Gee 98News

ਪੰਜਾਬ ’ਚ ਕਿਹੜੀ ਤਾਰੀਕ ਤੋਂ ਮੌਸਮ ਬਦਲਣ ਦੀ ਹੈ ਸੰਭਾਵਨਾ.. !

ਬਰਨਾਲਾ,07 ਜੂਨ (ਨਿਰਮਲ ਸਿੰਘ ਪੰਡੋਰੀ) :

ਪੰਜਾਬ ’ਚ ਪਿਛਲੇ ਕਈ ਦਿਨਾਂ ਤੋਂ ਧੁੱਪ ਅਤੇ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ 9 ਜੂਨ ਤੱਕ ਇਸੇ ਤਰਾਂ ਤਾਪਮਾਨ ਬਣਿਆ ਰਹਿ ਸਕਦਾ ਹੈ। 6 ਜੂਨ ਪੰਜਾਬ ਦੇ ਕੁਝ ਸ਼ਹਿਰਾਂ ’ਚ ਜਿਵੇ ਅਮਿ੍ਤਸਰ 45.9 ਡਿਗਰੀ ਸੈਲਸੀਅਸ , ਹੁਸ਼ਿਆਰਪੁਰ ’ਚ 45.6 ਡਿਗਰੀ ਸੈਲਸੀਅਸ, ਜਲੰਧਰ 44.9 ਡਿਗਰੀ ਸੈਲਸੀਅਸ , ਲੁਧਿਆਣਾ 44.4 ਡਿਗਰੀ ਸੈਲਸੀਅਸ , ਪਟਿਆਲਾ 44.8 ਡਿਗਰੀ ਸੈਲਸੀਅਸ, ਬਰਨਾਲਾ 44.9 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਕਿ 10 ਜੂਨ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਹੈ। ਅਜਿਹੇ ਮੌਸਮ ਵਿੱਚ ਡਾਕਟਰਾਂ ਵੱਲੋਂ ਧੁੱਪ ’ਚ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਐਮਰਜੈਂਸੀ ਬਾਹਰ ਜਾਣ ਵੇਲੇ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਬਜ਼ੁਰਗਾਂ ਅਤੇ ਬੱਚਿਆਂ ਨੂੰ ਜ਼ਿਆਦਾ ਧੂੱਪ ’ਚ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ। ਗਰਮੀ ’ਚੋਂ ਘਰ ਆ ਕੇ ਇੱਕਦਮ ਠੰਡਾ ਪਾਣੀ ਪੀਣ ਅਤੇ ਹੋਰ ਠੰਡੀਆਂ ਵਸਤੂਆਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।

error: Content is protected !!