Gee 98News

ਲਾਇਨਜ਼ ਕਲੱਬ ਸੁਪਰੀਮ ਨੇ ਵਾਈਐਸ ਸਕੂਲ ਲਗਾਏ ਪੌਦੇ

ਬਰਨਾਲਾ 25 ਜੁਲਾਈ (ਨਿਰਮਲ ਸਿੰਘ ਪੰਡੋਰੀ)-

ਲਾਇਨਜ਼ ਕਲੱਬ ਬਰਨਾਲਾ (ਸੁਪਰੀਮ) ਵੱਲੋਂ ਹਰਿਆਲੀ ਲਹਿਰ ਤਹਿਤ ਵਾਈ ਐਸ ਸਕੂਲ ਹੰਡਿਆਇਆ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਸਦਿਉੜਾ, ਉਪ ਪ੍ਰਧਾਨ ਸੁਰਿੰਦਰ ਮਿੱਤਲ, ਸੈਕਟਰੀ ਗੌਤਮ ਗੋਇਲ, ਖਜ਼ਾਨਚੀ ਯਸ਼ਪਾਲ ਗਰਗ ਅਤੇ ਪ੍ਰਾਜੈਕਟ ਚੇਅਰਮੈਨ ਦਰਸ਼ਨ ਬਾਂਸਲ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੇ ਕਾਰਨ ਅਨੇਕਾਂ ਬੀਮਾਰੀਆਂ ਨੇ ਮਨੁੱਖਤਾ ਨੂੰ ਜਕੜਿਆ ਹੋਇਆ ਹੈ ਜਿਸ ਤੋਂ ਛੁਟਕਾਰਾ ਪਾਉਣ ਦੇ ਲਈ ਵਾਤਾਵਰਣ ਦੀ ਸ਼ੁੱਧਤਾ ਹੀ ਇੱਕ ਕਾਰਗਰ ਤਰੀਕਾ ਹੈ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਰ ਇੱਕ ਮਨੁੱਖ ਨੂੰ ਘੱਟੋ ਘੱਟ ਇਕ ਰੁੱਖ ਲਗਾ ਕੇ ਉਸ ਦੇ ਵੱਡਾ ਹੋਣ ਤੱਕ ਉਸ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਜੋਕੇ ਦੌਰ ਵਿੱਚ ਪੌਦੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਆਪਣੇ ਪੁੱਤ-ਪੋਤਿਆਂ ਵਾਂਗ ਕਰਾਂਗੇ ਤਾਂ ਭਵਿੱਖ ‘ਚ ਸਾਡੇ ਪੁੱਤ- ਪੋਤਿਆਂ ਨੂੰ ਸ਼ੁੱਧ ਵਾਤਾਵਰਣ ਮਿਲੇਗਾ। ਇਸ ਮੌਕੇ ਪੀ ਆਰ ਓ ਸ਼ਿਵ ਸਿੰਗਲਾ, ਪ੍ਰੋ ਦਰਸ਼ਨ ਕੁਮਾਰ ਗਰਗ, ਪ੍ਰੇਮ ਬਾਂਸਲ, ਹੀਰਾ ਲਾਲ, ਪਵਨ ਬਾਂਸਲ,ਜਤਿੰਦਰ ਗੋਇਲ’ ਮਨਜੀਤ ਕਾਂਸਲ, ਭੋਜਰਾਜ, ਐਨਐਸ ਜੰਡੂ, ਰਵਿੰਦਰ ਬਾਂਸਲ, ਪਵਨ ਮਿੱਤਲ, ਯਾਦਵਿੰਦਰ ਕੁਮਾਰ ਅਤੇ ਆਰ ਪੀ ਸਿੰਘ ਆਦਿ ਵੀ ਹਾਜ਼ਰ ਸਨ।

error: Content is protected !!