Skip to main content

Gee 98News

ਪਿੰਡ ਅਮਲਾ ਸਿੰਘ ਵਾਲਾ ਵਿਖੇ ਡਰੇਨ ਦੀ ਪਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ…ਨਹੀਂ ਹੋਈ ਪਛਾਣ

ਮਹਿਲ ਕਲਾਂ 25 ਮਈ ( ਜਸਵੰਤ ਸਿੰਘ ਲਾਲੀ)-

ਬਰਨਾਲਾ ਜ਼ਿਲ੍ਹੇ ਦੇ ਪੁਲਿਸ ਥਾਣਾ ਠੁੱਲੀਵਾਲ ਅਧੀਨ ਪੈਂਦੇ ਪਿੰਡ ਅਮਲਾ ਸਿੰਘ ਵਾਲਾ ਨੇੜੇ ਲੰਘਦੀ ਡਰੇਨ ਦੀ ਪਟੜੀ ਤੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਠੁੱਲੀਵਾਲ ਦੇ ਏਐਸਆਈ ਗੁਰਨਾਮ ਸਿੰਘ ਨੇ ਦੱਸਿਆਂ ਕਿ ਪੁਲਿਸ ਨੂੰ ਅੱਜ ਇਤਲਾਹ ਮਿਲੀ ਸੀ ਕਿ ਪਿੰਡ ਅਮਲਾ ਸਿੰਘ ਵਾਲਾ ਨੇੜੇ ਡਰੇਨ ਦੀ ਪਟੜੀ ਉੱਪਰ ਇੱਕ ਨੌਜਵਾਨ ਦੀ ਲਾਸ਼ ਪਈ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 18 ਤੋਂ 19 ਸਾਲ ਦੇ ਕਰੀਬ ਹੈ,ਕੱਦ ਲੱਗਭਗ 5 ਫੁੱਟ 7 ਤੋਂ 8 ਇੰਚ, ਰੰਗ ਗੋਰਾ, ਦਾੜ੍ਹੀ ਅਤੇ ਕੇਸ ਕੱਟੇ ਹੋਏ ਹਨ। ਸਿਰ ਦੇ ਵਾਲ ਵੱਡੇ ਪਰ ਕੱਟੇ ਹੋਏ ਅਤੇ ਰੰਗ ਕਾਲੇ ਹਨ। ਮ੍ਰਿਤਕ ਨੇ ਕਾਲੇ ਰੰਗ ਦੀ ਟੀ-ਸ਼ਰਟ, ਕਾਲੇ ਰੰਗ ਦਾ ਲੋਅਰ ਜਿਸ ’ਤੇ ਚਿੱਟੀਆਂ ਲਾਈਨਾਂ ਹਨ ਅਤੇ ਗਲ ਵਿੱਚ ਪੀਲੇ ਰੰਗ ਦਾ ਪਰਨਾ ਪਾਇਆ ਹੋਇਆ ਸੀ। ਮਿ੍ਤਕ ਦੇ ਖੱਬੇ ਹੱਥ ਦੇ ਗੁੱਟ ’ਤੇ “ਭੈਣ ਕਮਲਪ੍ਰੀਤ ਕੌਰ” ਪੰਜਾਬੀ ਵਿੱਚ ਲਿਖਿਆ ਹੋਇਆ ਹੈ। ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਲਾਸ਼ ਦੀ ਤਲਾਸ਼ੀ ਦੌਰਾਂਨ ਕੋਈ ਵੀ ਪਛਾਣ ਸਬੰਧੀ ਕਾਗਜ਼ਾਤ ਨਹੀਂ ਮਿਲੇ। ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਇਸ ਸਬੰਧੀ ਡੀ.ਡੀ.ਆਰ. ਨੰਬਰ 13 ਮਿਤੀ 25-05-2026 ਅਧੀਨ ਥਾਣਾ ਠੁੱਲੀਵਾਲ ਵਿਖੇ ਰਜਿਸਟਰ ਕੀਤਾ ਗਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੌਰਚਰੀ ਵਿੱਚ ਰਖਵਾਇਆ ਗਿਆ ਹੈ। ਠੁੱਲੀਵਾਲ ਪੁਲਿਸ ਨੇ ਪੰਜਾਬ ਦੇ ਸਾਰੇ ਥਾਣਿਆਂ ਅਤੇ ਪੁਲਿਸ ਚੌਂਕੀਆਂ ਲਈ ਇਸ਼ਤਿਹਾਰ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਨੌਜਵਾਨ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ 75081-79028, ਮੁੱਖ ਮੁਨਸ਼ੀ 94178-14510 ਜਾਂ ਤਫਤੀਸ਼ੀ ਅਫਸਰ ਏਐਸਆਈ ਗੁਰਨਾਮ ਸਿੰਘ ਦੇ ਨੰਬਰ 94175-69503 ’ਤੇ ਸੰਪਰਕ ਕੀਤਾ ਜਾਵੇ।

error: Content is protected !!