Gee 98News

ਮਹਿਲ ਕਲਾਂ ,29 ਅਪ੍ਰੈਲ , Gee98 News service-

ਕਸਬਾ ਮਹਿਲ ਕਲਾਂ ਦੇ ਇੱਕ ਮਜ਼ਦੂਰ ਪਰਿਵਾਰ ਨੇ ਆਪਣੇ ਨੌਜਵਾਨ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ। ‌ ਦੱਸ ਦੇਈਏ ਕਿ ਮਜ਼ਦੂਰ ਬਿੱਕਰ ਸਿੰਘ ਦਾ ਨੌਜਵਾਨ ਪੁੱਤਰ ਜਸਵਿੰਦਰ ਸਿੰਘ ਦਿਮਾਗ ਦੀ ਨੱਸ ਫਟਣ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਪਰਿਵਾਰ ਵੱਲੋਂ ਆਪਣੇ ਆਰਥਿਕ ਵਸੀਲਿਆਂ ਅਨੁਸਾਰ ਉਸ ਨੂੰ ਕਈ ਮਹੀਨਿਆਂ ਤੋਂ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਜਿੱਥੇ ਪਰਿਵਾਰ ਨੇ ਉਸਦੇ ਇਲਾਜ ‘ਤੇ ਲੱਖਾਂ ਰੁਪਏ ਦੀ ਰਕਮ ਖਰਚ ਕਰ ਦਿੱਤੀ, ਪ੍ਰੰਤੂ ਜਸਵਿੰਦਰ ਸਿੰਘ ਅਜੇ ਵੀ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋਇਆ। ਜਸਵਿੰਦਰ ਸਿੰਘ ਦੀ ਜ਼ਿੰਦਗੀ ਨਾਲ ਜੁੜੀ ਇੱਕ ਤਰਾਸਦੀ ਇਹ ਵੀ ਸਾਹਮਣੇ ਆਈ ਹੈ ਕਿ ਹੁਣ ਮਜ਼ਦੂਰ ਪਰਿਵਾਰ ਉਸ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ ਅਤੇ ਉਸਨੂੰ ਆਰਥਿਕ ਮਜ਼ਬੂਰੀ ਕਾਰਨ ਹਸਪਤਾਲ ਤੋਂ ਘਰ ਲਿਆਂਦਾ ਗਿਆ ਹੈ। ਪ੍ਰਸਿੱਧ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਇਸ ਪਰਿਵਾਰ ਦੀ ਆਰਥਿਕ ਮਦਦ ਕਰਨ ਸਮੇਂ ਉਹਨਾਂ ਦੇ ਘਰ ਪੁੱਜ ਕੇ ਦੇਸ਼ ਵਿਦੇਸ਼ ਵਿੱਚ ਵਸਦੇ ਦਾਨੀਆਂ ਨੂੰ ਅਪੀਲ ਕੀਤੀ ਕਿ ਇੱਕ ਨੌਜਵਾਨ ਦੀ ਜ਼ਿੰਦਗੀ ਬਚਾਉਣ ਲਈ ਅੱਗੇ ਆਉਣ ਅਤੇ ਪਰਿਵਾਰ ਦੀ ਆਰਥਿਕ ਤੌਰ ‘ਤੇ ਮਦਦ ਕਰਨ, ਪਿਛਲੇ ਕਈ ਮਹੀਨਿਆਂ ਤੋਂ ਮੰਜੇ ‘ਤੇ ਪਏ ਜਸਵਿੰਦਰ ਸਿੰਘ ਦੀ ਸਰੀਰਕ ਅਵਸਥਾ ਦੇ ਮੱਦੇਨਜ਼ਰ ਭਾਵੁਕ ਅਪੀਲ ਕਰਦੇ ਹੋਏ ਭਾਨ ਸਿੰਘ ਜੱਸੀ ਨੇ ਕਿਹਾ ਕਿ ਮਹਿਲ ਕਲਾਂ ਦੀ ਮਸੀਤ ਕੋਲ ਰਹਿ ਰਹੇ ਬਿੱਕਰ ਸਿੰਘ ਦੇ ਪਰਿਵਾਰ ਦੀ ਕੋਈ ਵੀ ਦਾਨੀ ਸਿੱਧੇ ਤੌਰ ‘ਤੇ ਮਦਦ ਕਰ ਸਕਦਾ ਹੈ। ‌ ਇਸ ਮੌਕੇ ਹਾਜ਼ਰ ਗਿਆਨੀ ਕਰਮ ਸਿੰਘ ਮਹਿਲ ਕਲਾਂ ਨੇ ਭਾਨ ਸਿੰਘ ਜੱਸੀ ਦਾ ਆਰਥਿਕ ਮਦਦ ਲਈ ਧੰਨਵਾਦ ਕਰਦੇ ਹੋਏ ਆਪਣੇ ਪੱਧਰ ‘ਤੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਜਸਵਿੰਦਰ ਸਿੰਘ ਦੀ ਜ਼ਿੰਦਗੀ ਬਚਾਉਣ ਲਈ ਮਦਦ ਕੀਤੀ ਜਾਵੇ।

Leave a Reply

Your email address will not be published. Required fields are marked *

error: Content is protected !!