Skip to main content

Gee 98News

ਹਾਈਕੋਰਟ ਦੀ ਵੱਡੀ ਸਟੇਟਮੈਂਟ….ਹਰ ਝਗੜਾ ਆਤਮ ਹੱਤਿਆ ਲਈ ਉਕਸਾਉਣ ਦਾ ਕਾਰਨ ਨਹੀਂ ਹੁੰਦਾ

ਆਤਮ ਹੱਤਿਆ ਲਈ ਉਕਸਾਉਣ ਦੇ ਮਾਮਲੇ ‘ਚ ਹਾਈਕੋਰਟ ਨੇ ਨਾਮਜ਼ਦ ਦੋਸ਼ੀਆਂ ਨੂੰ ਦਿੱਤੀ ਜ਼ਮਾਨਤ

ਚੰਡੀਗੜ੍ਹ,15 ਜੂਨ, Gee98 News service-

-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਤਮ ਹੱਤਿਆ ਲਈ ਉਕਸਾਉਣ ਦ ਇੱਕ ਮਾਮਲੇ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਜ਼ਮਾਨਤ ਦਿੰਦੇ ਹੋਏ ਟਿੱਪਣੀ ਕੀਤੀ ਹੈ ਕਿ “ਕਿਸੇ ਵਿਅਕਤੀ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਦੋਸ਼ ਉਦੋਂ ਹੀ ਬਣਦਾ ਹੈ ਜਦੋਂ ਮੁਲਜ਼ਮ ਦੇ ਵਿਵਹਾਰ ਵਿੱਚ ਸਪੱਸ਼ਟ ਤੌਰ ‘ਤੇ ਉਕਸਾਹਟ, ਲਾਲਚ ਜਾਂ ਅਜਿਹਾ ਆਚਰਣ ਦਿਖਾਈ ਦੇਵੇ ਜਿਸ ਨਾਲ ਪੀੜ੍ਹਤ ਕੋਲ ਖੁਦਕੁਸ਼ੀ ਤੋਂ ਇਲਾਵਾ ਕੋਈ ਹੋਰ ਰਸਤਾ ਨਾ ਬਚੇ। ਹਾਈਕੋਰਟ ਨੇ ਕਿਹਾ ਕਿ “ਸਿਰਫ ਆਮ ਵਿਵਾਦ, ਨਾਰਾਜ਼ਗੀ ਜਾਂ ਕੌੜੇ ਸਬੰਧਾਂ ਦੇ ਅਧਾਰ ‘ਤੇ ਆਤਮਹੱਤਿਆ ਲਈ ਉਕਸਾਉਣ ਦਾ ਅਪਰਾਧ ਆਪਣੇ ਆਪ ਸਾਬਤ ਨਹੀਂ ਹੁੰਦਾ”। ‌ 16 ਮਾਰਚ 2026 ਨੂੰ ਬਠਿੰਡਾ ਜ਼ਿਲ੍ਹੇ ਦੇ ਕੋਟਫੱਤਾ ਥਾਣੇ ‘ਚ ਦਰਜ ਹੋਏ ਇੱਕ ਮਾਮਲੇ ‘ਚ ਨਾਮਜ਼ਦ ਗੁਰਚਰਨ ਸਿੰਘ ਅਤੇ ਹੋਰ ਦੋਸ਼ੀਆਂ ਨੇ ਜਮਾਨਤ ਲਈ ਹਾਈਕੋਰਟ ਪਹੁੰਚ ਕੀਤੀ ਜਿਸ ਦੀ ਸੁਣਵਾਈ ਕਰਦੇ ਹੋਏ ਜਸਟਿਸ ਐਨ ਐਸ ਸੇਖਾਵਤ ਨੇ ਨਾਮਜ਼ਦ ਦੋਸ਼ੀਆਂ ਦੀ ਅਗਾਊ ਜ਼ਮਾਨਤ ਮਨਜ਼ੂਰ ਕਰਦੇ ਹੋਏ ਕਿਹਾ ਕਿ “ਰਿਕਾਰਡ “ਤੇ ਕੋਈ ਸਿੱਧਾ ਸਬੂਤ ਨਹੀਂ ਜੋ ਇਹ ਸਾਬਤ ਕਰੇ ਕਿ ਪਟੀਸ਼ਨਕਰਤਾਵਾਂ ਨੇ ਮ੍ਰਿਤਕ ਨੂੰ ਆਤਮਹੱਤਿਆ ਲਈ ਉਕਸਾਇਆ ਸੀ”। ਇਸ ਤੋਂ ਇਲਾਵਾ ਸ਼ਿਕਾਇਤ ਕਰਤਾ ਇਹ ਵੀ ਦੱਸਣ ਵਿੱਚ ਅਸਫਲ ਰਿਹਾ ਕਿ ਉਹਨਾਂ ਨੇ ਮ੍ਰਿਤਕ ਨੂੰ ਆਤਮਹੱਤਿਆ ਲਈ ਕਿਵੇਂ ਪਰੇਸ਼ਾਨ ਕੀਤਾ ਜਾਂ ਉਕਸਾਇਆ ਸੀ। ਬਚਾਅ ਪੱਖ ਨੇ ਇਹ ਵੀ ਦਲੀਲ ਦਿੱਤੀ ਕਿ ਦੋਵੇਂ ਤਰ੍ਹਾਂ ਨਜ਼ਦੀਕੀ ਰਿਸ਼ਤੇਦਾਰ ਸਨ ਤੇ ਪਿੰਡ ਤੋਂ ਬਾਹਰ ਇੱਕ ਮੰਦਰ ਦੀ ਉਸਾਰੀ ਨੂੰ ਲੈ ਕੇ ਦੋਵੇਂ ਧਿਰਾਂ ਦੇ ਵਿਚਕਾਰ ਵਿਵਾਦ ਚੱਲ ਰਿਹਾ ਸੀ ਜਿਸ ਕਾਰਨ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ। ‌

Gee98 Ads
error: Content is protected !!