Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਇੱਕ ਵੱਡੇ ਵਿਦਿਅਕ ਅਦਾਰੇ ਦੇ AC ਆਡੀਟੋਰੀਅਮ ਤੱਕ ਸਿਮਟਦੀਆਂ ਜਾ ਰਹੀਆਂ ਬਰਨਾਲਾ ਪ੍ਰਸ਼ਾਸਨ ਦੀਆਂ ਜਾਗਰੂਕ ਮੁਹਿੰਮਾਂ

- ਜਾਗਰੂਕ ਮੁਹਿੰਮਾਂ ਦੇ ਮਿਸ਼ਨ 'ਚ ਹੋ ਰਿਹੈ ਵਿਦਿਅਕ ਅਦਾਰੇ ਦਾ ਗੁਣਗਾਨ

Nirmal Pandori by Nirmal Pandori
03/26/2026
in ਬਰਨਾਲਾ ਆਸ-ਪਾਸ
Reading Time: 1 min read
A A
0
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ ,26 ਮਾਰਚ (ਨਿਰਮਲ ਸਿੰਘ ਪੰਡੋਰੀ)-

ਸਰਕਾਰਾਂ ਦੀਆਂ ਲੋਕ ਭਲਾਈ ਨੀਤੀਆਂ ਅਤੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਮੁਹਿੰਮਾਂ ਦਾ ਮਿਸ਼ਨ ਤਾਂ ਇਹੋ ਹੁੰਦਾ ਹੈ ਕਿ ਹਰੇਕ ਪਿੰਡ ਦੇ ਗਲੀ ਮੁਹੱਲੇ ਦੇ ਹੇਠਲੇ ਪੱਧਰ ਤੱਕ ਹਰ ਨਾਗਰਿਕ ਤੱਕ ਪਹੁੰਚ ਕਰਕੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਇਹਨਾਂ ਮੁਹਿੰਮਾਂ ਦਾ ਹਿੱਸਾ ਬਣਾਇਆ ਜਾਵੇ ਪ੍ਰੰਤੂ ਬਰਨਾਲਾ ਪ੍ਰਸ਼ਾਸਨ ਪਿਛਲੇ ਕੁਝ ਸਮੇਂ ਤੋਂ ਸਰਕਾਰ ਦੀਆਂ ਇਹਨਾਂ ਮੁਹਿੰਮਾਂ ਦੇ ਮਕਸਦ ਤੋਂ ਭਟਕਿਆ ਲੱਗਦਾ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਬਰਨਾਲਾ ਪ੍ਰਸ਼ਾਸਨ ਜ਼ਿਲ੍ਹੇ ਦੇ ਪਿੰਡਾਂ ਦੇ ਗਲੀਆਂ ਮੁਹੱਲਿਆਂ ਤੱਕ ਲਿਜਾਣ ‘ਚ ਕਾਮਯਾਬ ਨਹੀਂ ਹੋ ਸਕਿਆ ਸਗੋਂ ਪ੍ਰਸ਼ਾਸਨ ਦੀ ਇਹ ਮੁਹਿੰਮ ਜ਼ਿਲ੍ਹੇ ਦੇ ਇੱਕ ਵੱਡੇ ਬਰਨਾਲਾ-ਬਠਿੰਡਾ ਰੋਡ ‘ਤੇ ਸਥਿਤ ਵਿਦਿਅਕ ਅਦਾਰੇ ਦੇ ਏਅਰ ਕੰਡੀਸ਼ਨਰ ਆਡੀਟੋਰੀਅਮ ਤੱਕ ਹੀ ਸਿਮਟ ਕੇ ਰਹਿ ਗਈ ਹੈ। ਬਰਨਾਲਾ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਕੀਤੀਆਂ ਜਾਂਦੀਆਂ ਜਨ ਸੰਪਰਕ ਮੀਟਿੰਗਾਂ ਅਤੇ ਹੋਰ ਪ੍ਰੋਗਰਾਮ ਇਸ ਵਿਦਿਅਕ ਅਦਾਰੇ ਦੇ ਆਡੀਟੋਰੀਅਮ ਵਿੱਚ ਹੀ ਕੀਤੇ ਜਾਂਦੇ ਹਨ ਜਿੱਥੇ ਮੋਹਤਬਰ ਵਿਅਕਤੀਆਂ ਨੂੰ ਹੀ ਬੁਲਾਇਆ ਜਾਂਦਾ ਹੈ ਤੇ ਆਮ ਲੋਕਾਂ ਦੀ ਸ਼ਮੂਲੀਅਤ ਨਾਂਹ ਦੇ ਬਰਾਬਰ ਹੀ ਹੁੰਦੀ ਹੈ। ਪ੍ਰਸ਼ਾਸਨ ਵੱਲੋਂ ਵੱਡੇ ਵਿਦਿਅਕ ਅਦਾਰੇ ਦੇ ਆਡੀਟੋਰੀਅਮ ਵਿੱਚ ਕਰਵਾਏ ਸਮਾਗਮ ‘ਚ ਅਦਾਰੇ ਦੇ ਮੁਖੀ ਅਤੇ ਅਧਿਆਪਕਾਂ ਵੱਲੋਂ ਸੰਬੰਧਿਤ ਸਮਾਗਮ ਦੇ ਮਿਸ਼ਨ ਤੋਂ ਹਟ ਕੇ ਆਪਣੇ ਅਦਾਰੇ ਦੇ ਗੁਣਗਾਣ ਵਧੇਰੇ ਕੀਤੇ ਜਾਂਦੇ ਹਨ। ਸਰਕਾਰ ਦਾ ਮਿਸ਼ਨ ਤਾਂ ਹੈ ਕਿ ਲੋਕ ਭਲਾਈ ਅਤੇ ਜਾਗਰੂਕ ਮੁਹਿੰਮਾਂ ਆਮ ਲੋਕਾਂ ਤੱਕ ਪਹੁੰਚਣ ਪਰੰਤੂ ਵਿਦਿਅਕ ਅਦਾਰੇ ਦੇ ਆਡੀਟੋਰੀਅਮ ‘ਚ ਹੋ ਰਹੇ ਕਿਸੇ ਸਮਾਗਮ ‘ਚ ਬੈਠੇ ਮਹਿਸੂਸ ਹੁੰਦਾ ਹੈ ਕਿ ਅਦਾਰੇ ਦੇ ਪ੍ਰਚਾਰ ਦਾ ਮਿਸ਼ਨ ਜਾਗਰੂਕ ਮੁਹਿੰਮਾਂ ਦੇ ਮਿਸ਼ਨ ਤੋਂ ਵੱਧ ਕਾਮਯਾਬ ਹੋ ਰਿਹਾ ਹੈ।

                                                                        ਸੂਤਰਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਉਚੇਚੇ ਯਤਨਾਂ ਦੇ ਪ੍ਰਬੰਧਾਂ ਅਤੇ ਵਾਧੂ ਖਰਚੇ ਤੋਂ ਬਚਣ ਲਈ ਅਜਿਹੇਵੱਲੋਂ ਪ੍ਰੋਗਰਾਮ ਪਿੰਡਾਂ ਦੀਆਂ ਸੱਥਾਂ ਵਿੱਚ ਨਹੀਂ ਕਰਵਾਏ ਜਾਂਦੇ। ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਸਰਕਾਰਾਂ  ਇਹਨਾਂ ਜਾਗਰੂਕ ਮੁਹਿੰਮਾਂ ਲਈ ਲੱਖਾਂ ਕਰੋੜਾਂ ਦਾ ਬਜਟ ਰੱਖਿਆ ਗਿਆ ਹੈ ਤਾਂ ਇਹਨਾਂ ਜਾਗਰੂਕ ਮੁਹਿੰਮਾਂ ਦੇ ਸਮਾਗਮਾਂ ਨੂੰ ਆਮ ਲੋਕਾਂ ਤੱਕ ਸਿੱਧੇ ਕਿਉਂ ਨਹੀਂ ਲਿਜਾਇਆ ਜਾ ਰਿਹਾ ? ਪ੍ਰਸ਼ਾਸਨ ਭਾਵੇਂ ਵੱਡੇ ਵਿਦਿਅਕ ਅਦਾਰੇ ਦੇ ਆਡੀਟੋਰੀਅਮ ‘ਚ ਜਾਗਰੂਕ ਸਮਾਗਮ ਕਰਵਾ ਕੇ ਸੁਰਖ਼ਰੂ ਹੋ ਜਾਂਦਾ ਹੈ ਪ੍ਰੰਤੂ ਸੱਚਾਈ ਇਹੀ ਹੈ ਕਿ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਮੋਹਤਬਰ ਵਿਅਕਤੀ ਸਮਾਗਮ ‘ਚ ਸੁਣੀਆਂ ਗੱਲਾਂ ਨੂੰ ਆਡੀਟੋਰੀਅਮ ਦੀਆਂ ਕੁਰਸੀਆਂ ‘ਤੇ ਝਾੜ ਕੇ ਹੀ ਤੁਰ ਜਾਂਦੇ ਹਨ ਅਤੇ ਸਮਾਗਮ ਦਾ ਮਿਸ਼ਨ ਆਮ ਲੋਕਾਂ ਤੱਕ ਨਹੀਂ ਪੁੱਜਦਾ ਪ੍ਰੰਤੂ ਸਮਾਗਮ ਦੀ ਮੀਡੀਆ ‘ਚ ਕਵਰੇਜ ਹੋਣ ਕਰਕੇ ਵੱਡੇ ਵਿਦਿਅਕ ਅਦਾਰੇ ਦਾ ਪ੍ਰਚਾਰ ਮਿਸ਼ਨ ਜ਼ਰੂਰ ਕਾਮਯਾਬ ਹੋ ਜਾਂਦਾ ਹੈ। ਸਵਾਲ ਇਹ ਵੀ ਉੱਠਦੇ ਹਨ ਕਿ ਜੇਕਰ ਸਰਕਾਰ ਵੱਲੋਂ ਜਾਗਰੂਕ ਸਮਾਗਮ ਬਈ ਬਕਾਇਦਾ ਬਜਟ ਜਾਰੀ ਕੀਤਾ ਜਾਂਦਾ ਹੈ ਤਾਂ ਕੀ ਸਬੰਧਿਤ ਵਿਦਿਅਕ ਅਦਾਰੇ ਨੂੰ ਪ੍ਰਸ਼ਾਸਨ ਵੱਲੋਂ ਕੋਈ ਖਰਚਾ ਦਿੱਤਾ ਜਾਂਦਾ ਹੈ ਜਾਂ ਨਹੀਂ। ਜੇਕਰ ਇਹਨਾਂ ਸਮਾਗਮਾਂ ‘ਚ ਖਰਚਾ ਅਦਾਰੇ ਵੱਲੋਂ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ ਤਾਂ ਸਰਕਾਰਾਂ ਦੀਆਂ ਜਾਗਰੂਕ ਮੁਹਿੰਮਾਂ ਦੇ ਮਿਸ਼ਨ ਕੀ ਕਾਮਯਾਬੀ ‘ਤੇ ਸਵਾਲ ਖੜੇ ਹੋਣੇ ਸੁਭਾਵਿਕ ਹੀ ਹਨ। ਜ਼ਿਲ੍ਹੇ ਦੇ ਵੱਡੇ ਅਧਿਕਾਰੀਆਂ ਨੂੰ ਸਰਕਾਰ ਦੀਆਂ ਜਾਗਰੂਕ ਮੁਹਿੰਮਾਂ ਦੇ ਇਹਨਾਂ ਸਮਾਗਮਾਂ ਦੀ ਰੂਪ ਰੇਖਾ ‘ਤੇ “ਵਿਸ਼ੇਸ਼ ਵਿਚਾਰ” ਕਰਕੇ ਇਹ ਜਾਗਰੂਕ ਮੁਹਿੰਮਾਂ ਆਮ ਲੋਕਾਂ ਤੱਕ ਸੱਥਾਂ ‘ਚ ਲੈ ਕੇ ਜਾਣੀਆਂ ਪੈਣਗੀਆਂ ਕਿਉਂਕਿ ਵੱਡੇ ਅਦਾਰਿਆਂ ਦੇ ਏਅਰ ਕੰਡੀਸ਼ਨਰ ਆਡੀਟੋਰੀਅਮਾਂ ‘ਚ ਸਰਕਾਰ ਦੀਆਂ ਜਾਗਰੂਕ ਮੁਹਿੰਮਾਂ ਦੇ ਹੋ ਰਹੇ ਇਹ ਸਮਾਗਮ ਲੋਕਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਿਲਾਫ਼ ਸੁਚੇਤ ਕਰਨ ਲਈ ਸੁਚਾਰੂ ਯਤਨਾਂ ਦੀ ਬਜਾਏ “ਫਾਰਮੈਲਿਟੀ” ਵਧੇਰੇ ਜਾਪਦੇ ਹਨ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਇੱਕ ਵੱਡੇ ਵਿਦਿਅਕ ਅਦਾਰੇ ਦੇ AC ਆਡੀਟੋਰੀਅਮ ਤੱਕ ਸਿਮਟਦੀਆਂ ਜਾ ਰਹੀਆਂ ਬਰਨਾਲਾ ਪ੍ਰਸ਼ਾਸਨ ਦੀਆਂ ਜਾਗਰੂਕ ਮੁਹਿੰਮਾਂ

03/26/2026
ਨਸ਼ਾਖੋਰੀ ਤੇ ਤਸਕਰੀ ਰੋਕਣ ਲਈ ਆਮ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ- DIG ਪਟਿਆਲਾ ਰੇਂਜ

ਨਸ਼ਾਖੋਰੀ ਤੇ ਤਸਕਰੀ ਰੋਕਣ ਲਈ ਆਮ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ- DIG ਪਟਿਆਲਾ ਰੇਂਜ

03/25/2026
ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

03/24/2026
Load More
Tags: #barnalanews#education department#punjabnews
Previous Post

ਨਸ਼ਾਖੋਰੀ ਤੇ ਤਸਕਰੀ ਰੋਕਣ ਲਈ ਆਮ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ- DIG ਪਟਿਆਲਾ ਰੇਂਜ

Next Post

ਇੱਕ ਵੱਡੇ ਵਿਦਿਅਕ ਅਦਾਰੇ ਦੇ AC ਆਡੀਟੋਰੀਅਮ ਤੱਕ ਸਿਮਟਦੀਆਂ ਜਾ ਰਹੀਆਂ ਬਰਨਾਲਾ ਪ੍ਰਸ਼ਾਸਨ ਦੀਆਂ ਜਾਗਰੂਕ ਮੁਹਿੰਮਾਂ

Nirmal Pandori

Nirmal Pandori

Related Posts

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਇੱਕ ਵੱਡੇ ਵਿਦਿਅਕ ਅਦਾਰੇ ਦੇ AC ਆਡੀਟੋਰੀਅਮ ਤੱਕ ਸਿਮਟਦੀਆਂ ਜਾ ਰਹੀਆਂ ਬਰਨਾਲਾ ਪ੍ਰਸ਼ਾਸਨ ਦੀਆਂ ਜਾਗਰੂਕ ਮੁਹਿੰਮਾਂ

by Nirmal Pandori
03/26/2026
ਨਸ਼ਾਖੋਰੀ ਤੇ ਤਸਕਰੀ ਰੋਕਣ ਲਈ ਆਮ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ- DIG ਪਟਿਆਲਾ ਰੇਂਜ
ਬਰਨਾਲਾ ਆਸ-ਪਾਸ

ਨਸ਼ਾਖੋਰੀ ਤੇ ਤਸਕਰੀ ਰੋਕਣ ਲਈ ਆਮ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ- DIG ਪਟਿਆਲਾ ਰੇਂਜ

by Nirmal Pandori
03/25/2026
ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ
ਬਰਨਾਲਾ ਆਸ-ਪਾਸ

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

by Nirmal Pandori
03/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਬਰਨਾਲੇ ਦੇ ਇੱਕ SHO ਦਾ ਮੁੱਦਾ ਪੁੱਜਿਆ ਮੁੱਖ ਮੰਤਰੀ ਦੇ ਦਰਬਾਰ,MLA ਢਿੱਲੋਂ ਨੇ ਲਿਖੀ ਚਿੱਠੀ

by Nirmal Pandori
03/24/2026
ਨੌਜਵਾਨ ਵਰਗ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ-ਧਰੁਵ ਮਿੱਤਲ
ਬਰਨਾਲਾ ਆਸ-ਪਾਸ

ਨੌਜਵਾਨ ਵਰਗ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ-ਧਰੁਵ ਮਿੱਤਲ

by Nirmal Pandori
03/24/2026
ਬਰਨਾਲਾ ‘ਚ ਸਪਰੇਅ ਪੀ ਗਿਆ ਨੌਜਵਾਨ…ਪਰਿਵਾਰ ਨੇ SHO ਅਤੇ aap ਦੇ ਹਲਕਾ ਇੰਚਾਰਜ ‘ਤੇ ਲਗਾਏ ਦੋਸ਼
ਬਰਨਾਲਾ ਆਸ-ਪਾਸ

ਬਰਨਾਲਾ ‘ਚ ਸਪਰੇਅ ਪੀ ਗਿਆ ਨੌਜਵਾਨ…ਪਰਿਵਾਰ ਨੇ SHO ਅਤੇ aap ਦੇ ਹਲਕਾ ਇੰਚਾਰਜ ‘ਤੇ ਲਗਾਏ ਦੋਸ਼

by Nirmal Pandori
03/22/2026
Load More
Next Post
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਇੱਕ ਵੱਡੇ ਵਿਦਿਅਕ ਅਦਾਰੇ ਦੇ AC ਆਡੀਟੋਰੀਅਮ ਤੱਕ ਸਿਮਟਦੀਆਂ ਜਾ ਰਹੀਆਂ ਬਰਨਾਲਾ ਪ੍ਰਸ਼ਾਸਨ ਦੀਆਂ ਜਾਗਰੂਕ ਮੁਹਿੰਮਾਂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਇੱਕ ਵੱਡੇ ਵਿਦਿਅਕ ਅਦਾਰੇ ਦੇ AC ਆਡੀਟੋਰੀਅਮ ਤੱਕ ਸਿਮਟਦੀਆਂ ਜਾ ਰਹੀਆਂ ਬਰਨਾਲਾ ਪ੍ਰਸ਼ਾਸਨ ਦੀਆਂ ਜਾਗਰੂਕ ਮੁਹਿੰਮਾਂ

ਇੱਕ ਵੱਡੇ ਵਿਦਿਅਕ ਅਦਾਰੇ ਦੇ AC ਆਡੀਟੋਰੀਅਮ ਤੱਕ ਸਿਮਟਦੀਆਂ ਜਾ ਰਹੀਆਂ ਬਰਨਾਲਾ ਪ੍ਰਸ਼ਾਸਨ ਦੀਆਂ ਜਾਗਰੂਕ ਮੁਹਿੰਮਾਂ

ਨਸ਼ਾਖੋਰੀ ਤੇ ਤਸਕਰੀ ਰੋਕਣ ਲਈ ਆਮ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ- DIG ਪਟਿਆਲਾ ਰੇਂਜ

ਪੁਲਿਸ ਨੇ ਕਿਵੇਂ ਕਾਬੂ ਕੀਤਾ ਪਠਾਣਮਾਜਰਾ…ਐਸਐਸਪੀ ਨੇ ਦੱਸੀ ਸਾਰੀ ਯੋਜਨਾ

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

ਬਰਨਾਲੇ ਦੇ ਇੱਕ SHO ਦਾ ਮੁੱਦਾ ਪੁੱਜਿਆ ਮੁੱਖ ਮੰਤਰੀ ਦੇ ਦਰਬਾਰ,MLA ਢਿੱਲੋਂ ਨੇ ਲਿਖੀ ਚਿੱਠੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend