Gee 98News

ਵਿਧਾਇਕ ਜੈਕਿਸ਼ਨ ਸਿੰਘ ਰੋੜੀ ਸਰਬਸੰਮਤੀ ਨਾਲ ਬਣੇ ਡਿਪਟੀ ਸਪੀਕਰ

ਚੰਡੀਗੜ, 30 ਜੂਨ (ਜੀ98 ਨਿਊਜ਼ ਸਰਵਿਸ) :-

ਵਿਧਾਨ ਸਭਾ ਹਲਕਾ ਗੜਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈਕਿਸ਼ਨ ਸਿੰਘ ਰੋੜੀ ਨੂੰ 16ਵੀਂ ਵਿਧਾਨ ਸਭਾ ਦਾ ਡਿਪਟੀ ਸਪੀਕਰ ਚੁਣਿਆ ਗਿਆ। ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਸ੍ਰੀ ਰੋੜੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਵਿਧਾਇਕ ਜੈਕਿਸ਼ਨ ਸਿੰਘ ਰੋੜੀ ਦੇ ਡਿਪਟੀ ਸਪੀਕਰ ਚੁਣੇ ਜਾਣ ’ਤੇ ਪੰਜਾਬ ਦੇ ਫੋਟੋਗਰਾਫਰ ਭਾਈਚਾਰੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਆਲਇੰਡੀਆ ਫੋਟੋਗਰਾਫਿਕ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਅਤੇ ਪੰਜਾਬ ਫੋਟੋਗਰਾਫਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਨੇ ਜੈਕਿਸ਼ਨ ਸਿੰਘ ਰੋੜੀ ਦੇ ਡਿਪਟੀ ਸਪੀਕਰ ਚੁਣੇ ਜਾਣ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਮੁੱਚੇ ਫੋਟੋਗਰਾਫਰ ਭਾਈਚਾਰੇ ਲਈ ਮਾਣ ਦੇ ਪਲ ਹਨ।

error: Content is protected !!