Skip to main content

Gee 98News

ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਪੈੜ ਨੱਪ ਰਹੀ ਹੈ ਪੰਜਾਬ ਪੁਲਿਸ

ਬਰਨਾਲਾ, 06 ਜੂਨ (ਨਿਰਮਲ ਸਿੰਘ ਪੰਡੋਰੀ ) :-

ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀਆਂ ਦੀ ਪੈੜ ਨੱਪ ਰਹੀ ਹੈ। ਉਂਝ ਭਾਵੇਂ ਹਫ਼ਤਾ ਬੀਤਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਖਾਲੀ ਹਨ ਪ੍ਰੰਤੂ ਪੁਲਿਸ ਨੇ ਕੁਝ ਗਿ੍ਫ਼ਤਾਰੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਮੀਡੀਆ ਤੋਂ ਲੁਕੋ ਕੇ ਰੱਖਿਆ ਜਾ ਰਿਹਾ ਹੈ ਅਤੇ ਇਨ੍ਹਾਂ ਗਿ੍ਫ਼ਤਾਰੀਆਂ ਦੀ ਆਉਟ-ਪੁੱਟ ਦੇ ਅਧਾਰ ’ਤੇ ਕੜੀ ਨਾਲ ਕੜੀ ਜੋੜੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ’ਚ ਫਤਿਹਾਬਾਦ ਤੋਂ ਦਵਿੰਦਰ ਉਰਫ ਕਾਲਾ ਨਾਮ ਦੇ ਨੌਜਵਾਨ ਨੂੰ ਗਿ੍ਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਪਵਨ ਅਤੇ ਨਸੀਬ ਨਾਮ ਦੇ ਦੋ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਸੀ ਜਿਨਾਂ ਤੋਂ ਪੁੱਛਗਿੱਛ ਦੇ ਅਧਾਰ ’ਤੇ ਪੁਲਿਸ ਦਵਿੰਦਰ ਕਾਲਾ ਤੱਕ ਪੁੱਜੀ। ਪੁਲਿਸ ਦੇ ਦੱਸਣ ਅਨੁਸਾਰ ਦਵਿੰਦਰ ਉਰਫ ਕਾਲਾ ਨੇ 16 ਅਤੇ 17 ਮਈ ਨੂੰ ਪੰਜਾਬ ਦੇ ਦੋ ਵਿਅਕਤੀਆਂ ਕੇਸ਼ਵ ਤੇ ਚਰਨਜੀਤ ਸਿੰਘ ਨੂੰ ਆਪਣੇ ਘਰ ਠਹਿਰਾਇਆ ਸੀ। ਇਹ ਦੋਵੇ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਦੱਸੇ ਜਾ ਰਹੇ ਹਨ। ਹੋਰ ਜਾਣਕਾਰੀ ਅਨੁਸਾਰ ਪਵਨ ਦੇ ਨੌਕਰ ਨਸੀਬ ਨੇ ਚਰਨਜੀਤ ਸਿੰਘ ਤੇ ਕੇਸ਼ਵ ਨੂੰ ਬਲੈਰੋ ਕਾਰ ਦਿੱਤੀ ਸੀ। ਨਸੀਬ ਦੇ ਦੱਸਣ ਅਨੁਸਾਰ ਉਸ ਵੇਲੇ ਸੋਨੀਪਤ ਦਾ ਬਦਮਾਸ਼ ਪਿ੍ਰਯਾਵਰਤ ਅਤੇ ਅੰਕਿਤ ਵੀ ਚਰਨਜੀਤ ਤੇ ਕੇਸ਼ਵ ਦੇ ਨਾਲ ਸਨ। ਇਹ ਸਾਰੇ 25 ਮਈ ਨੂੰ ਪੰਜਾਬ ਲਈ ਰਵਾਨਾ ਹੋਏ । ਪਿ੍ਰਯਾਵਰਤ ਅਤੇ ਅੰਕਿਤ ਉਹੀ ਨੌਜਵਾਨ ਮੰਨੇ ਜਾ ਰਹੇ ਹਨ ਜੋ ਬਲੈਰੋ ਗੱਡੀ ਵਿੱਚ ਤੇਲ ਪਵਾਉਦੇ ਹੋਏ ਪਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ’ਚ ਦਿਸ ਰਹੇ ਹਨ।

error: Content is protected !!