Gee 98News

ਕੀਤੂ ਪਰਿਵਾਰ ਲੋਕ ਸੇਵਾ ਲਈ ਹਮੇਸ਼ਾ ਤੱਤਪਰ ਰਿਹਾ ਹੈ : ਜਸਪ੍ਰੀਤ ਕੌਰ ਕੀਤੂ

ਬਰਨਾਲਾ, 17 ਜਨਵਰੀ (ਨਿਰਮਲ ਸਿੰਘ ਪੰਡੋਰੀ ) : ਬਰਨਾਲਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ ਕੀਤੂ ਦੀ ਚੋਣ ਮੁਹਿੰਮ ਦਿਨੋ-ਦਿਨ ਭਖਦੀ ਜਾ ਰਹੀ ਹੈ। ਕੀਤੂ ਦੀ ਧਰਮਪਤਨੀ ਬੀਬੀ ਜਸਪ੍ਰੀਤ ਕੌਰ ਨੇ ਆਪਣੇ ਪੱਧਰ ’ਤੇ ਇਸਤਰੀ ਅਕਾਲੀ ਦਲ ਦੀਆਂ ਆਗੂਆਂ ਨਾਲ ਡੋਰ-ਟੂ-ਡੋਰ ਮੁਹਿੰਮ ਚਲਾ ਕੇ ਬਰਨਾਲਾ ਸ਼ਹਿਰ ਦਾ ਵੱਡਾ ਹਿੱਸਾ ਕਵਰ ਕਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਦੇ ਗ੍ਰਹਿ ਵਿਖੇ ਬੀਬੀ ਜਸਪ੍ਰੀਤ ਕੌਰ ਨੇ ਰਾਮ ਰਾਜਿਆ ਕਾਲੋਨੀ ਦੀਆਂ ਮਹਿਲਾਵਾਂ ਨੂੰ ਵਿਧਾਨ ਸਭਾ ਚੋਣਾਂ ’ਚ ਵੋਟ ਅਤੇ ਸਪੋਰਟ ਦੇਣ ਦੀ ਅਪੀਲ ਕੀਤੀ। ਬੀਬੀ ਜਸਪ੍ਰੀਤ ਕੌਰ ਨੇ ਕਿਹਾ ਕਿ ਕੀਤੂ ਪਰਿਵਾਰ ਹਮੇਸ਼ਾ ਲੋਕਾਂ ਦੀ ਸੇਵਾ ਲਈ ਤੱਤਪਰ ਰਿਹਾ ਹੈ। ਇਸ ਮੌਕੇ ਸੁਖਦੀਪ ਕੌਰ, ਸੁਖਵਿੰਦਰ ਕੌਰ, ਅਨੀਤਾ ਮੱਟੂ, ਸੁਮਨ ਖੀਪਲ, ਵੀਰਪਾਲ ਕੌਰ, ਸਵਿੰਦਰ ਕੌਰ, ਕਮਲਜੀਤ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ ਤੂਰ,ਕਮਲਜੀਤ ਕੌਰ,ਸਤਵੀਰ ਕੌਰ, ਪੂਜਾ, ਅੰਜਨਾ ਤੇ ਮਨਜੀਤ ਕੌਰ ਮੀਨੂ ਆਦਿ ਵੀ ਹਾਜ਼ਰ ਸਨ।

error: Content is protected !!