Skip to main content

Gee 98News

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!

ਚੰਡੀਗੜ੍ਹ 8 ਮਈ, Gee98 News service-

-ਕੇਂਦਰੀ ਜਾਂਚ ਏਜੰਸੀ ED ਦੇ ਰਾਡਾਰ ‘ਤੇ ਆਏ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਬੀਤੇ ਕੱਲ੍ਹ ਪੰਜਾਬ ‘ਚ ਈਡੀ ਦੀਆਂ ਰੇਡਾਂ ‘ਚ ਆਪਣਾ ਨਾਮ ਜੋੜਨ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਅਮਨ ਅਰੋੜਾ ਨੇ ਕਿਹਾ ਕਿ ਉਹਨਾਂ ਦਾ ਨਾਮ ਇਸ ਮਾਮਲੇ ਨਾਲ ਜੋੜਨ ਪਿੱਛੇ ਭਾਜਪਾ ਦੀ ਸਿਆਸੀ ਬਦਲਾਖੋਰੀ ਹੈ। ‌ਉਨ੍ਹਾਂ ਨੇ ED ਦੀ ਕਾਰਵਾਈ ‘ਤੇ ਸਵਾਲ ਚੁੱਕਦਿਆਂ ਕਿਹਾ ਕਿ “ਸ਼ਾਮ ਨੂੰ ED ਨੇ ਇੱਕ ਸਟੇਟਮੈਂਟ ਜਾਰੀ ਕੀਤੀ ਜਿਸ ਵਿੱਚ ਗੌਰਵ ਧੀਰ ਦਾ ਨਾਮ ਨਹੀਂ ਸੀ, ਪਰ ਅੱਧੇ ਘੰਟੇ ਬਾਅਦ ਹੀ ਦੂਜੀ ਸਟੇਟਮੈਂਟ ਜਾਰੀ ਕਰ ਦਿੱਤੀ ਗਈ, ਜਿਸ ਵਿੱਚ ਸਿਰਫ਼ ਮੈਨੂੰ ਬਦਨਾਮ ਕਰਨ ਲਈ ਆਖ਼ਰੀ ਪੈਰਾ ਜੋੜ ਕੇ ਮੇਰਾ ਨਾਮ ਸ਼ਾਮਲ ਕਰ ਦਿੱਤਾ ਗਿਆ”। ਅਮਨ ਅਰੋੜਾ ਨੇ ਸਵੀਕਾਰ ਕੀਤਾ ਕਿ ਗੌਰਵ ਧੀਰ ਉਨ੍ਹਾਂ ਦੇ 22 ਸਾਲਾਂ ਤੋਂ ਪੁਰਾਣੇ ਦੋਸਤ ਹਨ ਅਤੇ ਭਰਾਵਾਂ ਤੋਂ ਵੱਧ ਪਿਆਰ ਹੈ। ਉਨ੍ਹਾਂ ਕਿਹਾ, “ਮੈਂ ਆਪਣੀ ਦੋਸਤੀ ਤੋਂ ਪਿੱਛੇ ਨਹੀਂ ਹਟਾਂਗਾ। ਮੇਰੀਆਂ ਲੱਤਾਂ ਇੰਨੀਆਂ ਕਮਜ਼ੋਰ ਨਹੀਂ ਕਿ ਮੈਂ ਜਾਂਚ ਦੇ ਡਰੋਂ ਆਪਣੇ ਯਾਰਾਂ ਦੀ ਬਾਂਹ ਛੱਡ ਦੇਵਾਂ ਪਰ ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਉਨ੍ਹਾਂ ਦੀ ਕਿਸੇ ਵੀ ਬਿਜ਼ਨੈੱਸ ਡੀਲਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।” ਮੰਤਰੀ ਅਰੋੜਾ ਨੇ ED ਨੂੰ ਚੁਣੌਤੀ ਦਿੰਦਿਆਂ ਕਿਹਾ, “ਜੇਕਰ ਤੁਹਾਨੂੰ ਮੇਰੇ ‘ਤੇ ਸ਼ੱਕ ਹੈ ਤਾਂ ਮੈਨੂੰ ਬੁਲਾਓ, ਮੈਂ ਖੁਦ ਆਉਣ ਨੂੰ ਤਿਆਰ ਹਾਂ। ਮੇਰੇ ਫੋਨ ਦੀ ਜਾਂਚ ਕਰੋ। ਜੇਕਰ ਸੁਰੇਸ਼ ਬਜਾਜ, ਨਿਤਿਨ ਗੋਹਲ ਜਾਂ ਅਜੇ ਸਹਿਗਲ ਵਰਗੇ ਬੰਦਿਆਂ ਦਾ ਨੰਬਰ ਵੀ ਮੇਰੇ ਫੋਨ ਵਿੱਚ ਫੀਡ ਮਿਲਿਆ ਤਾਂ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ।” ਜ਼ਮੀਨ ਘੁਟਾਲੇ ਦੇ ਇਲਜ਼ਾਮਾਂ ‘ਤੇ ਉਨ੍ਹਾਂ ਕਿਹਾ ਕਿ ਜਿਸ ਪ੍ਰੋਜੈਕਟ ਨੂੰ ਫਰੋਡ ਦੱਸਿਆ ਜਾ ਰਿਹਾ ਹੈ, ਉਸ ਨੇ ਪੰਜਾਬ ਸਰਕਾਰ ਦੇ ਸਾਰੇ ਬਕਾਏ ਜਮ੍ਹਾਂ ਕਰਵਾ ਕੇ ‘ਨੋ ਡਿਊ ਸਰਟੀਫਿਕੇਟ’ ਲਿਆ ਹੋਇਆ ਹੈ।

error: Content is protected !!