਲਾਂ ਨਾਲ ਕਰਨਗੇ ਅਤੇ ਮੈਡਮ ਰੁਪਿੰਦਰ ਰੂਪੀ ਪੰਜਾਬੀ ਫ਼ਿਲਮ ਅਦਾਕਾਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਇਸ ਮੌਕੇ ਚਲੰਤ ਮਸਲਿਆਂ ਉੱਪਰ ਸੰਵਾਦ ਵੀ ਕਰਵਾਇਆ ਜਾਵੇਗਾ। ਸੰਵਾਦ ਲਿੰਗ ਸੰਵੇਦਨਾ ਅਤੇ ਭਾਰਤੀ ਸਮਾਜ ਵਿਸ਼ੇ ਉੱਪਰ ਡਾ. ਕੁਲਦੀਪ ਸਿੰਘ ਦੀਪ, ਇਕਬਾਲ ਕੌਰ ਉਦਾਸੀ ਅਤੇ ਪ੍ਰੋ. ਹਰਪ੍ਰੀਤ ਕੌਰ ਆਪਣੇ ਵਿਚਾਰ ਸਾਂਝੇ ਕਰਨਗੇ।ਸਭਾ ਦੇ ਮੀਤ ਪ੍ਰਧਾਨ ਮਨਦੀਪ ਕੌਰ ਭਦੌੜ ਨੇ ਦੱਸਿਆ ਕਿ ਇਸ ਮੌਕੇ ਸਿਰਜਣਹਾਰੀ ਪੁਰਸਕਾਰ ਚਾਰ ਜੁਝਾਰੂ ,ਸਮਾਜ ਸੇਵੀ ਜੁਝਾਰੂ ਨਵੀਆਂ ਪਿਰਤਾਂ ਪਾਉਣ ਵਾਲੀਆਂ ਔਰਤਾਂ ਡਾ. ਸਰਬਜੀਤ ਕੌਰ ਬਰਾੜ ਪ੍ਰਧਾਨ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ , ਉੱਘੇ ਸਮਾਜਸੇਵੀ ਅਤੇ ਕਵਿੱਤਰੀ, ਦੂਜਾ ਪੁਰਸਕਾਰ ਮੈਡਮ ਰਵੀਨਾ ਖਾਨ ਪ੍ਰੈਜ਼ੀਡੈਂਟ ਵੂਮੈਨ ਕਾਫ਼ਿਲਾ- ਏ- ਮੀਰ ਆਲ ਇੰਡੀਆ ਰਜਿ: ਪਟਿਆਲਾ , ਸਮਾਜਸੇਵੀ ਨੂੰ ਤੀਸਰਾ ਪੁਰਸਕਾਰ ਬੇਅੰਤ ਕੌਰ ਨਿਹਾਲ ਸਿੰਘ ਵਾਲਾ ਉੱਘੇ ਸਾਹਿਤਕਾਰ ਅਲੋਚਕ,ਨਾਟਕਕਾਰ ਨੂੰ ਅਤੇ ਚੌਥਾ ਪੁਰਸਕਾਰ ਲੋਕ ਸੰਘਰਸ਼ਾਂ ਦੀ ਹਾਣੀ ਜਸਵੀਰ ਕੌਰ ਜੱਸੀ ਨੂੰ ਪ੍ਰਦਾਨ ਕੀਤਾ ਜਾਵੇਗਾ। ਮੀਡੀਆ ਇੰਚਾਰਜ ਰੁਪਿੰਦਰ ਕੌਰ ਸ਼ਹਿਣਾ ਨੇ ਦੱਸਿਆ ਕਿ ਪ੍ਰਧਾਨਗੀ ਪੈਨਲ, ਬੁਲਾਰਿਆਂ ਅਤੇ ਸਾਰੀਆਂ ਕਵਿਤਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਾਹਿਤਕ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ।ਇਸ ਸਮਾਗਮ ਦੇ ਪ੍ਰਬੰਧਕੀ ਬੋਰਡ ਡਾ ਸਰਬਜੀਤ ਕੌਰ ਬਰਾੜ,ਜਸਪ੍ਰੀਤ ਕੌਰ ਬੱਬੂ, ਪ੍ਰਦੀਪ ਕੌਰ ਟੱਲੇਵਾਲ ਉਰਵਸ਼ੀ ਗੁਪਤਾ, ਜਸਵੀਰ ਕੌਰ, ਬਲਵੀਰ ਕੌਰ, ਸੁਖਪਾਲ ਕੌਰ ਬਾਠ, ਰਾਜਿੰਦਰ ਕੌਰ , ਨਰਿੰਦਰ ਕੌਰ, ਰੁਪਿੰਦਰ ਕ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।

Gee98 Ads
error: Content is protected !!