Gee 98News

ਰਾਜੇਸ ਕੁਮਾਰ ਸਨੇਹੀ ਨੇ ਬਤੌਰ ਡੀਐਪੀ ਸੰਭਾਲਿਆ ਆਹੁਦਾ

ਬਰਨਾਲਾ,21 ਜਨਵਰੀ (ਮੰਗਲ ਸਿੰਘ ) : ਚੋਣ ਪ੍ਰਕਿਰਿਆ ਦੌਰਾਨ ਪੁਲਿਸ ਅਫਸਰਾਂ ਦੀਆਂ ਬਦਲੀਆਂ ’ਚ ਬਰਨਲਾ ਦੇ ਡੀਐਸਪੀ ਦੀ ਬਦਲੀ ਕਰ ਦਿੱਤੀ ਗਈ ਹੈ। ਜਾਰੀ ਹੁਕਮਾਂ ਅਨੁਸਾਰ ਸ੍ਰੀ ਰਾਜੇਸ ਕੁਮਾਰ ਸਨੇਹੀ ਬਰਨਲਾ ਦੇ ਨਵੇਂ ਡੀਐਸਪੀ ਹੋਣਗੇ, ਜੋ ਇੱਥੋ ਬਦਲੇ ਗਏ ਲਖਵੀਰ ਸਿੰਘ ਟਿਵਾਣਾ ਦੀ ਜਗਾ ਲੈਣਗੇ। ਜਿਕਰਯੋਗ ਹੈ ਕਿ ਸ੍ਰੀ ਰਾਜੇਸ ਕੁਮਾਰ ਸਨੇਹੀ ਬਰਨਾਲਾ ਵਿਖੇ ਪਹਿਲਾਂ ਵੀ ਬਤੌਰ ਐਸਐਚਓ ਸੇਵਾਵਾਂ ਨਿਭਾਅ ਚੁੱਕੇ ਹਨ। ਸ੍ਰੀ ਸਨੇਹੀ ਇਸ ਤੋਂ ਪਹਿਲਾਂ ਏਸੀਪੀ ਕਰਾਇਮ ਲੁਧਿਆਣਾ ਵਿਖੇ ਤੈਨਾਤ ਸਨ। ਆਪਣਾ ਆਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਸਨੇਹੀ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਜ਼ਿਲਾ ਪੁਲਿਸ ਮੁੱਖੀ ਸ੍ਰੀਮਤੀ ਅਲਕਾ ਮੀਨਾ ਦੀ ਅਗਵਾਈ ਹੇਠ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ।

error: Content is protected !!