Gee 98News

ਵਿਰੋਧ ਦੇ ਦੌਰਾਨ ਹੀ ਹਵਾਈ ਫੌਜ ਨੇ ਕੀਤੀ ਅਗਨੀਪਥ ਯੋਜਨਾ ਦੀ ਡਿਟੇਲ ਜਾਰੀ

ਬਰਨਾਲਾ,19 ਜੂਨ (ਨਿਰਮਲ ਸਿੰਘ ਪੰਡੋਰੀ) :-

ਦੇਸ਼ ਭਰ ਵਿੱਚ ਅਗਨੀਪਥ ਸਕੀਮ ਦਾ ਵਿਰੋਧ ਜਾਰੀ ਹੈ। ਇਸੇ ਦੌਰਾਨ ਭਾਰਤੀ ਹਵਾਈ ਫੌਜ ਨੇ ਅਗਨੀਪਥ ਯੋਜਨਾ ਦੇ ਵੇਰਵੇ ਜਾਰੀ ਕੀਤੇ ਹਨ। ਜਿਨਾਂ ਅਨੁਸਾਰ ਅਗਨੀਵੀਰ ਨੂੰ ਚਾਰ ਸਾਲਾਂ ਲਈ ਭਰਤੀ ਕੀਤਾ ਜਾਵੇਗਾ। ਸਾਰੇ ਭਾਰਤੀ ਨਾਗਰਿਕ ਇਸ ਯੋਜਨਾ ਤਹਿਤ ਭਰਤੀ ਲਈ ਅਪਲਾਈ ਕਰ ਸਕਦੇ ਹਨ। ਉਮਰ ਦੀ ਹੱਦ 17.5 ਤੋਂ 21 ਸਾਲ ਹੋਣੀ ਚਾਹੀਦੀ ਹੈ। ਅਗਨੀਵੀਰ ਨੂੰ ਇੱਕ ਸਾਲ ਵਿੱਚ 30 ਦਿਨਾਂ ਦੀ ਛੁੱਟੀ ਮਨਜ਼ੂਰ ਹੋਵੇਗੀ, ਬਿਮਾਰੀ ਦੀ ਛੁੱਟੀ ਡਾਕਟਰੀ ਸਲਾਹ ਅਨੁਸਾਰ ਮਿਲੇਗੀ। ਚਾਰ ਸਾਲਾਂ ਬਾਅਦ ਅਗਨੀਵੀਰ ਨੂੰ ਸੇਵਾ ਫੰਡ ਵਜੋਂ 10.4 ਲੱਖ ਰੁਪਏ ਦਿੱਤੇ ਜਾਣਗੇ। ਅਗਨੀਪਥ ਯੋਜਨਾ ਵਿੱਚ ਕੰਮ ਕਰ ਚੁੱਕੇ ਅਗਨੀਵੀਰ ਨੂੰ ਸੀਏਪੀਐਫ ਅਤੇ ਅਸਾਮ ਰਾਈਫਲਜ਼ ਦੀ ਭਰਤੀ ਵਿੱਚ ਪਹਿਲ ਦਿੱਤੀ ਜਾਵੇਗੀ। ਅਗਨੀਪਥ ਯੋਜਨਾ ਤਹਿਤ ਫੌਜੀ ਰੈਂਕ, ਨੇਵੀ ’ਚ ਜਲ ਸੈਨਿਕ ਜਾਂ ਸੋਲਰ ਰੈਂਕ ਤੇ ਹਵਾਈ ਸੈਨਾ ’ਚ ਏਅਰਮੈਨ ਰੈਂਕ ਵਿੱਚ ਭਰਤੀ ਹੋਵੇਗੀ। ਅਗਨੀਵੀਰ ਨੂੰ ਛੇ ਮਹੀਨਿਆਂ ਤੱਕ ਸਿਖਲਾਈ ਦਿੱਤੀ ਜਾਵੇਗੀ। ਦੂਜੇ ਪਾਸੇ ਪੰਜਾਬ ’ਚ ਵੀ ਅਗਨੀਪਥ ਯੋਜਨਾ ਦੇ ਖ਼ਿਲਾਫ਼ ਰੋਸ ਦੀ ਅੱਗ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਅਗਨੀਪਥ ਯੋਜਨਾ ਦੇ ਖ਼ਿਲਾਫ਼ ਮਤਾ ਪਾਸ ਕਰਨ ਦੀ ਅਪੀਲ ਕੀਤੀ ਹੈ।

error: Content is protected !!