ਚੰਡੀਗੜ੍ਹ,25 ਮਈ, Gee98 news service-
-ਕੈਨੇਡਾ ਤੋਂ ਅਮਰੀਕਾ ਟਰੱਕ ਲੈ ਕੇ ਜਾਣ ਵਾਲੇ ਡਰਾਈਵਰਾਂ ਲਈ ਯੂਐਸ ਬਾਰਡਰ ‘ਤੇ ਏਜੰਸੀਆਂ ਨੇ ਸਖ਼ਤੀ ਕਰ ਦਿੱਤੀ ਹੈ। ਇਹਨਾਂ ਏਜੰਸੀਆਂ ਵੱਲੋਂ ਅਮਰੀਕਾ ਬਾਰਡਰ ‘ਤੇ ਡਰਾਈਵਰਾਂ ਦੇ ਮੋਬਾਇਲ ਫੋਨਾਂ ਦੀ ਚੈਕਿੰਗ ਡੁੰਘਾਈ ਨਾਲ ਕੀਤੀ ਜਾ ਰਹੀ ਹੈ, ਜੇਕਰ ਕਿਸੇ ਡਰਾਈਵਰ ਦੇ ਮੋਬਾਈਲ ਫੋਨ ਵਿੱਚ ਅਸ਼ਲੀਲ ਵੀਡੀਓ, ਕਿਸੇ ਬੱਚੇ ਦੀ ਅਸ਼ਲੀਲ ਫੋਟੋ,ਸ਼ੱਕੀ ਵੱਟਸਐਪ ਗਰੁੱਪ ਅਤੇ ਕਿਸੇ ਹਥਿਆਰ ਦੀ ਫੋਟੋ ਮਿਲਦੀ ਹੈ ਤਾਂ ਅਜਿਹੇ ਡਰਾਈਵਰਾਂ ਦੇ ਡਰਾਈਵਿੰਗ ਲਾਇਸੰਸ ਅਤੇ ਵੀਜੇ ਤੁਰੰਤ ਰੱਦ ਕੀਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਕੈਨੇਡਾ ‘ਚ ਵੱਧ ਰਹੇ ਛੇੜਛਾੜ ਦੇ ਮਾਮਲੇ, ਰੇਪ ਦੇ ਮਾਮਲੇ ਅਤੇ ਹਾਦਸਿਆਂ ਦੇ ਮਾਮਲਿਆਂ ‘ਚ ਪੰਜਾਬੀ ਡਰਾਈਵਰਾਂ ਦੀ ਵੱਧ ਰਹੀ ਸ਼ਮੂਲੀਅਤ ਤੋਂ ਬਾਅਦ ਅਮਰੀਕੀ ਏਜੰਸੀਆਂ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ। ਕੈਨੇਡਾ ‘ਚ ਟਰੱਕ ਚਲਾ ਰਹੇ ਤੇ ਅਮਰੀਕਾ ਨੂੰ ਸਮਾਨ ਲੈ ਕੇ ਅਤੇ ਲਿਆਉਣ ਵਾਲੇ ਟਰੱਕ ਡਰਾਈਵਰ ਤਰਨਜੀਤ ਸਿੰਘ ਉਪਲ ਨੇ ਇੱਕ ਵੀਡੀਓ ‘ਚ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਚਾਰ ਡਰਾਈਵਰਾਂ ਦੇ ਡਰਾਈਵਿੰਗ ਲਾਇਸੰਸ ਰੱਦ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਡਰਾਈਵਰ ਕੈਨੇਡਾ-ਅਮਰੀਕਾ ਬਾਰਡਰ ਪਾਰ ਕਰ ਰਿਹਾ ਇਹ ਤਾਂ ਇਹ ਵੇਖ ਲਵੋ ਕਿ ਤੁਹਾਡੇ ਮੋਬਾਈਲ ਵਿੱਚ ਕੋਈ ਅਸ਼ਲੀਲ ਵੀਡੀਓ, ਕਿਸੇ ਬੱਚੇ ਦੀ ਨਗਨ ਫੋਟੋ, ਹਥਿਆਰ ਦੀ ਫੋਟੋ ਵਗੈਰਾ ਨਾ ਹੋਵੇ ਨਹੀਂ ਤਾਂ ਬਾਰਡਰ ‘ਤੇ ਚੈਕਿੰਗ ਦੌਰਾਨ ਤੁਹਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਵੇਗਾ।










