Gee 98News

ਉਚੇਰੀ ਸਿੱਖਿਆ ਮੰਤਰੀ ਮੀਤ ਹੇਹਰ ਦੇ ਅਧਿਆਪਕ ਨੇ ਮੰਗੀ ਗੁਰੂ ਦਕਸ਼ਨਾ

-ਕਾਲਜਾਂ ਦੇ ਪ੍ਰੋਫੈਸਰਾਂ ਨੇ ਮੰਤਰੀ ਦੀ ਕੋਠੀ ਅੱਗੇ ਦਿੱਤਾ ਧਰਨਾ

ਬਰਨਾਲਾ 7 ਅਗਸਤ (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬੀ ਟੈੱਕ ਦੀ ਪੜ੍ਹਾਈ ਮੌਕੇ ਅਧਿਆਪਕ ਰਹੇ ਪ੍ਰੋ ਤਰਨਵੀਰ ਕੌਰ ਨੇ ਕਚਹਿਰੀ ਚੌਕ ‘ਚ ਧਰਨਾ ਦੇ ਕੇ ਆਪਣੀਆਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ । ਹਾਇਰ ਐਜੂਕੇਸ਼ਨ ਇੰਸਟੀਚਿਊਟ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਨਾਲ ਆਪਣੀਆਂ ਮੰਗਾਂ ਦੇ ਹੱਕ ‘ਚ ਧਰਨਾ ਦੇਣ ਪੁੱਜੀ ਪ੍ਰੋ ਤਰਨਵੀਰ ਕੌਰ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਿੱਖਿਆ ਵਿਭਾਗ ਦੇ ਸਭ ਤੋਂ ਉੱਚੇ ਅਹੁਦੇ ‘ਤੇ ਸਾਡਾ ਵਿਦਿਆਰਥੀ ਬਤੌਰ ਉਚੇਰੀ ਸਿੱਖਿਆ ਮੰਤਰੀ ਬੈਠਾ ਹੈ ਪ੍ਰੰਤੂ ਇਹ ਇਤਫ਼ਾਕ ਹੈ ਕਿ ਮੰਤਰੀ ਦੀ ਰਿਹਾਇਸ਼ ਅੱਗੇ ਅਸੀਂ ਆਪਣੀਆਂ ਮੰਗਾਂ ਦੇ ਹੱਕ ‘ਚ ਮੰਗਾਂ ਮੰਨਵਾਉਣ ਲਈ ਧਰਨਾ ਦੇ ਰਹੇ ਹਾਂ।ਉਨ੍ਹਾਂ ਇਕ ਗੁਰੂ ਵੱਲੋਂ ਆਪਣੇ ਚੇਲੇ ਤੋਂ ਗੁਰੂ ਦਕਸ਼ਨਾ ਲੈਣ ਵਾਂਗ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਜਜ਼ਬਾਤੀ ਅਪੀਲ ਵੀ ਕੀਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰੋਫੈਸਰ ਹੇਮੰਤ ਵਾਟਸ, ਪ੍ਰੋ ਗਗਨਦੀਪ ਕੁਮਾਰ, ਪ੍ਰੋਫੈਸਰ ਵੰਦਨਾ ਆਦਿ ਨੇ ਮੰਗ ਕੀਤੀ ਕਿ ਵੱਖ ਵੱਖ ਸਰਕਾਰੀ ਕਾਲਜਾਂ ਦੀਆਂ ਸੁਸਾਇਟੀਆਂ ਨੂੰ ਇਕੱਠਾ ਕਰਕੇ “ਪੰਜਾਬ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ” ਬਣਾਈ ਜਾਵੇ ।ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ, ਹਿਮਾਚਲ ਸਰਕਾਰ ਅਤੇ ਯੂ ਟੀ ਨੇ ਇਨ੍ਹਾਂ ਸੁਸਾਇਟੀਆਂ ਨੂੰ ਪਹਿਲਾਂ ਹੀ ਆਪਣੇ ਅਧੀਨ ਕੀਤਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ 12 ਮਹੀਨੇ ਸਹਾਇਕ ਪ੍ਰੋਫੈਸਰਾਂ ਨੂੰ ਪੰਜਾਬ ਸਰਕਾਰ ਦੇ ਲੈਵਲ-10 ਅਤੇ ਨਾਨ ਟੀਚਿੰਗ ਸਟਾਫ ਨੂੰ ਸਰਕਾਰ ਦੇ ਲੈਵਲ -3 ਦੇ ਅਨੁਸਾਰ ਬੇਸਿਕ ਤਨਖਾਹ ਦਿੱਤੀ ਜਾਵੇ ਅਤੇ ਚਿਰਾਂ ਤੋਂ ਲਟਕਦੀਆਂ ਹੋਰ ਮੰਗਾਂ ਵੀ ਪੂਰੀਆਂ ਕੀਤੀਆਂ ਜਾਣ । ਮੌਕੇ ‘ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓ ਐਸ ਡੀ ਨਾਲ ਧਰਨਾਕਾਰੀਆਂ ਦੀ ਮੁਲਾਕਾਤ ਕਰਵਾ ਕੇ ਪ੍ਰੋਫ਼ੈਸਰਾਂ ਦੀ 17 ਅਗਸਤ ਦੀ ਮੀਟਿੰਗ ਮੰਤਰੀ ਨਾਲ ਫਿਕਸ ਕਰਵਾਈ ਜਿਸ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ।

Gee98 Ads
error: Content is protected !!