Gee 98News

ਇਮਾਨਦਾਰੀ : ਡਿੱਗਿਆ ਪਰਸ, ਅਸਲ ਮਾਲਕ ਨੂੰ ਕੀਤਾ ਵਾਪਸ

ਬਰਨਾਲਾ, 25 ਜੁਲਾਈ (ਨਿਰਮਲ ਸਿੰਘ ਪੰਡੋਰੀ) :

ਇਮਾਨਦਾਰੀ ਦੀ ਜ਼ਿੰਦਾ ਮਿਸਾਲ ਦਿੰਦੇ ਹੋਏ ਸਿਵਲ ਹਸਪਤਾਲ ਦਵਾਈ ਲੈਣ ਆਈ ਇੱਕ ਔਰਤ ਨੇ ਇੱਕ ਹੋਰ ਔਰਤ ਦਾ ਡਿੱਗਿਆ ਹੋਇਆ ਪਰਸ ਵਾਪਸ ਕੀਤਾ। ਜਾਣਕਾਰੀ ਅਨੁਸਾਰ ਬੇਅੰਤ ਕੌਰ ਇੰਸਾਂ ਆਪਣੀ ਮਾਤਾ ਸੁਖਦੇਵ ਕੌਰ ਨਾਲ ਆਪਣੇ ਪੁੱਤਰ ਨੂੰ ਦਵਾਈ ਦਿਵਾਉਣ ਲਈ ਆਈ ਸੀ ਜਿੱਥੇ ਹਸਪਤਾਲ ਦੇ ਪਾਰਕ ਵਿੱਚ ਉਸ ਨੂੰ ਇੱਕ ਡਿੱਗਿਆ ਹੋਇਆ ਪਰਸ ਮਿਲਿਆ, ਜਿਸ ਵਿੱਚ 2500 ਰੁਪਏ, ਇੱਕ ਆਯੂਸ਼ਮਾਨ ਸਕੀਮ ਵਾਲਾ ਕਾਰਡ ਅਤੇ ਆਧਾਰ ਕਾਰਡ ਸੀ। ਬੇਅੰਤ ਕੌਰ ਨੇ ਪਰਸ ਮਿਲਣ ਤੋਂ ਬਾਅਦ ਕਾਫ਼ੀ ਸਮਾਂ ਹਸਪਤਾਲ ਦੇ ਅੰਦਰ ਹੀ ਪਰਸ ਦੇ ਮਾਲਕ ਦੀ ਭਾਲ ਕੀਤੀ ਤਾਂ ਅਚਾਨਕ ਹੀ ਉਸ ਨੂੰ ਇਸੇ ਪਰਸ ਦੀ ਮਾਲਕ ਔਰਤ ਤੇਜ ਕੌਰ ਵਾਸੀ ਸ਼ਹਿਣਾ ਆਪਣੇ ਪਰਸ ਦੀ ਭਾਲ ਕਰਦੀ ਹੋਈ ਮਿਲੀ। ਬੇਅੰਤ ਕੌਰ ਨੇ ਕੁਝ ਹੋਰ ਲੋਕਾਂ ਦੀ ਹਾਜ਼ਰੀ ਵਿੱਚ ਪਰਸ ਤੇਜ ਕੌਰ ਨੂੰ ਦੇ ਦਿੱਤਾ। ਮੌਕੇ ’ਤੇ ਹਾਜ਼ਰ ਲੋਕਾਂ ਨੇ ਬੇਅੰਤ ਕੌਰ ਇੰਸਾਂ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ।

error: Content is protected !!