Gee 98News

ਕੀਤੂ ਨੇ ਵੰਡੀਆਂ ਵਿਦਿਆਰਥੀਆਂ ਨੂੰ ਕਾਪੀਆਂ

ਬਰਨਾਲਾ,30 ਨਵੰਬਰ (ਨਿਰਮਲ ਸਿੰਘ ਪੰਡੋਰੀ) : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਬਰਨਾਲਾ ਤੋਂ ਉਮੀਦਵਾਰ ਕੁਲਵੰਤ ਸਿੰਘ ਕੀਤੂ ਨੇ ਆਪਣੇ ਸਵ. ਪਿਤਾ ਮਲਕੀਤ ਸਿੰਘ ਕੀਤੂ ਦੇ ਪਦ ਚਿੰਨਾਂ ’ਤੇ ਚਲਦੇ ਹੋਏ ਲੋਕ ਭਲਾਈ ਕਾਰਜਾਂ ਦੀ ਲੜੀ ਚਲਦੀ ਰੱਖੀ ਹੋਈ ਹੈ। ਕੁਲਵੰਤ ਸਿੰਘ ਕੀਤੂ ਵੱਖ-ਵੱਖ ਖੇਤਰਾਂ ਵਿੱਚ ਸਮਾਜ ਸੇਵਾ ਦੇ ਕੰਮਾਂ ਲਈ ਹਮੇਸ਼ਾ ਹਾਜ਼ਰ ਰਹਿੰਦੇ ਹਨ। ਗੁਰਬਤ ਦੇ ਮਾਰੇ ਲੋਕਾਂ ਦੀ ਮੱਦਦ ਦੀ ਸਵ. ਕੀਤੂ ਦੀ ਸੋਚ ਨੂੰ ਕੁਲਵੰਤ ਸਿੰਘ ਕੀਤੂ ਨੇ ਜਿਉਂਦੇ ਰੱਖਿਆ ਹੋਇਆ ਹੈ। ਲੋੜਵੰਦ ਲੋਕਾਂ ਨੂੰ ਆਟਾ ਅਤੇ ਸਕੂਲੀ ਵਿਦਿਆਰਥੀਆਂ ਨੂੰ ਕਾਪੀਆਂ ਵੰਡਣ ਦੀ ਸਵ. ਕੀਤੂ ਦੀ ਮੁਹਿੰਮ ਲੋਕਾਂ ਨੂੰ ਅਜੇ ਤੱਕ ਵੀ ਯਾਦ ਹੈ ਕਿਉਂਕਿ ਕੁਲਵੰਤ ਸਿੰਘ ਕੀਤੂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਇਹ ਮੁਹਿੰਮ ਬੰਦ ਨਹੀਂ ਹੋਣ ਦਿੱਤੀ। ਇਸੇ ਮੁਹਿੰਮ ਤਹਿਤ ਬਾਬਾ ਆਲਾ ਸਿੰਘ ਪ੍ਰਾਇਮਰੀ ਅਤੇ ਮਿਡਲ ਸਕੂਲ ਬਰਨਾਲਾ ਵਿਖੇ ਕੁਲਵੰਤ ਸਿੰਘ ਕੀਤੂ ਵੱਲੋ 405 ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਸ. ਕੀਤੂੁ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੋਰ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਕਾਪੀਆਂ ਵੰਡੀਆਂ ਜਾਣਗੀਆਂ। ਇਸ ਮੌਕੇ ਉੁਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਸਕੂਲ ਸਟਾਫ਼ ਵੀ ਹਾਜ਼ਰ ਸੀ।

error: Content is protected !!