Skip to main content

Gee 98News

‘ਘਰ ਮੇਰੇ ਜੇਠ ਦੀ ਪੁੱਗੇ, ਰਾਂਝਾ ਰੁਲਦੂ ਬੱਕਰੀਆਂ ਚਾਰੇ..!

ਬਰਨਾਲਾ, 21 ਮਾਰਚ (ਨਿਰਮਲ ਸਿੰਘ ਪੰਡੋਰੀ) : ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ 5 ਮੈਂਬਰਾਂ ਦੇ ਨਾਮ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਦੀਆਂ ਪੰਜਾਬ ਪ੍ਰਤੀ ਨੀਤੀਆਂ ਬਾਰੇ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ‘ਆਪਣਿਆਂ’ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਧਿਆਨ ਰਹੇ ਕਿ ‘ਆਪ’ ਨੇ ਡਾ. ਸੰਦੀਪ ਪਾਠਕ ਦਿੱਲੀ, ਰਾਘਵ ਚੱਢਾ ਦਿੱਲੀ, ਹਰਭਜਨ ਸਿੰਘ ਕਿ੍ਰਕਟਰ , ਅਸ਼ੋਕ ਮਿੱਤਲ ਚਾਂਸਲਰ ਲਵਲੀ ਯੂਨੀਵਰਸਿਟੀ , ਸੰਜੀਵ ਅਰੋੜਾ ਨੂੰ ਨਾਮਜ਼ਦ ਕੀਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਪਾਰਟੀ ਪੰਜਾਬ ਵਿੱਚੋਂ ਹੀ ਰਾਜ ਸਭਾ ਮੈਂਬਰਾਂ ਦੀ ਚੋਣ ਕਰੇਗੀ, ਪ੍ਰੰਤੂ ਚੁਣੇ ਗਏ ਮੈਂਬਰਾਂ ਦੀ ਸੂਚੀ ਕਾਰਨ ‘ਆਪ’ ਨੂੰ ਸਵਾਲਾਂ ਦੇ ਘੇਰੇ ਵਿੱਚ ਆਉਣਾ ਪੈ ਰਿਹਾ ਹੈ। ‘ਆਪ’ ਵੱਲੋਂ ਰਾਜ ਸਭਾ ਵਿੱਚ ਭੇਜੇ ਜਾ ਰਹੇ 5 ਮੈਂਬਰ ਰਾਜ ਸਭਾ ਵਿੱਚ ਪੰਜਾਬ ਦੇ ਹੱਕਾਂ ਅਧਿਕਾਰਾਂ, ਪੰਜਾਬ ਦੇ ਸਮੁੱਚੇ ਵਿਕਾਸ, ਪੰਜਾਬ ਦੀ ਖ਼ੁਸ਼ਹਾਲੀ ਅਤੇ ਚਿਰਾਂ ਤੋਂ ਲਟਕਦੇ ਪੰਜਾਬ ਦੇ ਮੁੱਦਿਆਂ ਬਾਰੇ ਕਿਹੋ ਜਿਹੀ ਪਹੁੰਚ ਰੱਖਦੇ ਹਨ, ਇਹ ਤਾਂ ਸਮੇਂ ਦੀ ਬੁੱਕਲ ਵਿੱਚ ਹੈ ਪ੍ਰੰਤੂ ਇਨਾਂ ਮੈਂਬਰਾਂ ਦੀ ਨਾਮਜ਼ਦਗੀ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ‘‘ਘਰ ਮੇਰੇ ਜੇਠ ਦੀ ਪੁੱਗੇ, ਰਾਂਝਾ ਰੁਲਦੂ ਬੱਕਰੀਆਂ ਚਾਰੇ..’’ ਵਰਗੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

error: Content is protected !!