Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਂਸੰਘ (ਫੈਡਰੇਸ਼ਨ) ਦਾ ਹੋਇਆ ਗਠਨ

-ਜਸਬੀਰ ਸਿੰਘ ਰੱਕੜ ਪ੍ਰਧਾਨ ਅਤੇ ਜਸਵੀਰ ਸਿੰਘ ਗਿੱਲ ਚੇਅਰਮੈਨ ਬਣੇ

Nirmal Pandori by Nirmal Pandori
06/02/2026
in ਪੰਜਾਬ
Reading Time: 1 min read
A A
0
ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਂਸੰਘ (ਫੈਡਰੇਸ਼ਨ) ਦਾ ਹੋਇਆ ਗਠਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 2 ਜੂਨ,( ਹਰਵਿੰਦਰ ਸਿੰਘ ਕਾਲਾ )-

ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੀਆਂ ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਦੀ ਮਾਰਕਫੈਡ ਮੁੱਖ ਦਫ਼ਤਰ ਸੈਕਟਰ 35-ਬੀ ਵਿਖੇ ਮੀਟਿੰਗ ਹੋਈ, ਜਿਸ ਵਿੱਚ ਸਮੂਹ ਸਹਿਕਾਰੀ ਅਦਾਰਿਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਤੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿੱਚ ਸਮੂਹ ਸਹਿਕਾਰੀ ਅਦਾਰਿਆਂ ਦੀਆਂ ਸ਼ਾਮਲ ਜੱਥੇਬੰਦੀਆਂ ਨੇ ਇੱਕ ਝੰਡੇ ਹੇਠਾਂ ਇਕੱਠੇ ਹੋ ਕੇ ਮੁਲਾਜ਼ਮ ਮੰਗਾਂ ਦੀ ਪੂਰਤੀ ਕਰਵਾਉਣ ਲਈ ਸੰਘਰਸ਼ ਕਰਨ ਦੀ ਹਾਮੀ ਭਰੀ ਅਤੇ ਪੁਰਾਣੇ ਸਮਿਆਂ ਵਾਂਗ ਇੱਕ ਮੁਲਾਜ਼ਮ ਮਹਾਂਸੰਘ ਬਣਾਉਣ ਦੀ ਲੋੜ ਤੇ ਜੋਰ ਦਿੱਤਾ।ਇਸ ਮੀਟਿੰਗ ਵਿੱਚ ਮਾਰਕਫੈੱਡ ਫੀਲਡ ਇੰਪਲਾਈਜ਼ ਯੂਨੀਅਨ (ਰਜਿ.) ਪੰਜਾਬ,ਲੈਂਡ ਮਾਰਗੇਜ਼ ਬੈਂਕਸ ਕਰਮਚਾਰੀ ਯੂਨੀਅਨ (ਰਜਿ.),ਪੰਜਾਬ,ਕੋਆਪਰੇਟਿਵ ਬੈਂਕ ਇੰਪਲਾਈਜ਼ ਫੈਡਰੇਸ਼ਨ ਸਟੇਟ ਆਫ ਪੰਜਾਬ (ਰਜਿ.), ਦੀ ਪੰਜਾਬ ਸਟੇਟ ਕੋਆਪ ਮਿਲਕ ਪਲਾਂਟਸ/ਪ੍ਰੋਜੈਕਟਸ ਇੰਪਲਾਈਜ਼ ਫੈਡਰੇਸ਼ਨ ਰਜਿ. – ਮਿਲਕਫੈੱਡ ਯੂਨੀਅਨ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਕੋਆਪਰੇਟਿਵ ਡਿਪਾਰਟਮੈਂਟ, ਪੰਜਾਬ,ਦੀ ਪੰਜਾਬ ਸਟੇਟ ਐਗਰੀਕਲਚਰਲ ਕੋਆਪਰੇਟਿਵ ਸੁਸਾਇਟੀਜ਼ ਇੰਪਲਾਈਜ਼ ਯੂਨੀਅਨ ਪੰਜਾਬ,ਦੀ ਪੰਜਾਬ ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀਜ਼ ਇੰਪਲਾਈਜ਼ ਯੂਨੀਅਨ (ਰਜਿ.) ਅਤੇ ਦੀ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਇੰਪਲਾਈਜ਼ ਯੂਨੀਅਨ, ਚੰਡੀਗੜ੍ਹ ਦੇ ਵੱਖ-ਵੱਖ ਸੂਬਾ ਆਗੂਆਂ ਅਤੇ ਅਹੁੱਦੇਦਾਰਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਦੌਰਾਨ ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਂਸੰਘ (ਫੈਡਰੇਸ਼ਨ) ਨੂੰ ਹੋਂਦ ਵਿੱਚ ਲਿਆਂਦਾ ਗਿਆ।

                                                    ਇਸ ਮੀਟਿੰਗ ਵਿੱਚ ਸ਼ਾਮਲ ਸਾਰੇ ਆਗੂਆਂ ਵੱਲੋਂ ਸਰਬਸੰਮਤੀ ਨਾਲ ਜਸਬੀਰ ਸਿੰਘ ਰੱਕੜ (ਮਾਰਕਫੈੱਡ) ਨੂੰ ਬਤੌਰ ਪ੍ਰਧਾਨ,ਜਸਵੀਰ ਸਿੰਘ ਗਿੱਲ, ਬਰਨਾਲਾ (ਐਸ.ਏ.ਡੀ.ਬੀ.) ਨੂੰ ਬਤੌਰ ਫੈਡਰੇਸ਼ਨ ਦੇ ਚੇਅਰਮੈਨ,ਸ਼੍ਰੀ ਧੀਰਜ ਕੁਮਾਰ ਸ਼ਰਮਾ (ਡੀ ਸੀ ਸੀ ਬੀ) ਨੂੰ ਬਤੌਰ ਜਨਰਲ ਸਕੱਤਰ ਅਤੇ ਸੁਖਦੇਵ ਸਿੰਘ ਬਠਿੰਡਾ (ਮਿਲਕਫੈੱਡ)ਨੂੰ ਬਤੌਰ ਵਿੱਤ ਸਕੱਤਰ ਚੁਣਿਆ ਗਿਆ।ਇਸ ਦੇ ਨਾਲ ਹੀ ਜਸਮਿੰਦਰ ਸਿੰਘ (ਸਹਿਕਾਰਤਾ ਵਿਭਾਗ) ਨੂੰ ਪ੍ਰੈੱਸ ਸਕੱਤਰ,ਜਗਦੀਪ ਸਿੰਘ (ਖੇਤੀਬਾੜੀ ਸਭਾਵਾਂ) ਨੂੰ ਕਾਨੂੰਨੀ ਸਲਾਹਕਾਰ,ਸਤਨਾਮ ਸਿੰਘ (ਸੀਐਮਐਸ) ਨੂੰ ਵਧੀਕ ਵਿੱਤ ਸਕੱਤਰ,ਰਾਜਵੀਰ ਸਿੰਘ ਭੰਗੂ (ਪੀਐਸਸੀਬੀ) ਨੂੰ ਸੰਯੁਕਤ ਸਕੱਤਰ,ਸ਼੍ਰੀ ਰੋਹਿਤ ਕੌਸ਼ਲ (ਡੀਸੀਸੀਬੀ) ਨੂੰ ਦਫ਼ਤਰ ਸਕੱਤਰ,ਗੁਲਜ਼ਾਰ ਸਿੰਘ (ਮਿਲਕਫੈੱਡ) ਨੂੰ ਤਾਲਮੇਲ ਸਕੱਤਰ ਚੁਣਿਆ ਗਿਆ।ਇਸ ਤੋਂ ਇਲਾਵਾ ਫੈਡਰੇਸ਼ਨ ਦੀ ਕਾਰਜਕਾਰੀ ਕਮੇਟੀ ਵੀ ਬਣਾਈ ਗਈ ਜਿਸ ਵਿੱਚ ਈਸ਼ ਵਡੇਰਾ (ਮਾਰਕਫੈੱਡ),ਅਮਰੀਕ ਸਿੰਘ ਸੈਣੀ (ਮਾਰਕਫੈੱਡ), ਸੰਦੀਪ ਰਾਣਾ (ਮਿਲਕਫੈੱਡ), ਕੁਲਵੰਤ ਸਿੰਘ (ਮਿਲਕਫੈੱਡ), ਦਿਨੇਸ਼ ਤਿਵਾਰੀ (ਡੀਸੀਸੀਬੀ), ਸਤੀਸ਼ ਕੁਮਾਰ ਸਿੰਗਲਾ (ਪੀਐਸਸੀਬੀ), ਗੁਰਪਿੰਦਰ ਸਿੰਘ ਘੁੰਮਣ (ਪੀਐਸਸੀਬੀ),ਅੰਗਰੇਜ਼ ਸਿੰਘ (ਐਸ.ਏ.ਡੀ.ਬੀ.),ਮਨਦੀਪ ਕੌਰ (ਐਸ.ਏ.ਡੀ.ਬੀ), ਗੁਰਤੇਜ ਸਿੰਘ (ਸੀਏਐਸਐਸ),ਸ਼ਿੰਗਾਰਾ ਲੰਗੇਰੀ (ਸੀਏਐਸਐਸ),ਨਵਪ੍ਰੀਤ ਕੌਰ ਗੁਲਾਟੀ (ਮਾਰਕਫੈੱਡ),ਹਰਵਿੰਦਰਜੀਤ ਸਿੰਘ (ਸਹਿਕਾਰਤਾ ਵਿਭਾਗ),ਗੁਰਦੀਪ ਚੋਪੜਾ (ਸੀਐਮਐਸ) ਅਤੇ ਇਕਬਾਲ ਸਿੰਘ ਬੰਗਾ (ਸੀਐਮਐਸ) ਨੂੰ ਬਤੌਰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਸ. ਜਸਬੀਰ ਸਿੰਘ ਰੱਕੜ,ਚੇਅਰਮੈਨ ਸ. ਜਸਵੀਰ ਸਿੰਘ ਗਿੱਲ ਅਤੇ ਜਨਰਲ ਸਕੱਤਰ ਸ਼੍ਰੀ ਧੀਰਜ ਕੁਮਾਰ ਸ਼ਰਮਾ ਨੇ ਫੈਡਰੇਸ਼ਨ ਦੀ ਇਸ ਮੀਟਿੰਗ ਵਿੱਚ ਹਾਜ਼ਰ ਹੋਏ ਸਾਰੇ ਆਗੂਆਂ ਦਾ ਫੈਡਰੇਸ਼ਨ ਵੱਲੋਂ ਧੰਨਵਾਦ ਕੀਤਾ ਅਤੇ ਫੈਡਰੇਸ਼ਨ ਦੇ ਸਾਰੇ ਹੀ ਆਗੂਆਂ ਨੇ ਸਹਿਕਾਰਤਾ ਲਹਿਰ ਨੂੰ ਪੰਜਾਬ ਵਿੱਚ ਇੱਕ ਵਾਰ ਫੇਰ ਤੋਂ ਹੁਲਾਰਾ ਦੇਣ ਦਾ ਸੰਕਲਪ ਕੀਤਾ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵਿਸ਼ੇਸ਼ ਖ਼ਬਰ….ਇੱਕ ਦੇਸ਼ ਇੱਕ ਚੋਣ…2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ

ਵਿਸ਼ੇਸ਼ ਖ਼ਬਰ….ਇੱਕ ਦੇਸ਼ ਇੱਕ ਚੋਣ…2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ

06/02/2026
ਪੰਚਾਇਤ ਸੰਮਤੀ ਬਰਨਾਲਾ…ਸੱਤਾਧਿਰ ਕੋਲ ਬਹੁਸੰਮਤੀ ਦੇ ਬਾਵਜੂਦ ਵੀ ਮੁਲਤਵੀ ਚੋਣ ਪ੍ਰਕਿਰਿਆ ਕਰ ਗਈ ਵੱਡੇ ਸਵਾਲ ਖੜੇ

ਮੇਅਰ/ਪ੍ਰਧਾਨ ਦੀ ਚੋਣ ਸਬੰਧੀ “ਆਪ” ਨੇ ਸਾਰੇ ਅਧਿਕਾਰ CM ਭਗਵੰਤ ਮਾਨ ਨੂੰ ਦਿੱਤੇ

06/01/2026
ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ

ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ

05/31/2026
Load More
Tags: #barnalanews#punjabnews
Previous Post

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

Nirmal Pandori

Nirmal Pandori

Related Posts

ਵਿਸ਼ੇਸ਼ ਖ਼ਬਰ….ਇੱਕ ਦੇਸ਼ ਇੱਕ ਚੋਣ…2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ
ਪੰਜਾਬ

ਵਿਸ਼ੇਸ਼ ਖ਼ਬਰ….ਇੱਕ ਦੇਸ਼ ਇੱਕ ਚੋਣ…2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ

by Nirmal Pandori
06/02/2026
ਪੰਚਾਇਤ ਸੰਮਤੀ ਬਰਨਾਲਾ…ਸੱਤਾਧਿਰ ਕੋਲ ਬਹੁਸੰਮਤੀ ਦੇ ਬਾਵਜੂਦ ਵੀ ਮੁਲਤਵੀ ਚੋਣ ਪ੍ਰਕਿਰਿਆ ਕਰ ਗਈ ਵੱਡੇ ਸਵਾਲ ਖੜੇ
ਪੰਜਾਬ

ਮੇਅਰ/ਪ੍ਰਧਾਨ ਦੀ ਚੋਣ ਸਬੰਧੀ “ਆਪ” ਨੇ ਸਾਰੇ ਅਧਿਕਾਰ CM ਭਗਵੰਤ ਮਾਨ ਨੂੰ ਦਿੱਤੇ

by Nirmal Pandori
06/01/2026
ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ
ਪੰਜਾਬ

ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ

by Nirmal Pandori
05/31/2026
ਸੁਪਰੀਮ ਕੋਰਟ ਦੀ ਵੱਡੀ ਟਿੱਪਣੀ…ਪਤੀ ਪਤਨੀ ਦੇ ਝਗੜੇ ‘ਚ ਸਹੁਰੇ ਪਰਿਵਾਰ ਨੂੰ ਐਵੇਂ ਹੀ ਨਹੀਂ ਲਪੇਟਿਆ ਜਾ ਸਕਦਾ
ਪੰਜਾਬ

…ਤਿੰਨ ਮਹੀਨੇ ਦੇ ਅੰਦਰ ਫੈਸਲਾ ਸੁਣਾਓ… ਸੁਪਰੀਮ ਕੋਰਟ ਨੇ ਹਾਈਕੋਰਟਾਂ ਨੂੰ ਕਿਹਾ

by Nirmal Pandori
05/31/2026
ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ
ਪੰਜਾਬ

ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ

by Nirmal Pandori
05/28/2026
22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ
ਪੰਜਾਬ

22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ

by Nirmal Pandori
05/28/2026
Load More

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਂਸੰਘ (ਫੈਡਰੇਸ਼ਨ) ਦਾ ਹੋਇਆ ਗਠਨ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

ਧਨੌਲਾ ਤਹਿਸੀਲ ‘ਚ ਰਜਿਸਟਰੀ ਲਿਖਾਈ ਤੋਂ ਵੱਧ ਪੈਸੇ ਲੈਣ ਵਾਲਾ ਵਸੀਕਾ ਵਿਜੀਲੈਂਸ ਨੇ ਚੁੱਕ ਲਿਆ

ਵਿਸ਼ੇਸ਼ ਖ਼ਬਰ….ਇੱਕ ਦੇਸ਼ ਇੱਕ ਚੋਣ…2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ

ਬਰਨਾਲਾ ਦੇ ਵਾਰਡ ਨੰਬਰ 33 ਦਾ ਸਿਆਸੀ ਕਲੇਸ਼…ਆਪ ਆਗੂ ਧੀਰਜ ਕੁਮਾਰ ਨੇ ਕੌਂਸਲਰ ਹੇਮਰਾਜ ਦੀ ਕੀਤੀ ਹਮਾਇਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend