Gee 98News

ਬਾਸਕਿਟਬਾਲ ’ਚ ਸੋਨੇ ਦਾ ਤਗਮਾ ਜਿੱਤ ਵਾਲੇ ਅਰਵਿੰਦਰ ਦਾ ਹੋਇਆ ਸ਼ਾਨਦਾਰ ਸਵਾਗਤ

ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟ ਚੁੱਕਿਆ ਹੈ ਅਰਵਿੰਦਰ

ਬਰਨਾਲਾ, 02 ਮਈ (ਨਿਰਮਲ ਸਿੰਘ ਪੰਡੋਰੀ) :

ਖੇਲੋ ਇੰਡੀਆ ਯੂਨੀਵਰਸਿਟੀ ਗੇਮਜ ਬੰਗਲੌਰ ‘ਚ ਬਾਸਕਿਟਬਾਲ ‘ਚ ਸੋਨ ਤਗਮਾ ਜਿੱਤ ਕੇ ਪਰਤੇ ਜ਼ਿਲਾ ਬਰਨਾਲਾ ਨਾਲ ਸਬੰਧਤ ਖਿਡਾਰੀ ਅਰਵਿੰਦਰ ਦਾ ਧਨੌਲਾ ਵਿਖੇ ਜ਼ਿਲਾ ਪ੍ਰਸ਼ਾਸਨ ਅਤੇ ਵੱਖ ਵੱਖ ਕਲੱਬਾਂ ਤੇ ਸੰਸਥਾਵਾਂ ਵੱਲੋਂ ਸਨਮਾਨ ਅਤੇ ਸੁਆਗਤ ਕੀਤਾ ਗਿਆ। ਖਿਡਾਰੀ ਅਰਵਿੰਦ ਸਿੰਘ (20 ਸਾਲ) ਪੁੱਤਰ ਮਨੋਹਰ ਸਿੰਘ ਨੇ ਹਾਲ ਹੀ ਵਿਚ ਬੰਗਲੌਰ ਵਿੱਚ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ‘ਚ ਬਾਸਕਿਟਬਾਲ ‘ਚ ਸੋਨ ਤਗਮਾ ਹਾਸਿਲ ਕੀਤਾ ਹੈ। ਅਰਵਿੰਦਰ ਸਿੰਘ ਧਨੌਲਾ ਦਾ ਜੰਮਪਲ ਹੈ, ਜਦੋਂ ਕਿ ਹੁਣ ਪਰਿਵਾਰ ਸਮੇਤ ਬਰਨਾਲਾ ਵਿਖੇ ਰਹਿ ਰਿਹਾ ਹੈ। ਅਰਵਿੰਦਰ ਸਿੰਘ ਦੀਆਂ ਪ੍ਰਾਪਤੀਆਂ ‘ਚ ਜਾਪਾਨ ਵਿਖੇ ਬੀਡਬਲਿਊਬੀ ਕੈਂਪ, ਅਮਰੀਕਾ ਵਿਖੇ ਨੈਸਨਲ ਬਾਸਕਿਟਬਾਲ ਅਕੈਡਮੀ ਖੇਡਾਂ, ਹੰਗਰੀ ਵਿਖੇ ਬਾਸਕਟਬਾਲ ਲੀਗ (ਈਵਾਈਬੀਐਲ) ਸਾਮਲ ਹੈ। ਜ਼ਿਲਾ ਖੇਡ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਰਵਿੰਦਰ ਨੇ ਖੇਲੋ ਇੰਡੀਆ ਸਕੂਲ ਖੇਡਾਂ 2018 ਵਿੱਚ ਦਿੱਲੀ ਵਿਖੇ ਸੋਨ ਤਗਮਾ ਹਾਸਲ ਕੀਤਾ। 2018 ਵਿੱਚ ਦਿੱਲੀ ਵਿਖੇ ਸਕੂਲ ਨੈਸਨਲ ਗੇਮਜ ਵਿੱਚ ਤੀਜਾ ਸਥਾਨ ਹਾਸਿਲ ਕੀਤਾ। 2019 ਵਿੱਚ ਪਟਨਾ ਵਿਖੇ ਜੂਨੀਅਰ ਨੈਸਨਲ ਗੋਲਡ ਤੇ 2019 ਵਿੱਚ ਪੁਣੇ ਵਿਖੇ ਅੰਡਰ/17 ਲੜਕਿਆਂ ਦੇ ਖੇਲੋ ਇੰਡੀਆ ਯੁਵਾ ਖੇਡਾਂ ਵਿੱਚ ਸੋਨ ਤਗਮਾ ਹਾਸਲ ਕੀਤਾ। 2020 ਵਿੱਚ ਗੁਹਾਟੀ ਵਿਖੇ ਹੋਈਆਂ ਅੰਡਰ 21 ਖੇਲੋ ਇੰਡੀਆ ਯੂਥ ਖੇਡਾਂ ਵਿੱਚ ਸੋਨ ਤਗਮਾ, ਚੇਨਈ 2022 ‘ਚ ਸੀਨੀਅਰ ਨੈਸਨਲ ਚੈਂਪੀਅਨਸਿਪ ਵਿੱਚ ਦੂਜਾ ਸਥਾਨ ਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੇਨਈ 2022 ‘ਚ ਤੀਜਾ ਸਥਾਨ ਹਾਸਿਲ ਕੀਤਾ। ਪਿਛਲੇ ਦਿਨੀਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ ਵਿਚ ਖਿਡਾਰੀ ਨੇ ਸੋਨ ਤਗਮਾ ਜਿੱਤਿਆ ਹੈ। ਇਸ ਮੌਕੇ ਜ਼ਿਲਾ ਪ੍ਰਸ਼ਾਸਨ, ਖੇਡ ਵਿਭਾਗ, ਸਿੱਖਿਆ ਵਿਭਾਗ ਤੇ ਖੇਡ ਕਲੱਬਾਂ ਵੱਲੋਂ ਅਰਵਿੰਦਰ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਰਵਿੰਦਰਜੀਤ ਸਿੰਘ, ਖੇਡ ਵਿਭਾਗ ਤੋਂ ਕੋਚ ਜਸਪ੍ਰੀਤ ਸਿੰਘ ਅਤੇ ਗੁਰਵਿੰਦਰ ਕੌਰ, ਸਿੱਖਿਆ ਵਿਭਾਗ ਤੋਂ ਸਿਮਰਦੀਪ ਸਿੰਘ ਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਧਨੌਲਾ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

Gee98 Ads
error: Content is protected !!