Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕੇਜਰੀਵਾਲ ਵਿਰੁੱਧ ਬੋਲਣ ਵਾਲੇ ਨੇਤਾ ਦੇ ਘਰ ਦਿੱਲੀ ਪਹੁੰਚੀ ਭਗਵੰਤ ਮਾਨ ਦੀ ਪੰਜਾਬ ਪੁਲੀਸ

Nirmal Pandori by Nirmal Pandori
04/20/2022
in ਕੈਨੇਡਾ, ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਕੇਜਰੀਵਾਲ ਵਿਰੁੱਧ ਬੋਲਣ ਵਾਲੇ ਨੇਤਾ ਦੇ ਘਰ ਦਿੱਲੀ ਪਹੁੰਚੀ ਭਗਵੰਤ ਮਾਨ ਦੀ ਪੰਜਾਬ ਪੁਲੀਸ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਡਾ. ਕੁਮਾਰ ਵਿਸ਼ਵਾਸ ਨੇ ਟਵੀਟ ਰਾਹੀਂ ਕਿਉਂ ਦਿੱਤੀ ਭਗਵੰਤ ਮਾਨ ਨੂੰ ਚਿਤਾਵਨੀ

ਬਰਨਾਲਾ 20 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-ਆਮ ਆਦਮੀ ਪਾਰਟੀ ਦੇ ਕਿਸੇ ਵੇਲੇ ਸਟਾਰ ਆਗੂ ਰਹੇ ਕੁਮਾਰ ਵਿਸ਼ਵਾਸ ਦੇ ਇਕ ਟਵੀਟ ਨੇ ਪੰਜਾਬ ਦੀ ਰਾਜਨੀਤੀ ‘ਚ ਨਵੀਂ ਚਰਚਾ ਛੇੜ ਦਿੱਤੀ ਹੈ। ਕੁਮਾਰ ਵਿਸ਼ਵਾਸ ਨੇ ਇਹ ਟਵੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਖ਼ਾਤਬ ਹੋ ਕੇ ਕੀਤਾ ਹੈ ਜਿਸ ਵਿੱਚ ਉਸ ਨੇ ਲਿਖਿਆ ਹੈ ਕਿ “ਸਵੇਰੇ ਸਵੇਰੇ ਮੇਰੇ ਘਰ ਦੇ ਦਰਵਾਜ਼ੇ ‘ਤੇ ਪੰਜਾਬ ਪੁਲਿਸ ਪਹੁੰਚੀ ਹੈ,ਕਿਸੇ ਵੇਲੇ ਮੈਂ ਹੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ, ਮੈਂ ਭਗਵੰਤ ਮਾਨ ਨੂੰ ਸੁਚੇਤ ਕਰ ਰਿਹਾ ਹਾਂ ਕਿ ਤੁਸੀਂ ਦਿੱਲੀ ਵਿੱਚ ਬੈਠੇ ਜਿਸ ਵਿਅਕਤੀ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਤਾਕਤ ਨਾਲ ਖੇਡਣ ਦੀ ਇਜਾਜ਼ਤ ਦੇ ਰਹੇ ਹੋ.. ਉਹ ਇੱਕ ਦਿਨ ਤੁਹਾਨੂੰ ਅਤੇ ਪੰਜਾਬ ਨੂੰ ਧੋਖਾ ਦੇਵੇਗਾ… ਦੇਸ਼ ਮੇਰੀ ਚਿਤਾਵਨੀ ਨੂੰ ਯਾਦ ਰੱਖੇ”। ਡਾ ਕੁਮਾਰ ਵਿਸ਼ਵਾਸ ਦੇ ਇਸ ਟਵੀਟ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਉਹ ਦੋਸ਼ ਲਗਾ ਰਹੇ ਹਨ ਕਿ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਹੀ ਉਨ੍ਹਾਂ ਦੇ ਘਰ ਪੰਜਾਬ ਪੁਲੀਸ ਭੇਜੀ। ਜਾਣਕਾਰੀ ਅਨੁਸਾਰ ਕੁਮਾਰ ਵਿਸਵਾਸ ਉੱਪਰ ਅਰਵਿੰਦ ਕੇਜਰੀਵਾਲ ਸੰਬੰਧੀ ਸੋਸ਼ਲ ਮੀਡੀਆ ਉੱਪਰ ਇੱਕ ਝੂਠੀ ਵੀਡੀਓ ਪਾਉਣ ਦੇ ਮਾਮਲੇ ‘ਚ ਰੋਪੜ ਜ਼ਿਲ੍ਹੇ ਦੇ ਇੱਕ ਥਾਣੇ ‘ਚ ਮੁਕੱਦਮਾ ਦਰਜ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ, ਡਾ ਕੁਮਾਰ ਦੇ ਇਸ ਟਵੀਟ ਦਾ ਕੋਈ ਜਵਾਬ ਦਿੰਦੇ ਹਨ ਜਾਂ ਨਹੀਂ ਪ੍ਰੰਤੂ ਡਾ. ਕੁਮਾਰ ਦੇ ਇਸ ਟਵੀਟ ਨੇ ਭਗਵੰਤ ਮਾਨ ਦੀ ਰਾਜਨੀਤੀ ਸਬੰਧੀ ਚਰਚਾ ਜ਼ਰੂਰ ਛੇੜੀ ਹੈ ਕਿਉਂਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭਗਵੰਤ ਮਾਨ ਨੂੰ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਪ੍ਰਸ਼ਾਸਨਿਕ ਮਾਮਲਿਆਂ ‘ਚ ਦਖਲ ਅੰਦਾਜ਼ੀ ਕਰ ਰਹੇ ਹਨ। ਇਕ ਹੋਰ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਈ ਤੇਜ਼ ਤਰਾਰ ਨੇਤਾ ਅਲਕਾ ਲਾਂਬਾ ਦੇ ਘਰ ਵੀ ਪੰਜਾਬ ਪੁਲਸ ਨੇ ਰੇਡ ਕੀਤੀ ਹੈ। ਆਮ ਆਦਮੀ ਪਾਰਟੀ ਦੇ ਕੌਮੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਵਿਰੁੱਧ ਵਿਧਾਨ ਸਭਾ ਚੋਣਾਂ ਦੌਰਾਨ ਸੋਸ਼ਲ ਮੀਡੀਆ ਤੇ ਜੰਮ ਕੇ ਪ੍ਰਚਾਰ ਕਰਨ ਵਾਲੇ ਉਕਤ ਦੋਵਾਂ ਨੇਤਾਵਾਂ ਦੇ ਘਰ ਦਿੱਲੀ ਵਿਖੇ ਪੰਜਾਬ ਪੁਲੀਸ ਦੀ ਦਸਤਕ ਨੇ ਪੰਜਾਬ ਦਾ ਰਾਜਨੀਤਕ ਮਾਹੌਲ ਗਰਮ ਕਰ ਦਿੱਤਾ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਕਾਂਗਰਸ ਨੇ ਕੌਂਸਲਰ ਅਜੇ ਕੁਮਾਰ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ…ਐਸਸੀ ਡਿਪਾਰਟਮੈਂਟ ਦਾ ਬਣਾਇਆ ਸੂਬਾ ਸਕੱਤਰ

ਕਾਂਗਰਸ ਨੇ ਕੌਂਸਲਰ ਅਜੇ ਕੁਮਾਰ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ…ਐਸਸੀ ਡਿਪਾਰਟਮੈਂਟ ਦਾ ਬਣਾਇਆ ਸੂਬਾ ਸਕੱਤਰ

05/07/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ

ਭਾਜਪਾ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਮਾਨਹਾਨੀ ਨੋਟਿਸ

05/07/2026
ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ

ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ

05/07/2026
Load More
Previous Post

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਕੱਢਿਆ ਐਸਵਾਈਐਲ ਰੂਪੀ ਸੱਪ

Next Post

 ਕਿਸਾਨਾਂ ਨੂੰ ਗਿ੍ਫਤਾਰੀ ਵਾਰੰਟ ਭੇਜਣ ਦੀ ਕਾਰਵਾਈ ਨਿੰਦਣਯੋਗ : ਨਿਰਮਲ ਦੋਸਤ

Nirmal Pandori

Nirmal Pandori

Related Posts

ਕਾਂਗਰਸ ਨੇ ਕੌਂਸਲਰ ਅਜੇ ਕੁਮਾਰ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ…ਐਸਸੀ ਡਿਪਾਰਟਮੈਂਟ ਦਾ ਬਣਾਇਆ ਸੂਬਾ ਸਕੱਤਰ
ਬਰਨਾਲਾ ਆਸ-ਪਾਸ

ਕਾਂਗਰਸ ਨੇ ਕੌਂਸਲਰ ਅਜੇ ਕੁਮਾਰ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ…ਐਸਸੀ ਡਿਪਾਰਟਮੈਂਟ ਦਾ ਬਣਾਇਆ ਸੂਬਾ ਸਕੱਤਰ

by Nirmal Pandori
05/07/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

ਭਾਜਪਾ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਮਾਨਹਾਨੀ ਨੋਟਿਸ

by Nirmal Pandori
05/07/2026
ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ
ਬਰਨਾਲਾ ਆਸ-ਪਾਸ

ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ

by Nirmal Pandori
05/07/2026
ਬੰਗਾਲ ਸੜਿਆ ਨਫ਼ਰਤ ਦੀ ਅੱਗ ‘ਚ…ਸਵੇੰਦਰੂ ਅਧਿਕਾਰੀ ਦੇ PA ਦੀ ਹੱਤਿਆ
ਪੰਜਾਬ

ਬੰਗਾਲ ਸੜਿਆ ਨਫ਼ਰਤ ਦੀ ਅੱਗ ‘ਚ…ਸਵੇੰਦਰੂ ਅਧਿਕਾਰੀ ਦੇ PA ਦੀ ਹੱਤਿਆ

by Nirmal Pandori
05/07/2026
ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ
ਪੰਜਾਬ

ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

by Nirmal Pandori
05/06/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਪੰਜਾਬ ‘ਚ ਬੰਬ ਧਮਾਕੇ…CM ਭਗਵੰਤ ਮਾਨ ਨੇ ISI ਨੂੰ ਕਲੀਨ ਚਿੱਟ ਦੇ ਦਿੱਤੀ ਹੈ ?

by Nirmal Pandori
05/06/2026
Load More
Next Post
 ਕਿਸਾਨਾਂ ਨੂੰ ਗਿ੍ਫਤਾਰੀ ਵਾਰੰਟ ਭੇਜਣ ਦੀ ਕਾਰਵਾਈ ਨਿੰਦਣਯੋਗ : ਨਿਰਮਲ ਦੋਸਤ

 ਕਿਸਾਨਾਂ ਨੂੰ ਗਿ੍ਫਤਾਰੀ ਵਾਰੰਟ ਭੇਜਣ ਦੀ ਕਾਰਵਾਈ ਨਿੰਦਣਯੋਗ : ਨਿਰਮਲ ਦੋਸਤ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਕਾਂਗਰਸ ਨੇ ਕੌਂਸਲਰ ਅਜੇ ਕੁਮਾਰ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ…ਐਸਸੀ ਡਿਪਾਰਟਮੈਂਟ ਦਾ ਬਣਾਇਆ ਸੂਬਾ ਸਕੱਤਰ

ਭਾਜਪਾ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਮਾਨਹਾਨੀ ਨੋਟਿਸ

ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ

ਬੰਗਾਲ ਸੜਿਆ ਨਫ਼ਰਤ ਦੀ ਅੱਗ ‘ਚ…ਸਵੇੰਦਰੂ ਅਧਿਕਾਰੀ ਦੇ PA ਦੀ ਹੱਤਿਆ

ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

ਪੰਜਾਬ ‘ਚ ਬੰਬ ਧਮਾਕੇ…CM ਭਗਵੰਤ ਮਾਨ ਨੇ ISI ਨੂੰ ਕਲੀਨ ਚਿੱਟ ਦੇ ਦਿੱਤੀ ਹੈ ?

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend