Skip to main content

Gee 98News

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

ਬਰਨਾਲਾ, 2 ਜੂਨ( ਹਰਵਿੰਦਰ ਸਿੰਘ ਕਾਲਾ)-

ਬਰਨਾਲਾ ਦੇ ਹਡਿਆ ਚੌਂਕ ਨੇੜੇ ਇੱਕ ਸੜਕ ਹਾਦਸੇ ਵਿੱਚ ਇੱਕ ਅਧਿਆਪਕਾ ਦੀ ਮੌਤ ਹੋ ਜਾਣ ਦੀ ਦੁੱਖ ਖਬਰ ਹੈ ਜਦਕਿ ਉਸਦੇ ਨਾਲ ਦੂਜੀ ਅਧਿਆਪਕਾ ਸਖ਼ਤ ਜਖਮੀ ਹੋ ਗਈ ਜੋ ਜੇਰੇ ਇਲਾਜ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਸਕੂਟਰੀ ਨੰਬਰ PB 19N 1922 ’ਤੇ ਸਵਾਰ ਸਰਬਜੀਤ ਕੌਰ ਅਤੇ ਅਮਨਦੀਪ ਕੌਰ, ਦੋਵੇਂ ਵਾਸੀ ਸੇਖਾ, ਮਦਰ ਟੀਚਰ ਸਕੂਲ ਜਾ ਰਹੀਆਂ ਸਨ,ਇਸ ਦੌਰਾਨ ਕੈਂਟਰ ਨੰਬਰ HR 57B 0867 ਨਾਲ ਹੋਈ ਟੱਕਰ ਕਾਰਨ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਜਿਨਾਂ ਨੂੰ ਸੜਕ ਸੁਰੱਖਿਆ ਫੋਰਸ (SSF) ਹੰਡਿਆਇਆ ਦੀ ਟੀਮ ਨੇ ਤੁਰੰਤ ਸਰਕਾਰੀ ਹਸਪਤਾਲ ਬਰਨਾਲਾ ਪਹੁੰਚਾਇਆ। ਡਾਕਟਰਾਂ ਨੇ ਅਮਨਦੀਪ ਕੌਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਆਦੇਸ਼ ਹਸਪਤਾਲ ਭੁੱਚੋ ਮੰਡੀ (ਬਠਿੰਡਾ) ਰੈਫਰ ਕਰ ਦਿੱਤਾ, ਪਰ ਆਦੇਸ਼ ਹਸਪਤਾਲ ਵਿੱਚ ਉਹ ਜ਼ਿੰਦਗੀ ਦੀ ਜੰਗ ਹਾਰ ਗਈ। ਜੂਨ ਮਹੀਨੇ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ ਦੋਵੇਂ ਅਧਿਆਪਕਾਂਵਾਂ ਨਾਲ ਵਾਪਰੇ ਹਾਦਸੇ ਤੋਂ ਬਾਅਦ ਇਹ ਚਰਚਾ ਵੀ ਹੋ ਰਹੀ ਹੈ ਕਿ ਛੁੱਟੀਆਂ ਦੇ ਬਾਵਜੂਦ ਅਧਿਆਪਕਾਂ ਨੂੰ ਸਕੂਲ ਕਿਹੜੇ ਕੰਮ ਲਈ ਬੁਲਾਇਆ ਗਿਆ ਸੀ।

error: Content is protected !!