Gee 98News

ਯੁਵਕ ਸੇਵਾਵਾਂ ਵਿਭਾਗ ਨੇ ਮਨਾਇਆ ਵਣ-ਮਹਾਂਉਤਸਵ

ਬਰਨਾਲਾ,21 ਜੁਲਾਈ (ਨਿਰਮਲ ਸਿੰਘ ਪੰਡੋਰੀ) :-

ਯੁਵਕ ਸੇਵਾਵਾਂ ਵਿਭਾਗ ਬਰਨਾਲਾ ਅਤੇ ਸਿੱਖਿਆ ਵਿਭਾਗ ਦੁਆਰਾ ਜ਼ਿਲਾ ਬਰਨਾਲਾ ਨੂੰ ਹਰਾ ਭਰਿਆ ਬਣਾਉਣ ਲਈ ਚਲਾਈ ਗਈ ਰੁੱਖ ਲਗਾਓ ਵਾਤਾਵਰਣ ਬਚਾਓ ਮੁਹਿੰਮ ਅਧੀਨ ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਦੀ ਰਹਿਨੁਮਾਈ ਅਤੇ ਸ੍ਰੀਮਤੀ ਵਿਨਸੀ ਜਿੰਦਲ ਪਿ੍ਰੰਸੀਪਲ ਦੀ ਅਗਵਾਈ ਵਿਚ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਅਧਿਆਪਕਾਂ ਅਤੇ ਬੱਚਿਆਂ ਦੁਆਰਾ ਸਕੂਲ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ । ਇਸ ਦੌਰਾਨ ਲੱਗਭੱਗ 50 ਪੌਦੇ ਲਗਾਏ ਗਏ । ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਦੁਆਰਾ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਐਨਐਸਐਸ ਜੁਆਇਨ ਕਰਨ ,ਸਮਾਜਿਕ ਗਤੀਵਿਧੀਆਂ ਵਿੱਚ ਭਾਗ ਲੈਣ ,ਵਾਤਾਵਰਨ ਸੁਰੱਖਿਆ ਦੇ ਪ੍ਰੋਗਰਾਮਾਂ ਵਿੱਚ ਵਧ ਚੜ ਕੇ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਐਨਐਸਐਸ ਵਾਲੰਟੀਅਰਾਂ ਨੂੰ ਪਾਣੀ ਬਚਾਓ, ਵੱਧ ਤੋਂ ਵੱਧ ਰੁੱਖ ਲਗਾਉਣ ਲਈ ਅਤੇ ਲਗਾਏ ਗਏ ਬੂਟਿਆਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਪ੍ਰੋਗਰਾਮ ਅਫ਼ਸਰ ਪੰਕਜ ਗੋਇਲ, ਪ੍ਰੋਗਰਾਮ ਅਫ਼ਸਰ ਸੁਨੀਲ ਸੱਗੀ, ਨੀਤੂ ਸਿੰਗਲਾ, ਰਾਜ ਰਾਣੀ, ਨੀਰਜ ਦਾਨੀਆ, ਰਚਨਾ ਗੁਪਤਾ, ਅਪਰਾਜਿਤ ਰਾਣੀ, ਰੁਚਿਕਾ ਗੋਇਲ, ਪਵਨਦੀਪ, ਨੀਨਾ ਗੁਪਤਾ ਕਮਲਦੀਪ, ਪ੍ਰਵੀਨ ਗੋਇਲ, ਪਿ੍ਰਯੰਕਾ, ਨੀਰਜ ਰਾਣੀ, ਜਸਪ੍ਰੀਤ ਕੌਰ, ਮਾਧਵੀ ,ਪਲਵਿਕਾ, ਬੌਬੀ ਗੁਪਤਾ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ ।

error: Content is protected !!