-ਕਾਮਿਆਂ ਨੂੰ ਸਿੱਧਾ ਵਿਭਾਗ ਵਿਚ ਕਰਨ ਸਮੇਤ ਲਟਕਦੀਆਂ ਮੰਗਾਂ ਦਾ ਹੱਲ ਕਰੇ ਸਰਕਾਰ
ਬਰਨਾਲਾ, 25 ਜੂਨ ( ਨਿਰਮਲ ਸਿੰਘ ਪੰਡੋਰੀ)-
ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਸਰਕਲ ਬਰਨਾਲਾ ਪਾਵਰਕਾਮ ਦੇ ਦਫਤਰ ਅੱਗੇ ਰੋਸ ਧਰਨਾ ਦੇ ਕੇ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਇਸ ਦੀ ਜਾਣਕਾਰੀ ਜਗਦੀਪ ਗਰਗ , ਅਸ਼ਵਨੀ ਗਰਗ ਅਤੇ ਨਦੀਮ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਐਨਸੀਸੀ ਅਤੇ ਸੀਆਰਸੀ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਲਟਕਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ। ਕਿਉਂਕਿ ਪੰਜਾਬ ਦੀ ਸਰਕਾਰ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਹਰ ਇੱਕ ਠੇਕਾ ਕਾਮੇ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕੀਤਾ ਜਾਵੇਗਾ ਪਰ ਅੱਜ ਪੰਜਾਬ ਦੀ ਸਰਕਾਰ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਿਸ ਨੂੰ ਠੇਕਾ ਕਾਮੇ ਬਰਦਾਸ਼ਤ ਨਹੀਂ ਕਰਨਗੇ। ਠੇਕਾ ਕਾਮਿਆਂ ਨੇ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ। ਇਸ ਚਲ ਰਹੇ ਸੰਘਰਸ਼ ਵਿੱਚ ਸੀਐਚਬੀ ਕਾਮਿਆਂ ਨੇ ਐਨਸੀਸੀ ਅਤੇ ਸੀਆਰਸੀ ਕਾਮਿਆਂ ਦੇ ਉੱਤੇ ਪਾਏ ਜਾ ਰਹੇ ਵਾਧੂ ਕੰਮ ਬੋਝ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਐਨਸੀਸੀ ਅਤੇ ਸੀਆਰਸੀ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ ਸਮੇਤ ਕਾਮਿਆਂ ਦੀ ਤਨਖਾਹ ਵਿੱਚ ਵਾਧਾ ਕਰਨ, ਕਾਮਿਆਂ ਉੱਤੇ ਪਾਇਆ ਜਾ ਰਿਹਾ ਵਾਧੂ ਕੰਮ ਦਾ ਬੋਝ ਰੋਕਣ, ਐਨਸੀਸੀ ਅਤੇ ਸੀਆਰਸੀ ਕਾਮਿਆਂ ਦੀ ਭਰਤੀ ਕਰਨ ਦੀ ਮੰਗ ਕੀਤੀ। ਜੇਕਰ ਸਰਕਾਰ ਨੇ ਐਨਸੀਸੀ ਅਤੇ ਸੀਆਰਸੀ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਲੈਣ ਤੋਂ ਪਾਸਾ ਵੱਟਿਆ ਤਾਂ ਪੰਜਾਬ ਭਰ ਦੇ ਸੀਐਚਬੀ ਕਾਮੇ ਮੁਕੰਮਲ ਹੜਤਾਲ ਕਰ ਸੰਘਰਸ਼ ਦੇ ਮੈਦਾਨ ਵਿਚ ਸ਼ਾਮਿਲ ਹੋਣਗੇ।ਇਸ ਮੌਕੇ ਬਰਨਾਲਾ ਸਰਕਲ ਪ੍ਰਧਾਨ ਜਗਦੀਪ ਗਰਗ, ਸਰਕਲ ਉੱਪ ਪ੍ਰਧਾਨ ਮੁਹੰਮਦ ਸ਼ਾਹਿਦ, ਕੈਸ਼ੀਅਰ ਜਗਮੀਤ ਸਿੰਘ, ਸਕੱਤਰ ਭਲਿੰਦਰ ਸਿੰਘ, ਉੱਪ ਸਕੱਤਰ ਤੇ ਡਿਵੀਜ਼ਨ ਮਲੇਰਕੋਟਲਾ ਪ੍ਰਧਾਨ ਨਦੀਮ, ਬਰਨਾਲਾ ਡਿਵੀਜਨ ਪ੍ਰਧਾਨ ਅਸ਼ਵਨੀ ਗਰਗ, ਮੀਡੀਆ ਸਲਾਹਕਾਰ ਅਮਨਦੀਪ ਸਿੰਘ ਭੋਤਨਾ ਅਤੇ ਕਰਮਜੀਤ ਸਿੰਘ ਗਾਦੜਾ, ਬਰਨਾਲਾ ਡਿਵੀਜ਼ਨ ਤੋਂ ਦਿਹਾਤੀ ਪ੍ਰਧਾਨ ਰਜਿੰਦਰਪਾਲ ਸਿੰਘ (CH), ਸਰਕਲ ਕੈਸ਼ੀਅਰ ਗੁਰਮੁੱਖ ਸਿੰਘ (CH), ਧੀਰਜ ਕੁਮਾਰ, ਪ੍ਰਿੰਸ ਕੁਮਾਰ, ਮਲੇਰਕੋਟਲਾ ਡਿਵੀਜ਼ਨ ਤੋਂ ਕਰਮਜੀਤ ਸਿੰਘ, ਦਵਿੰਦਰ ਸਿੰਘ ਸ਼ੋਰੀ, ਮਨਦੀਪ ਸਿੰਘ, ਮੁਹੰਮਦ ਅਖਲਾਦ ਅਤੇ ਸੁਰਿੰਦਰ ਸਿੰਘ ਸਾਥੀ ਪਹੁੰਚੇ।