Gee 98News

CM ਭਗਵੰਤ ਮਾਨ ਇੱਕ ਹਫਤੇ ਲਈ ਕੁਦਰਤੀ ਇਲਾਜ, ਯੋਗ ਸਾਧਨਾ ਲਈ ਬੰਗਲੁਰੂ (ਬੰਗਲੌਰ) ਰਵਾਨਾ

– ਮੁੱਖ ਮੰਤਰੀ ਵਿਸ਼ੇਸ਼ ਭੋਜਨ, ਯੋਗ ਸਾਧਨਾ, ਕੁਦਰਤੀ ਇਲਾਜ ‘ਤੇ ਦੇਣਗੇ ਧਿਆਨ

ਚੰਡੀਗੜ੍ਹ, 2 ਜੁਲਾਈ , Gee98 News service-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫ਼ਤੇ ਲਈ ਬੰਗਲੁਰੂ ਰਵਾਨਾ ਹੋ ਗਏ ਹਨ ਜਿੱਥੇ ਮੁੱਖ ਮੰਤਰੀ ਇੱਕ ਹਫ਼ਤੇ ਦੀ ਵਿਪਾਸਨਾ/ਯੋਗ ਸਾਧਨਾ ਕਰਨਗੇ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਬੰਗਲੁਰੂ ਦੇ ਇੱਕ ਨਿੱਜੀ ਕੁਦਰਤੀ ਇਲਾਜ ਕੇਂਦਰ ਵਿੱਚ ਰਹਿ ਕੇ ਯੋਗ ਸਾਧਨਾ, ਧਿਆਨ ਅਤੇ ਵਿਸ਼ੇਸ਼ ਭੋਜਨ ਯੋਜਨਾ ਤਹਿਤ ਆਪਣੀ ਸਿਹਤ ਸਬੰਧੀ ਲਾਭ ਪ੍ਰਾਪਤ ਕਰਨਗੇ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦੀ ਗ਼ੈਰ ਹਾਜ਼ਰੀ ਵਿੱਚ ਪੰਜਾਬ ਦਾ ਪ੍ਰਸ਼ਾਸਨਿਕ ਕੰਮ ਕਾਜ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ। ਸੂਤਰਾਂ ਅਨੁਸਾਰ ਮੁੱਖ ਮੰਤਰੀ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਰਾਜਨੀਤਿਕ, ਪ੍ਰਸ਼ਾਸਨਿਕ/ਸਰਕਾਰੀ ਗਤੀਵਿਧੀਆਂ ਦੇ ਕਾਰਨ ਥਕਾਵਟ ਮਹਿਸੂਸ ਕਰ ਰਹੇ ਸਨ ਜਿਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਇੱਕ ਹਫਤੇ ਲਈ ਇਕਾਂਤ ਵਿੱਚ ਆਰਾਮ ਅਤੇ ਯੋਗ ਸਾਧਨਾ ਦੀ ਸਲਾਹ ਦਿੱਤੀ ਗਈ ਹੈ।

Gee98 Ads
error: Content is protected !!