Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਲਾਲਜੀਤ ਭੁੱਲਰ ਦੇ ਪਿਤਾ ਨੇ ਟੈਂਡਰਾਂ ਦੇ ਲਗਾਏ ਸਨ ਵੱਧ ਰੇਟ.. ਜਿਸ ਕਰਕੇ ਬਾਬਾ ਨਾਗਾ ਕੰਪਨੀ ਨੂੰ ਮਿਲੇ ਟੈਂਡਰ

- ਵੇਅਰ ਹਾਊਸ ਦੇ ਡੀਐਮ ਰੰਧਾਵਾ ਸੂਸਾਈਡ ਮਾਮਲੇ 'ਚ ਨਵਾਂ ਖੁਲਾਸਾ

Nirmal Pandori by Nirmal Pandori
03/26/2026
in ਪੰਜਾਬ
Reading Time: 1 min read
A A
0
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

Latest news isolated icon, megaphone or bullhorn, breaking report vector. Info announcement and TV or radio broadcast, web article, loudspeaker. Daily headline emblem or logo, message or advertising

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,26 ਮਾਰਚ, Gee98 News service-

-ਅੰਮ੍ਰਿਤਸਰ ਵਿਖੇ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਤੰਗ ਆ ਕੇ ਸੂਸਾਈਡ ਕਰਨ ਵਾਲੇ ਵੇਅਰ ਹਾਊਸ ਦੇ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ‘ਚ ਨਵਾਂ ਖੁਲਾਸਾ ਸਾਹਮਣੇ ਆਇਆ ਹੈ ਕਿ ਮੰਤਰੀ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਆਪਣੀਆਂ ਗ਼ਲਤੀਆਂ ਕਾਰਨ ਹੀ ਵੇਅਰ ਹਾਊਸ ਦਾ ਟੈਂਡਰ ਪ੍ਰਾਪਤ ਨਹੀਂ ਕਰ ਸਕੇ। ਦਰਅਸਲ ਮੰਤਰੀ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਫਾਈਨੈਂਸ਼ਅਲ ਬਿੱਡ ‘ਚ ਰੇਟ ਵੱਧ ਹੋਣ ਕਾਰਨ ਟੈਂਡਰ ਪ੍ਰਾਪਤ ਨਹੀਂ ਕਰ ਸਕੇ ਜਦਕਿ ਟੈਂਡਰ ਪ੍ਰਾਪਤ ਕਰਨ ਵਾਲੇ ਬਾਬਾ ਨਾਗਾ ਐਗਰੋਟਿਕ ਕੰਪਨੀ ਦੇ ਰੇਟ ਭੁੱਲਰ ਦੇ ਪਿਤਾ ਨਾਲੋਂ ਕਾਫੀ ਘੱਟ ਸਨ ਜਿਸ ਕਰਕੇ ਵੇਅਰ ਹਾਊਸ ਨੇ ਗਦਾਮ ਬਣਾਉਣ ਦੇ ਟੈਂਡਰ ਬਾਬਾ ਨਾਗਾ ਐਗਰੋਟਿਕ ਕੰਪਨੀ ਨੂੰ ਦੇ ਦਿੱਤੇ। ਦੱਸ ਦੇਈਏ ਕਿ ਮੰਤਰੀ ਲਾਲਜੀਤ ਭੁੱਲਰ ਤੇ ਉਸਦੇ ਪਿਤਾ ਸੁਖਦੇਵ ਸਿੰਘ ਭੁੱਲਰ ਨੇ ਇਹ ਦੋਸ਼ ਲਗਾਏ ਸਨ ਕਿ ਵੇਅਰ ਹਾਊਸ ਦੇ ਗਦਾਮਾ ਦੇ ਟੈਂਡਰਾਂ ‘ਚ ਹੇਰਾਫੇਰੀ ਤੇ ਕੁਰੱਪਸ਼ਨ ਹੋਈ ਹੈ ਤੇ ਟੈਂਡਰ ਗ਼ਲਤ ਤਰੀਕੇ ਨਾਲ ਦਿੱਤੇ ਗਏ ਹਨ ਜਦਕਿ ਹੁਣ ਸਾਰੀ ਜਾਣਕਾਰੀ ਸਾਹਮਣੇ ਆ ਗਈ ਹੈ ਕਿ ਭੁੱਲਰ ਦੇ ਪਿਤਾ ਦਾ ਟੈਂਡਰ ਰੇਟ ਵੱਧ ਹੋਣ ਕਾਰਨ ਹੀ ਉਹਨਾਂ ਨੂੰ ਟੈਂਡਰ ਨਹੀਂ ਮਿਲੇ।

                                             ਪ੍ਰਾਪਤ ਜਾਣਕਾਰੀ ਅਨੁਸਾਰ ਟੈਂਡਰ ਪ੍ਰਾਪਤ ਕਰਨ ਵਾਲੀ ਕੰਪਨੀ ਬਾਬਾ ਨਾਗਾ ਐਗਰੋਟਿਕ ਅਤੇ ਸੁਖਦੇਵ ਸਿੰਘ ਭੁੱਲਰ ਦੇ ਰੇਟਾਂ ਵਿੱਚ ਕਰੀਬ 18 ਰੁਪਏ ਪ੍ਰਤੀ ਕੁਇੰਟਲ ਸਲਾਨਾ ਦਾ ਅੰਤਰ ਸੀ ਇਸ ਕਰਕੇ ਪੰਜਾਬ ਸਟੇਟ ਵੇਅਰਹਾਊਸਿੰਗ ਨੇ ਟੈਂਡਰ ਬਾਬਾ ਨਾਗਾ ਐਗਰੋਟਿਕ ਕੰਪਨੀ ਨੂੰ ਦਿੱਤੇ, ਭਾਵ ਕਿ ਬਾਬਾ ਨਾਗਾ ਐਗਰੋਟਿਕ ਕੰਪਨੀ ਦੇ ਰੇਟ ਮੰਤਰੀ ਤੇ ਪਿਤਾ ਸੁਖਦੇਵ ਸਿੰਘ ਭੁੱਲਰ ਦੇ ਰੇਟਾਂ ਨਾਲੋਂ ਕਰੀਬ 18 ਰੁਪਏ ਘੱਟ ਸਨ। ਇਸ ਮਾਮਲੇ ‘ਚ ਪੂਰੀ ਜਾਣਕਾਰੀ ਸਾਹਮਣੇ ਆਈ ਹੈ ਕਿ ਵੇਅਰ ਹਾਊਸ ਦੇ ਗੁਦਾਮ ਬਣਾਉਣ ਲਈ ਭਰੇ ਟੈਂਡਰਾਂ ਦੇ ਟੈਕਨੀਕਲ ਬਿੱਡ ਵਿੱਚ ਸਿਰਫ਼ ਦੋ ਕੰਪਨੀਆਂ ਰਹਿ ਗਈਆਂ ਜਿਹਨਾਂ ਵਿੱਚ ਲਾਲਜੀਤ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਬਾਬਾ ਨਾਗਾ ਐਗਰੋਟਿਕ ਕੰਪਨੀ ਸਨ ਅਤੇ ਇਹਨਾਂ ਦੋਵਾਂ ਕੰਪਨੀਆਂ ਨੇ ਟੈਕਨੀਕਲ ਬਿੱਡ ਤੋਂ ਬਾਅਦ ਫਾਈਨੈਸ਼ਲ ਬਿੱਡ ਵਿੱਚ ਭਾਗ ਲਿਆ, ਜਿੱਥੇ ਤਜਰਬੇ ਦੀ ਘਾਟ ਕਾਰਨ ਲਾਲਜੀਤ ਭੁੱਲਰ ਦੇ ਪਿਤਾ ਨੂੰ ਦੂਜੀ ਕੰਪਨੀ ਦੇ ਰੇਟਾਂ ਦਾ ਪਤਾ ਨਹੀਂ ਲੱਗ ਸਕਿਆ। ਦਰਅਸਲ ਦੂਜੀ ਕੰਪਨੀ ਬਾਬਾ ਨਾਗਾ ਐਗਰੋਟੈਕ ਦੇ ਕੋਲ ਵੇਅਰ ਹਾਊਸ ਦੇ ਖੇਤਰ ‘ਚ ਕੰਮ ਕਰਨ ਦਾ ਲੱਗਭੱਗ 40 ਸਾਲ ਦਾ ਤਜਰਬਾ ਹੈ ਜਿਸ ਕਰਕੇ ਉਹਨਾਂ ਨੇ ਟੈਂਡਰ ਭਰਨ ਸਮੇਂ ਘੱਟੋ ਘੱਟ ਰੇਟ ਭਰੇ, ਲਾਲਜੀਤ ਭੁੱਲਰ ਤੇ ਪਿਤਾ ਨੇ ਪਹਿਲੀ ਵਾਰ ਵੇਅਰਹਾਊਸ ਦੇ ਖੇਤਰ ‘ਚ ਟੈਂਡਰ ਭਰੇ ਸਨ ਜਿਸ ਕਰਕੇ ਉਹ ਰੇਟਾਂ ਦੀ ਸਹੀ ਗਣਨਾ ਨਹੀਂ ਕਰ ਸਕੇ। ਬਾਬਾ ਨਾਗਾ ਐਗਰੋਟਿਕ ਕੰਪਨੀ ਦੇ ਮਾਲਕ ਸੁਨੀਲ ਚੱਢਾ ਨੇ ਦੱਸਿਆ ਕਿ ਜਦੋਂ ਗੁਦਾਮਾਂ ਦੇ ਟੈਂਡਰ ਦੀ ਫਾਈਨੈਸ਼ਲ ਬਿੱਡ ਖੁੱਲੀ ਤਾਂ ਉਹਨਾਂ ਦੀ ਕੰਪਨੀ ਦੇ ਰੇਟ ਸੁਖਦੇਵ ਭੁੱਲਰ ਦੇ ਮੁਕਾਬਲੇ ਬਹੁਤ ਘੱਟ ਸਨ। ਉਹਨਾਂ ਦੱਸਿਆ ਕਿ ਉਹਨਾਂ ਦਾ ਰੇਟ 91.50 ਰੁਪਏ ਪ੍ਰਤੀ ਕੁਇੰਟਲ ਸਲਾਨਾ ਸੀ ਜਦਕਿ ਸੁਖਦੇਵ ਭੁੱਲਰ ਦਾ ਰੇਟ 119.50 ਰੁਪਏ ਪ੍ਰਤੀ ਕੁਇੰਟਲ ਸਲਾਨਾ ਸੀ ਜਿਸ ਕਰਕੇ ਉਹਨਾਂ ਦੀ ਕੰਪਨੀ ਨੂੰ ਟੈਂਡਰ ਅਲਾਟ ਹੋਇਆ ਹੈ। ਸੁਨੀਲ ਚੱਢਾ ਨੇ ਦੱਸਿਆ ਕਿ 30 ਹਜਾਰ ਮੀਟ੍ਰਿਕ ਟਨ ਦੇ ਵੇਅਰ ਹਾਊਸ ਮੁਕਾਬਲੇ ਸਰਕਾਰ ਉਹਨਾਂ ਨੂੰ 10 ਸਾਲ ਵਿੱਚ ਕੁੱਲ 27.65 ਕਰੋੜ ਰੁਪਏ ਦੇਵੇਗੀ ਜਦਕਿ ਲਾਲਜੀਤ ਭੁੱਲਰ ਦੇ ਪਿਤਾ ਨੇ ਜੋ ਰੇਟ ਭਰੇ ਸਨ ਉਹਨਾਂ ਮੁਤਾਬਕ ਵੇਅਰ ਹਾਊਸ ਉਹਨਾਂ ਨੂੰ 10 ਸਾਲਾਂ ਵਿੱਚ 30 ਹਜ਼ਾਰ ਮੀਟ੍ਰਿਕ ਟਨ ਦੇ ਵੇਅਰ ਹਾਊਸ ਲਈ 35.85 ਕਰੋੜ ਰੁਪਏ ਦਾ ਭੁਗਤਾਨ ਕਰਦੀ ਜਿਸ ਵਿੱਚ 8.4 ਕਰੋੜ ਰੁਪਏ ਸਾਡੇ ਨਾਲੋਂ ਵੱਧ ਭੁਗਤਾਨ ਕਰਨਾ ਪੈਂਦਾ ਇਸੇ ਕਰਕੇ ਵੇਅਰ ਹਾਊਸ ਨੇ ਟੈਂਡਰ ਸਾਡੀ ਕੰਪਨੀ ਨੂੰ ਦਿੱਤੇ ਹਨ।                                                       ਬਾਬਾ ਨਾਗਾ ਐਗਰੋਟਿਕ ਕੰਪਨੀ ਦੇ ਮਾਲਕ ਸੁਨੀਲ ਚੱਢਾ ਨੇ ਮੰਤਰੀ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਵੱਲੋਂ ਟੈਂਡਰਾਂ ‘ਚ ਹੇਰਾਫੇਰੀ ਦੀਆਂ ਸ਼ਿਕਾਇਤਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਕਿ ਸਾਰਾ ਕੁਝ ਨਿਯਮਾਂ ਮੁਤਾਬਕ ਹੋਇਆ ਹੈ, ਜਿਸ ਤੋਂ ਬਾਅਦ ਉਹਨਾਂ ਦੀ ਕੰਪਨੀ ਨੂੰ ਟੈਂਡਰ ਅਲਾਟ ਹੋਏ ਹਨ। ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਸੂਸਾਈਡ ਮਾਮਲੇ ‘ਚ ਇਹਨਾਂ ਖੁਲਾਸਿਆਂ ਤੋਂ ਬਾਅਦ ਹੁਣ ਮੰਤਰੀ ਦੇ ਪਰਿਵਾਰ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ ਕਿਉਂਕਿ ਮੰਤਰੀ ਨੇ ਪਿਤਾ ਵੱਲੋਂ ਪਹਿਲਾਂ ਅਤੇ ਹੁਣ ਮੰਤਰੀ ਦੇ ਪਰਿਵਾਰ ਅਤੇ ਸਮਰਥਕਾਂ ਵੱਲੋਂ ਟੈਂਡਰ ਵਿੱਚ ਘਪਲੇਬਾਜ਼ੀ ਦੇ ਸ਼ਰੇਆਮ ਦੋਸ਼ ਲਗਾਏ ਜਾ ਰਹੇ ਹਨ ਜਦੋਂ ਕਿ ਉਕਤ ਸਾਰੀ ਕਹਾਣੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵੇਅਰ ਹਾਊਸ ਦੇ ਗੁਦਾਮਾਂ ਦੇ ਟੈਂਡਰ ਨਿਯਮਾਂ ਮੁਤਾਬਕ ਹੀ ਪਾਸ ਹੋਏ ਹਨ, ਮਾਮਲਾ ਸਿਰਫ਼ ਇਹੋ ਸੀ ਕਿ ਮੰਤਰੀ ਭੁੱਲਰ ਸਾਰੇ ਟੈਂਡਰ ਆਪਣੇ ਪਿਤਾ ਦੇ ਨਾਮ ਪਾਸ ਕਰਵਾਉਣਾ ਚਾਹੁੰਦੇ ਸਨ ਪਰੰਤੂ ਨਿਯਮਾਂ ਅਨੁਸਾਰ ਅਜਿਹਾ ਨਹੀਂ ਹੋ ਸਕਦਾ ਸੀ ਜਿਸ ਕਾਰਨ ਜ਼ਿਲ੍ਹਾ ਮੈਨੇਜਰ ਰੰਧਾਵਾ ‘ਤੇ ਦਬਾਅ ਬਣਾਇਆ ਗਿਆ ਅਤੇ ਉਸ ਤੋਂ ਬਾਅਦ ਦੋਸ਼ ਲੱਗੇ ਕਿ ਰੰਧਾਵਾ ਨੂੰ ਘਰ ਬੁਲਾ ਕੇ ਮੰਤਰੀ ਭੁੱਲਰ ਨੇ ਜ਼ਲੀਲ ਕੀਤਾ, ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸਨੇ ਆਤਮਹੱਤਿਆ ਕਰ ਲਈ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

23 ਜ਼ਿਲ੍ਹਿਆਂ ਵਾਲੇ ਪੰਜਾਬ ਕੋਲ 20 DGP ਹਨ…ਉੱਚ ਪੁਲਿਸ ਅਧਿਕਾਰੀਆਂ ‘ਤੇ ਭਗਵੰਤ ਮਾਨ ਦੀ ਮਿਹਰਬਾਨੀ ਦੀ ਚਰਚਾ…!

ਪੰਜਾਬ ਪੁਲਿਸ ਦੇ SP ‘ਤੇ ਬਲਾਤਕਾਰ ਦੇ ਦੋਸ਼…ਦੋ ਵਾਰ ਜ਼ਬਰਦਸਤੀ ਕਰਵਾਇਆ ਗਰਭਪਾਤ

03/26/2026
ਪੁਲਿਸ ਨੇ ਕਿਵੇਂ ਕਾਬੂ ਕੀਤਾ ਪਠਾਣਮਾਜਰਾ…ਐਸਐਸਪੀ ਨੇ ਦੱਸੀ ਸਾਰੀ ਯੋਜਨਾ

ਪੁਲਿਸ ਨੇ ਕਿਵੇਂ ਕਾਬੂ ਕੀਤਾ ਪਠਾਣਮਾਜਰਾ…ਐਸਐਸਪੀ ਨੇ ਦੱਸੀ ਸਾਰੀ ਯੋਜਨਾ

03/25/2026
ਕਰਜ਼ੇ ਦੀ ਮਾਰ… ਦੋ ਸਕੇ ਭਰਾਵਾਂ ਨੇ ਹੱਥਾਂ ਦੀ ਜੋਟੀ ਪਾ ਕੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ

ਕਰਜ਼ੇ ਦੀ ਮਾਰ… ਦੋ ਸਕੇ ਭਰਾਵਾਂ ਨੇ ਹੱਥਾਂ ਦੀ ਜੋਟੀ ਪਾ ਕੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ

03/23/2026
Load More
Tags: #barnalanews#malwanews #newsupdate #dailyupdate#punjabnews
Previous Post

ਇੱਕ ਵੱਡੇ ਵਿਦਿਅਕ ਅਦਾਰੇ ਦੇ AC ਆਡੀਟੋਰੀਅਮ ਤੱਕ ਸਿਮਟਦੀਆਂ ਜਾ ਰਹੀਆਂ ਬਰਨਾਲਾ ਪ੍ਰਸ਼ਾਸਨ ਦੀਆਂ ਜਾਗਰੂਕ ਮੁਹਿੰਮਾਂ

Next Post

ਪੰਜਾਬ ਪੁਲਿਸ ਦੇ SP ‘ਤੇ ਬਲਾਤਕਾਰ ਦੇ ਦੋਸ਼…ਦੋ ਵਾਰ ਜ਼ਬਰਦਸਤੀ ਕਰਵਾਇਆ ਗਰਭਪਾਤ

Nirmal Pandori

Nirmal Pandori

Related Posts

23 ਜ਼ਿਲ੍ਹਿਆਂ ਵਾਲੇ ਪੰਜਾਬ ਕੋਲ 20 DGP ਹਨ…ਉੱਚ ਪੁਲਿਸ ਅਧਿਕਾਰੀਆਂ ‘ਤੇ ਭਗਵੰਤ ਮਾਨ ਦੀ ਮਿਹਰਬਾਨੀ ਦੀ ਚਰਚਾ…!
ਪੰਜਾਬ

ਪੰਜਾਬ ਪੁਲਿਸ ਦੇ SP ‘ਤੇ ਬਲਾਤਕਾਰ ਦੇ ਦੋਸ਼…ਦੋ ਵਾਰ ਜ਼ਬਰਦਸਤੀ ਕਰਵਾਇਆ ਗਰਭਪਾਤ

by Nirmal Pandori
03/26/2026
ਪੁਲਿਸ ਨੇ ਕਿਵੇਂ ਕਾਬੂ ਕੀਤਾ ਪਠਾਣਮਾਜਰਾ…ਐਸਐਸਪੀ ਨੇ ਦੱਸੀ ਸਾਰੀ ਯੋਜਨਾ
ਪੰਜਾਬ

ਪੁਲਿਸ ਨੇ ਕਿਵੇਂ ਕਾਬੂ ਕੀਤਾ ਪਠਾਣਮਾਜਰਾ…ਐਸਐਸਪੀ ਨੇ ਦੱਸੀ ਸਾਰੀ ਯੋਜਨਾ

by Nirmal Pandori
03/25/2026
ਕਰਜ਼ੇ ਦੀ ਮਾਰ… ਦੋ ਸਕੇ ਭਰਾਵਾਂ ਨੇ ਹੱਥਾਂ ਦੀ ਜੋਟੀ ਪਾ ਕੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ
ਪੰਜਾਬ

ਕਰਜ਼ੇ ਦੀ ਮਾਰ… ਦੋ ਸਕੇ ਭਰਾਵਾਂ ਨੇ ਹੱਥਾਂ ਦੀ ਜੋਟੀ ਪਾ ਕੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ

by Nirmal Pandori
03/23/2026
ਵੱਡੀ ਖ਼ਬਰ…ਪੁਲਿਸ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ

ਵੱਡੀ ਖ਼ਬਰ…ਪੁਲਿਸ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ

by Nirmal Pandori
03/23/2026
ਮੰਤਰੀ ਭੁੱਲਰ ਨੂੰ ਗ੍ਰਿਫ਼ਤਾਰ ਕਰੋ.. ਨਹੀਂ ਬੱਚਿਆਂ ਨੂੰ ਲੈ ਕੇ ਸੜਕ ‘ਤੇ ਬੈਠ ਜਾਵਾਂਗੀ…DM ਰੰਧਾਵਾ ਦੀ ਪਤਨੀ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ
ਪੰਜਾਬ

ਮੰਤਰੀ ਭੁੱਲਰ ਨੂੰ ਗ੍ਰਿਫ਼ਤਾਰ ਕਰੋ.. ਨਹੀਂ ਬੱਚਿਆਂ ਨੂੰ ਲੈ ਕੇ ਸੜਕ ‘ਤੇ ਬੈਠ ਜਾਵਾਂਗੀ…DM ਰੰਧਾਵਾ ਦੀ ਪਤਨੀ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

by Nirmal Pandori
03/23/2026
ਘਰੇਲੂ ਉਡਾਣਾਂ ਲਈ ਜਹਾਜ਼ਾਂ ਦੇ ਕਿਰਾਏ ਵਿੱਚ ਹੋਵੇਗਾ ਵਾਧਾ
ਪੰਜਾਬ

ਘਰੇਲੂ ਉਡਾਣਾਂ ਲਈ ਜਹਾਜ਼ਾਂ ਦੇ ਕਿਰਾਏ ਵਿੱਚ ਹੋਵੇਗਾ ਵਾਧਾ

by Nirmal Pandori
03/23/2026
Load More
Next Post
23 ਜ਼ਿਲ੍ਹਿਆਂ ਵਾਲੇ ਪੰਜਾਬ ਕੋਲ 20 DGP ਹਨ…ਉੱਚ ਪੁਲਿਸ ਅਧਿਕਾਰੀਆਂ ‘ਤੇ ਭਗਵੰਤ ਮਾਨ ਦੀ ਮਿਹਰਬਾਨੀ ਦੀ ਚਰਚਾ…!

ਪੰਜਾਬ ਪੁਲਿਸ ਦੇ SP 'ਤੇ ਬਲਾਤਕਾਰ ਦੇ ਦੋਸ਼...ਦੋ ਵਾਰ ਜ਼ਬਰਦਸਤੀ ਕਰਵਾਇਆ ਗਰਭਪਾਤ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਪੁਲਿਸ ਦੇ SP ‘ਤੇ ਬਲਾਤਕਾਰ ਦੇ ਦੋਸ਼…ਦੋ ਵਾਰ ਜ਼ਬਰਦਸਤੀ ਕਰਵਾਇਆ ਗਰਭਪਾਤ

ਲਾਲਜੀਤ ਭੁੱਲਰ ਦੇ ਪਿਤਾ ਨੇ ਟੈਂਡਰਾਂ ਦੇ ਲਗਾਏ ਸਨ ਵੱਧ ਰੇਟ.. ਜਿਸ ਕਰਕੇ ਬਾਬਾ ਨਾਗਾ ਕੰਪਨੀ ਨੂੰ ਮਿਲੇ ਟੈਂਡਰ

ਇੱਕ ਵੱਡੇ ਵਿਦਿਅਕ ਅਦਾਰੇ ਦੇ AC ਆਡੀਟੋਰੀਅਮ ਤੱਕ ਸਿਮਟਦੀਆਂ ਜਾ ਰਹੀਆਂ ਬਰਨਾਲਾ ਪ੍ਰਸ਼ਾਸਨ ਦੀਆਂ ਜਾਗਰੂਕ ਮੁਹਿੰਮਾਂ

ਇੱਕ ਵੱਡੇ ਵਿਦਿਅਕ ਅਦਾਰੇ ਦੇ AC ਆਡੀਟੋਰੀਅਮ ਤੱਕ ਸਿਮਟਦੀਆਂ ਜਾ ਰਹੀਆਂ ਬਰਨਾਲਾ ਪ੍ਰਸ਼ਾਸਨ ਦੀਆਂ ਜਾਗਰੂਕ ਮੁਹਿੰਮਾਂ

ਨਸ਼ਾਖੋਰੀ ਤੇ ਤਸਕਰੀ ਰੋਕਣ ਲਈ ਆਮ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ- DIG ਪਟਿਆਲਾ ਰੇਂਜ

ਪੁਲਿਸ ਨੇ ਕਿਵੇਂ ਕਾਬੂ ਕੀਤਾ ਪਠਾਣਮਾਜਰਾ…ਐਸਐਸਪੀ ਨੇ ਦੱਸੀ ਸਾਰੀ ਯੋਜਨਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend