Skip to main content

Gee 98News

ਬਰਨਾਲਾ ਦੇ ਸਮਾਜ ਸੇਵੀ ਮਨਜੀਤ ਕਾਂਸਲ ਨੂੰ ‘ਲਾਇਨਜ਼ ਕਲੱਬ ਇੰਟਰਨੈਸ਼ਨਲ’ ਨੇ ਸੌਂਪੀ ਵੱਡੀ ਜ਼ਿੰਮੇਵਾਰੀ

ਬਰਨਾਲਾ, 2 ਜੁਲਾਈ ( ਨਿਰਮਲ ਸਿੰਘ ਪੰਡੋਰੀ )-

ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਰਨਾਲਾ ਦੀ ਸਮਾਜਸੇਵੀ ਸ਼ਖਸ਼ੀਅਤ ਲਾਈਨਜ਼ ਮਨਜੀਤ ਕਾਂਸਲ ਨੂੰ ਲਾਇਨਜ਼ ਕਲੱਬ ਇੰਟਰਨੈਸ਼ਨਲ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ‌’ਲਾਇਨਜ਼ ਕਲੱਬ ਇੰਟਰਨੈਸ਼ਨਲ’ ਨੇ ਮਨਜੀਤ ਕਾਂਸਲ ਨੂੰ ਸਾਲ 2026-27 ਲਈ ‘ਰੀਜਨ-9’ ਦਾ ਨਵਾਂ ਰੀਜਨ ਚੇਅਰਪਰਸਨ ਨਿਯੁਕਤ ਕੀਤਾ ਹੈ। ‌ ਦੱਸ ਦੇਈਏ ਕਿ ਰੀਜਨ-9 ਦਾ ਦਾਇਰਾ ਕਾਫੀ ਵਿਸ਼ਾਲ ਹੈ ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਦੇ 14 ਸਰਗਰਮ ਕਲੱਬ ਸ਼ਾਮਿਲ ਹਨ ਜਿਨ੍ਹਾਂ ਦੇ ਸੰਚਾਰਲ ਅਤੇ ਸਮਾਜਿਕ ਗਤੀਵਿਧੀਆਂ ਦੀ ਨਿਗਰਾਨੀ ਰੀਜਨ-9 ਦੇ ਚੇਅਰਪਰਸਨ ਵੱਲੋਂ ਕੀਤੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੀਜਨ-9 ਦੇ ਇਹਨਾਂ ਕਲੱਬਾਂ ਵਿੱਚ ਬਰਨਾਲਾ ਦੇ 3, ਮਲੇਰਕੋਟਲਾ ਦੇ 5, ਅਹਿਮਦਗੜ੍ਹ ਦੇ 2 ਅਤੇ ਸ਼ੇਰਪੁਰ, ਮਾਨਸਾ, ਰਾਏਕੋਟ,ਰਾਮਪੁਰਾ ਦਾ 1-1 ਕਲੱਬ ਜੋੜ ਕੇ ਕੁੱਲ 14 ਕਲੱਬ ਸ਼ਾਮਿਲ ਹਨ। ਆਪਣੀ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਮਨਜੀਤ ਕਾਂਸਲ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੇ ਉੱਪਰ ਪ੍ਰਗਟ ਕੀਤੇ ਗਏ ਭਰੋਸੇ ‘ਤੇ ਖਰੇ ਉਤਰਨਗੇ। ਮਨਜੀਤ ਕਾਂਸਲ ਦੀ ਇਸ ਅਹਿਮ ਅਤੇ ਨਵੀਂ ਨਿਯੁਕਤੀ ‘ਤੇ ਸਮਾਜ ਸੇਵੀਆਂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

error: Content is protected !!