Skip to main content

Gee 98News

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

ਚੰਡੀਗੜ੍ਹ 27 ਅਪ੍ਰੈਲ, Gee98 news service-

ਪੰਜਾਬ ਪੁਲਿਸ ਨੇ ਪਟਿਆਲਾ ‘ਚ ਰੇਲਵੇ ਟਰੈਕ ‘ਤੇ ਹੋਏ ਬੰਬ ਧਮਾਕੇ ਦੇ ਸੰਬੰਧ ਵਿੱਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ‌ ਧਮਾਕੇ ਤੋਂ ਬਾਅਦ ਸਮੁੱਚੇ ਪੰਜਾਬ ‘ਚ ਅਲਰਟ ਜਾਰੀ ਕੀਤਾ ਗਿਆ ਅਤੇ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ ਬੰਗਾ, ਸਤਨਾਮ ਸਿੰਘ ਸੱਤਾ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨਾਂ ਕੋਲੋਂ ਇੱਕ ਬੰਬ, ਦੋ ਪਿਸਤੌਲ, ਜ਼ਿੰਦਾ ਕਾਰਤੂਸ ਅਤੇ IED ਵੀ ਬਰਾਮਦ ਹੋਈ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਰੇਲਵੇ ਟਰੈਕ ‘ਤੇ ਹੋਏ ਇਸ ਬੰਬ ਧਮਾਕੇ ਵਿੱਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਅਤੇ ਖਾਲਿਸਤਾਨੀ ਪੱਖੀਆਂ ਦਾ ਹੱਥ ਹੈ। ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਫੜੇ ਗਏ ਵਿਅਕਤੀ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਅਤੇ ਮਲੇਸ਼ੀਆ ਬੈਠੇ ਖਾਲਿਸਤਾਨੀ ਪੱਖੀਆਂ ਦੇ ਸੰਪਰਕ ਵਿੱਚ ਸਨ। ਰੇਲਵੇ ਦੀ ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਕਿਹਾ ਕਿ “ਅਜਿਹਾ ਲੱਗਦਾ ਹੈ ਕਿ ਜਿਸ ਵੇਲੇ ਵਿਸਫੋਟ ਹੋਇਆ ਤਾਂ ਵਿਸਫੋਟ ਕਰਨ ਵਾਲਾ ਵਿਅਕਤੀ ਵੀ ਕੋਲ ਹੀ ਖੜਾ ਸੀ ਜੋ ਇਸਦੀ ਚਪੇਟ ਵਿੱਚ ਗਿਆ ਆ ਗਿਆ ਤੇ ਉਸਦੇ ਚੀਥੜੇ ਉੱਡ ਗਏ”। ਜ਼ਿਕਰਯੋਗ ਹੈ ਕਿ ਬੰਬ ਵਿਸਫੋਟ ਦੇ ਦੌਰਾਨ ਮਰਨ ਵਾਲੇ ਵਿਅਕਤੀ ਦੀ ਪਹਿਚਾਣ ਜਗਰੂਪ ਸਿੰਘ ਵਾਸੀ ਪੰਜਵੜ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਇਹ ਕੋਈ ਆਮ ਵਿਸਫੋਟ ਨਹੀਂ ਸਗੋਂ ਇੱਕ ਵੱਡਾ ਬੰਬ ਧਮਾਕਾ ਕਰਨ ਦਾ ਯਤਨ ਸੀ ਜਿਸ ਦੌਰਾਨ ਧਮਾਕਾ ਕਰਨ ਵਾਲਾ ਵੀ ਮਾਰਿਆ ਗਿਆ। ਉਹਨਾਂ ਦੱਸਿਆ ਕਿ ਇਸ ਬੰਬ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ ਜੀਆਰਪੀ, ਪੀਐਫ ਅਤੇ ਸੁਰੱਖਿਆ ਏਜੰਸੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

error: Content is protected !!