ਬਰਨਾਲਾ, 11 ਫਰਵਰੀ (ਨਿਰਮਲ ਸਿੰਘ ਪੰਡੋਰੀ) : ਵਿਧਾਨ ਸਭਾ ਹਲਕਾ ਬਰਨਾਲਾ ਤੋਂ ਸ਼ੋ੍ਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਕੁਲਵੰਤ ਸਿੰਘ ਕੀਤੂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੰਗੁਰਾ ਮਿਲਿਆ ਜਦ ਟਕਸਾਲੀ ਜਥੇਦਾਰ ਸਿੰਗਾਰਾ ਸਿੰਘ ਸੇਖਾ ਨੇ ਸ਼ੋ੍ਮਣੀ ਆਕਲੀ ਦਲ ਵਿੱਚ ਸ਼ਾਮਲ ਹੋ ਕੇ ਕੀਤੂ ਦੀ ਮੱਦਦ ਦਾ ਐਲਾਨ ਕੀਤਾ। ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਸਿੰਗਾਰਾ ਸਿੰਘ ਸੇਖਾ ਦਾ ਸਿਰੋਪਾਓ ਨਾਲ ਸਨਮਾਨ ਕਰਦੇ ਹੋਏ ਪਾਰਟੀ ’ਚ ਸਵਾਗਤ ਕੀਤਾ। ਜਥੇਦਾਰ ਸਿੰਗਾਰਾ ਸਿੰਘ ਸੇਖਾ ਨੇ ਆਪਣੀ ਜ਼ਿੰਦਗੀ ਦਾ ਲੰਮਾ ਕਾਰਜਕਾਲ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਦੇ ਲੇਖੇ ਲਾਇਆ ਅਤੇ ਅੱਜਕੱਲ ਉਹ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਦੇ ਖ਼ਾਸ ਨੇੜਲੇ ਵਿਆਕਤੀਆਂ ‘ਚੋ ਇੱਕ ਸਨ, ਜਿਨਾਂ ਨੇ ਹੁਣ ਕੀਤੂ ਦੀ ਚੋਣ ਮੁਹਿੰਮ ’ਚ ਡਟਣ ਦਾ ਐਲਾਲ ਕੀਤਾ ਹੈ।








