Skip to main content

Gee 98News

ਵੀਡੀਓ ਵਾਇਰਲ…ਤੇ ਜਦੋਂ ਮੰਤਰੀ ਦੇ OSD ਨੇ ਕੋਟ ਦੀ ਜੇਬ ‘ਚ ਪਾ ਲਏ ਰਿਸ਼ਵਤ ਦੇ ਪੈਸੇ

ਚੰਡੀਗੜ੍ਹ ,19 ਅਪ੍ਰੈਲ, Gee98 news service-

-ਪੰਜਾਬ ਦੀ ਭਗਵੰਤ ਮਾਨ ਸਰਕਾਰ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਦੁਬਾਰਾ ਜਿੱਤ ਪ੍ਰਾਪਤ ਕਰਨ ਲਈ ਇੱਕ ਪਾਸੇ ਲੋਕਾਂ ਲਈ ਲੱਖਾਂ ਕਰੋੜਾਂ ਰੁਪਏ ਦੀਆਂ ਯੋਜਨਾਵਾਂ ਲਾਗੂ ਕਰਨ ਦੇ ਐਲਾਨ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਦੁਬਾਰਾ ਭਰਮਾਇਆ ਜਾ ਸਕੇ ਪ੍ਰੰਤੂ ਦੂਜੇ ਪਾਸੇ ਸਰਕਾਰ ਦੇ ਮੰਤਰੀ ਆਪਣੀ ਕਾਰਨਾਮਿਆਂ ਨਾਲ ਭਗਵੰਤ ਮਾਨ ਦੇ ਯਤਨਾਂ ‘ਤੇ ਪਾਣੀ ਫੇਰ ਰਹੇ ਹਨ। ਤਾਜ਼ਾ ਮਾਮਲਾ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਸਾਹਮਣੇ ਆਇਆ ਹੈ ਜਿਸ ਦੀ ਇੱਕ ਵਾਇਰਲ ਹੋ ਰਹੀ ਵੀਡੀਓ ‘ਚ ਮੰਤਰੀ ਮੁੰਡੀਆਂ ਦਾ OSD ਰਸ਼ਪਾਲ ਸਿੰਘ ਲੱਖਾਂ ਰੁਪਏ ਦੀ ਰਿਸ਼ਵਤ ਦੇ ਪੈਸੇ ਆਪਣੇ ਕੋਟ ਦੀ ਜੇਬ ਵਿੱਚ ਪਾਉਂਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵਾਇਰਲ ਕੀਤੀ ਅਤੇ ਜਾਣਕਾਰੀ ਵੀ ਦਿੱਤੀ ਕਿ ਵੀਡੀਓ ਵਿੱਚ ਮੰਤਰੀ ਮੁੱਢੀਆ ਦਾ ਉਹ ਐਸਡੀ ਰਸ਼ਪਾਲ ਸਿੰਘ ਹੈ ਜੋ ਮੁਹੰਮਦ ਫੈਜ਼ਲ ਨਾਮ ਦੇ ਇੱਕ ਵਿਅਕਤੀ ਤੋਂ 6 ਲੱਖ ਦੀ ਰਿਸ਼ਵਤ ਲੈ ਰਿਹਾ ਜੋ ਉਸਦੇ ਪਲਾਟ ਦੀ ਰਜਿਸਟਰੀ ਦੇ ਮਾਮਲੇ ਨਾਲ ਸੰਬੰਧਿਤ ਹੈ। ਇਸ ਸਬੰਧੀ ਬਿਕਰਮ ਸਿੰਘ ਮਜੀਠੀਆ ਨੇ ਇੱਕ ਵੱਖਰੀ ਵੀਡੀਓ ਵਾਇਰਲ ਕੀਤੀ ਜਿਸ ਵਿੱਚ ਰਿਸ਼ਵਤ ਦੇਣ ਵਾਲਾ ਮੁਹੰਮਦ ਫੈਜ਼ਲ ਮਜੀਠੀਆ ਦੇ ਬਰਾਬਰ ਬੈਠ ਕੇ ਸਾਰੀ ਕਹਾਣੀ ਦੱਸ ਰਿਹਾ ਕਿ ਉਸਨੇ ਆਪਣੇ ਇੱਕ ਪਲਾਟ ਦੇ ਪੰਚਾਇਤ ਨਾਲ ਝਗੜੇ ਸਬੰਧੀ ਮੰਤਰੀ ਮੁੰਡੀਆ ਤੱਕ ਪਹੁੰਚ ਕੀਤੀ ਤਾਂ ਮੰਤਰੀ ਮੁੰਡੀਆਂ ਨੇ ਕਿਹਾ ਕਿ OSD ਰਸ਼ਪਾਲ ਸਿੰਘ ਨੂੰ ਮਿਲ ਲਵੋ ਅਤੇ ਜਿਵੇਂ ਰਸ਼ਪਾਲ ਸਿੰਘ ਕਹਿੰਦਾ ਉਵੇਂ ਕਰ ਲਵੋ ਜਿਸ ਤੋਂ ਬਾਅਦ ਮੁਹੰਮਦ ਫੈਜ਼ਲ ਨੂੰ 6 ਲੱਖ ਰੁਪਏ ਰਿਸ਼ਵਤ ਦੇਣ ਲਈ ਕਿਹਾ ਗਿਆ ਪ੍ਰੰਤੂ ਮਹੁੰਮਦ ਫੈਜ਼ਲ ਨੇ ਰਿਸ਼ਵਤ ਦੇਣ ਸਮੇਂ ਵੀਡੀਓ ਕਲਿੱਪ ਤਿਆਰ ਕਰ ਲਈ।

                                                                     ਮੁਹੰਮਦ ਫੈਜ਼ਲ ਦੇ ਦੱਸਣ ਅਨੁਸਾਰ ਰਿਸ਼ਵਤ ਦੇਣ ਦੀ ਇਹ ਵੀਡੀਓ ਜਨਵਰੀ 2025 ਦੀ ਹੈ ਤੇ ਹੁਣ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਉਹਨਾਂ ਦਾ ਕੰਮ ਹੋਇਆ ਤੇ ਨਾ ਹੀ ਮੰਤਰੀ ਪੈਸੇ ਵਾਪਸ ਕਰ ਰਹੇ ਹਨ ਜਿਸ ਕਰਕੇ ਉਹਨਾਂ ਨੇ ਇਹ ਵੀਡੀਓ ਵਾਇਰਲ ਕੀਤੀ ਹੈ। ‌ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਸੰਬੰਧਿਤ ਟਰਾਲੀ ਮਾਮਲਾ ਵੀ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣ ਚੁੱਕਿਆ ਹੈ ਅਤੇ ਹੁਣ ਮੰਤਰੀ ਮੁੰਡੀਆਂ ਦੇ ਇਸ ਰਿਸ਼ਵਤ ਮਾਮਲੇ ਨੇ ਫਿਰ ਇੱਕ ਵਾਰ ਪਾਰਟੀ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਹਰਦੀਪ ਸਿੰਘ ਮੁੰਡੀਆਂ ਤੋਂ ਐਨੇ ਨਾਰਾਜ਼ ਹਨ ਕਿ ਇੱਕ ਦੋ ਦਿਨਾਂ ਤੱਕ ਮੁੰਡੀਆਂ ਨੂੰ ਮੰਤਰੀ ਮੰਡਲ ਤੋਂ ਬਾਹਰ ਦਾ ਰਸਤਾ ਵੀ ਵਿਖਾਇਆ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨਾਲ ਕੀਤੀ ਇੱਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਵਿਸ਼ੇਸ਼ ਕਲਾਸ ਲਗਾਈ ਸੀ ਇਸ ਤੋਂ ਬਾਅਦ ਵੀ ਮੁੰਡੀਆਂ ਦੇ ਓਐਸਡੀ ਦੀ ਵਾਇਰਲ ਵੀਡੀਓ ਨੇ ਮੁੰਡੀਆਂ ਦੀ ਕੁਰਸੀ ਖ਼ਤਰੇ ਵਿੱਚ ਪਾ ਦਿੱਤੀ ਹੈ ਜਿਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੀਦਰਲੈਂਡ ਦੇ ਦੌਰੇ ਤੋਂ ਵਾਪਸ ਆ ਕੇ ਕੋਈ ਸਖ਼ਤ ਫੈਸਲਾ ਲੈ ਸਕਦੇ ਹਨ।

Gee98 Ads
error: Content is protected !!