Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬ ‘ਚ ਆਂਗਣਵਾੜੀ ਵਰਕਰਾਂ ਦੀ ਲਲਕਾਰ… ਸਰਕਾਰ ਨੂੰ ਜਗਾਉਣ ਲਈ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ

- ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) 8 ਮਾਰਚ ਨੂੰ ਕਰੇਗੀ ਵਿਧਾਨ ਸਭਾ ਦੀ ਘੇਰਾਬੰਦੀ-ਰੁਪਿੰਦਰ ਬਾਵਾ

Nirmal Pandori by Nirmal Pandori
03/02/2026
in ਬਰਨਾਲਾ ਆਸ-ਪਾਸ
Reading Time: 1 min read
A A
0
ਆਂਗਨਵਾੜੀ ਆਗੂਆਂ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਬਿਆਨ ਦੀ ਕੀਤੀ ਤਿੱਖੀ ਨਿੰਦਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 2 ਮਾਰਚ (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਆਪਣੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 8 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਜ਼ਿਲ੍ਹਾ ਪ੍ਰਧਾਨ ਬਲਰਾਜ ਕੌਰ ਅਤੇ ਜਨਰਲ ਸਕੱਤਰ ਰੁਪਿੰਦਰ ਬਾਵਾ ਨੇ ਦੱਸਿਆ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਹੀ ਆਂਗਣਵਾੜੀ ਮੁਲਾਜ਼ਮਾਂ ਤੇ ਵਰਕਰਾਂ ਨੂੰ ਮੰਗਾਂ ਪ੍ਰਤੀ ਲਾਰੇ ਲਗਾ ਰਹੀ ਹੈ,ਬਲਕਿ ਹੁਣ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹੱਕੀ ਮੰਗਾਂ ‘ਤੇ ਵਿਚਾਰ ਤੱਕ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਇਹ ਸਰਕਾਰ ਦੀ ਸਿਰੇ ਦੀ ਧੱਕੇਸ਼ਾਹੀ ਹੈ ਕਿ ਐਫਆਰਐਸ ਸਕੀਮ ਤਹਿਤ ਮੋਬਾਈਲ ਫੋਨ ਨਾ ਦੇਣ ਦੇ ਬਾਵਜੂਦ ਵੀ ਸਰਕਾਰ ਨੇ ਆਂਗਨਵਾੜੀ ਵਰਕਰ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਆਂਗਨਵਾੜੀ ਵਰਕਰਾਂ ਆਪਣੇ ਮੋਬਾਈਲ ਫੋਨ ‘ਤੇ ਆਪਣਾ ਡਾਟਾ ਖਰਚ ਕਰਕੇ ਐਫ ਆਰ ਐਸ ਸਕੀਮ ਤਹਿਤ ਅਤੇ ਵਿਭਾਗ ਦੀਆਂ ਹੋਰ ਸਕੀਮਾਂ ਤਹਿਤ ਆਨਲਾਈਨ ਕੰਮ ਕਰ ਰਹੀਆਂ ਹਨ। ‌ ਆਗੂਆਂ ਨੇ ਦੱਸਿਆ ਕਿ ਕੁਝ ਮੰਗਾਂ ਜਥੇਬੰਦੀ ਦੀਆਂ ਅਜਿਹੀਆਂ ਹਨ ਜਿਨਾਂ ‘ਤੇ ਵਿਸ਼ਵਾਸ ਵੀ ਦਿਵਾਇਆ ਗਿਆ ਸੀ ਪ੍ਰੰਤੂ ਉਹਨਾਂ ਮੰਗਾਂ ਨੂੰ ਪੂਰੇ ਕਰਨ ਸਬੰਧੀ ਵੀ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਸਗੋਂ ਪੰਜਾਬ ਦੀ ਆਪ ਸਰਕਾਰ ਮੁਲਾਜ਼ਮਾਂ ਨੂੰ ਲਾਰੇ ਲਾ ਕੇ ਹੀ ਆਪਣਾ ਵਕਤ ਟਪਾ ਰਹੀ ਹੈ। ‌

                                                                       ਪ੍ਰਧਾਨ ਬਲਰਾਜ ਕੌਰ ਅਤੇ ਜਨਰਲ ਸਕੱਤਰ ਰੁਪਿੰਦਰ ਬਾਵਾ ਨੇ ਕਿਹਾ ਕਿ ਆਪ ਸਰਕਾਰ ਦੇ ਲੰਘੇ ਚਾਰ ਵਰ੍ਹਿਆਂ ਦੌਰਾਨ ਵਿਭਾਗ ਦੇ ਕੰਮ ਕਾਰ ਵਿੱਚ ਗਿਰਾਵਟ ਆਈ ਹੈ। ਉਹਨਾਂ ਕਿਹਾ ਕਿ ਆਂਗਨਵਾੜੀ ਸੈਂਟਰਾਂ ‘ਚ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਸਬੰਧੀ ਲੋਕ ਵਾਰ-ਵਾਰ ਸ਼ਿਕਾਇਤਾਂ ਕਰ ਰਹੇ ਹਨ ਪ੍ਰੰਤੂ ਇਸ ਦੇ ਬਾਵਜੂਦ ਵੀ ਸਰਕਾਰ ਬੱਚਿਆਂ ਦੀ ਸਿਹਤ ਨਾਲ ਸਿੱਧੇ ਤੌਰ ‘ਤੇ ਜੁੜੇ ਇਸ ਮਾਮਲੇ ‘ਤੇ ਧਿਆਨ ਨਹੀਂ ਦੇ ਰਹੀ। ‌ ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਭਰਤੀ ਲਈ ਹਦਾਇਤਾਂ ਕਈ ਵਾਰ ਬਦਲੀਆਂ ਜਾ ਚੁੱਕੀਆਂ ਹਨ ਜਿਸ ਵਿੱਚ ਲੰਬੇ ਸਮੇਂ ਤੋਂ ਲੜ ਕੇ ਪ੍ਰਾਪਤ ਕੀਤੇ ਬਹੁਤ ਸਾਰੇ ਹੱਕ ਵੀ ਖ਼ਤਮ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਨਵੀਂ ਭਰਤੀ ਵਿੱਚ ਇੰਟਰਵਿਊ ਦੇ ਪੰਜ ਨੰਬਰ ਸਿੱਧੇ ਤੌਰ ‘ਤੇ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੇ ਹਨ। ਆਗੂਆਂ ਨੇ ਕਿਹਾ ਕਿ ਪੈਨਸ਼ਨ ਗਰੈਚੁਟੀ ਲਾਗੂ ਕਰਵਾਉਣ ਸਮੇਤ ਹੋਰ ਬਹੁਤ ਸਾਰੀਆਂ ਅਜਿਹੀਆਂ ਮੰਗਾਂ ਹਨ ਜਿਨਾਂ ਸਬੰਧੀ ਆਂਗਨਵਾੜੀ ਵਰਕਰਾਂ ਵੱਲੋਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਪ੍ਰੰਤੂ ਪੰਜਾਬ ਦੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਵਰਕਰਾਂ ਤੇ ਹੈਲਪਰਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ ਜਿਸ ਤੋਂ ਰੋਹ ਵਿੱਚ ਆ ਕੇ ਜਥੇਬੰਦੀ ਨੇ 8 ਮਾਰਚ ਨੂੰ ਮਹਿਲਾ ਦਿਵਸ ਵਾਲੇ ਦਿਨ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ ਕੀਤਾ ਹੈ। ਪ੍ਰਧਾਨ ਬਲਰਾਜ ਕੌਰ ਅਤੇ ਜਨਰਲ ਸਕੱਤਰ ਰੁਪਿੰਦਰ ਬਾਵਾ ਨੇ ਜ਼ਿਲ੍ਹੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅਪੀਲ ਕੀਤੀ ਕਿ ਉਹ ਜਥੇਬੰਦੀ ਵੱਲੋਂ ਸੂਬਾ ਪੱਧਰ ‘ਤੇ ਦਿੱਤੇ ਇਸ ਰੋਸ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਵਿਉਂਤਬੱਧ ਤਰੀਕੇ ਦੇ ਨਾਲ ਸ਼ਮੂਲੀਅਤ ਕਰਨ ਤਾਂ ਜੋ ਜਥੇਬੰਦੀ ਦੀਆਂ ਮੰਗਾਂ ਪ੍ਰਤੀ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

04/21/2026
ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

04/20/2026
ਕਾਂਗਰਸੀ ਵਰਕਰਾਂ ‘ਤੇ ਦਰਜ FIR ਦਾ ਮੁੱਦਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜਿਆ

ਕਾਂਗਰਸੀ ਵਰਕਰਾਂ ‘ਤੇ ਦਰਜ FIR ਦਾ ਮੁੱਦਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜਿਆ

04/18/2026
Load More
Tags: #barnalanews#malwanews #newsupdate #dailyupdate#punjabnews
Previous Post

ਚੀਨ ਤੋਂ ਖਰੀਦੀ ਰੱਖਿਆ ਪ੍ਰਣਾਲੀ ‘ਤੇ ਭਰੋਸਾ ਕਰਨਾ ਈਰਾਨ ਨੂੰ ਪਿਆ ਮਹਿੰਗਾ

Next Post

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਦੇ ਸਿਰਜਣਾ ਮੇਲੇ ਨੇ ਲਿੰਗ ਅਸਮਾਨਤਾ ਪ੍ਰਤੀ ਦਿੱਤਾ ਠੋਸ ਪੈਗ਼ਾਮ

Nirmal Pandori

Nirmal Pandori

Related Posts

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ
ਬਰਨਾਲਾ ਆਸ-ਪਾਸ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

by Nirmal Pandori
04/21/2026
ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ
ਬਰਨਾਲਾ ਆਸ-ਪਾਸ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

by Nirmal Pandori
04/20/2026
ਕਾਂਗਰਸੀ ਵਰਕਰਾਂ ‘ਤੇ ਦਰਜ FIR ਦਾ ਮੁੱਦਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜਿਆ
ਬਰਨਾਲਾ ਆਸ-ਪਾਸ

ਕਾਂਗਰਸੀ ਵਰਕਰਾਂ ‘ਤੇ ਦਰਜ FIR ਦਾ ਮੁੱਦਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜਿਆ

by Nirmal Pandori
04/18/2026
ਬਿਜਲੀ ਮੁਲਾਜ਼ਮਾਂ ਨੇ ਸਾੜੀ ਬਿਜਲੀ ਮੰਤਰੀ ਦੀ ਅਰਥੀ… ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ
ਬਰਨਾਲਾ ਆਸ-ਪਾਸ

ਬਿਜਲੀ ਮੁਲਾਜ਼ਮਾਂ ਨੇ ਸਾੜੀ ਬਿਜਲੀ ਮੰਤਰੀ ਦੀ ਅਰਥੀ… ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ

by Nirmal Pandori
04/17/2026
ਸ੍ਰੀ ਵਰਿੰਦਾਵਨ ਵਿਖੇ ਸ੍ਰੀ ਗਿਰੀਰਾਜ ਸੇਵਾ ਸਦਨ ਬਰਨਾਲਾ ਵੱਲੋਂ ਦੂਜੀ ਧਰਮਸ਼ਾਲਾ ਦਾ ਨੀਂਹ ਪੱਥਰ 19 ਅਪ੍ਰੈਲ ਨੂੰ…!
ਬਰਨਾਲਾ ਆਸ-ਪਾਸ

ਸ੍ਰੀ ਵਰਿੰਦਾਵਨ ਵਿਖੇ ਸ੍ਰੀ ਗਿਰੀਰਾਜ ਸੇਵਾ ਸਦਨ ਬਰਨਾਲਾ ਵੱਲੋਂ ਦੂਜੀ ਧਰਮਸ਼ਾਲਾ ਦਾ ਨੀਂਹ ਪੱਥਰ 19 ਅਪ੍ਰੈਲ ਨੂੰ…!

by Nirmal Pandori
04/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

Barnala Breaking news…ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

by Nirmal Pandori
04/16/2026
Load More
Next Post
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਦੇ ਸਿਰਜਣਾ ਮੇਲੇ ਨੇ ਲਿੰਗ ਅਸਮਾਨਤਾ ਪ੍ਰਤੀ ਦਿੱਤਾ ਠੋਸ ਪੈਗ਼ਾਮ

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਦੇ ਸਿਰਜਣਾ ਮੇਲੇ ਨੇ ਲਿੰਗ ਅਸਮਾਨਤਾ ਪ੍ਰਤੀ ਦਿੱਤਾ ਠੋਸ ਪੈਗ਼ਾਮ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend