Gee 98News

ਬਰਨਾਲਾ ਵਿੱਚ ਘਰ ਘਰ ਤਿਰੰਗਾ ਮੁਹਿੰਮ ਦੀ ਕੇਵਲ ਸਿੰਘ ਢਿੱਲੋਂ ਨੇ ਕੀਤੀ ਸ਼ੁਰੂਆਤ

ਹਰ ਨਾਗਰਿਕ ਨੂੰ ਤਿਰੰਗਾ ਝੰਡਾ ਆਪਣੇ ਘਰ ਉਪਰ ਲਹਿਰਾਉਣ ਦੀ ਕੀਤੀ ਅਪੀਲ

ਬਰਨਾਲਾ,08 ਅਗਸਤ (ਨਿਰਮਲ ਸਿੰਘ ਪੰਡੋਰੀ) :

ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਦੇਸ਼ ਭਰ ਵਿੱਚ 75ਵਾਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਹਰ ਘਰ ਤਿਰੰਗਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦੀ ਬਰਨਾਲਾ ਵਿੱਚ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵਲੋਂ ਸ਼ੁਰੂਆਤ ਕੀਤੀ ਗਈ। ਕੇਵਲ ਢਿੱਲੋਂ ਵਲੋਂ ਭਾਜਪਾ ਵਰਕਰਾਂ ਤੇ ਬਰਨਾਲਾ ਵਾਸੀਆਂ ਨੂੰ ਤਿਰੰਗੇ ਝੰਡੇ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਕੌਮੀ ਝੰਡਾ ਤਿਰੰਗਾ ਸਾਡੇ ਭਾਰਤ ਦੇਸ਼ ਅਤੇ ਦੇਸ਼ ਵਾਸੀਆ ਦਾ ਮਾਣ ਹੈ। ਇਸ ਮਾਣ ਨੂੰ ਹੋਰ ਵਧਾਉਣ ਲਈ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਮੱਚੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਮੌਕੇ ਤਿਰੰਗਾ ਝੰਡਾ ਆਪਣੇ ਘਰਾਂ ‘ਤੇ ਲਹਿਰਾਉਣ ਦੀ ਅਪੀਲ ਕੀਤੀ ਹੈ। ਇਸੇ ਤਹਿਤ 9 ਤੋਂ 11 ਅਗਸਤ ਤੱਕ ਦੇਸ਼ ਵਾਸੀਆਂ ਨੂੰ ਘਰ-ਘਰ ਜਾ ਕੇ ਕੌਮੀ ਝੰਡੇ ਨੂੰ ਲਹਿਰਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇਗਾ। 12 ਤੋਂ 15 ਅਗਸਤ ਨੂੰ ਕੌਮੀ ਝੰਡਾ ਤਿਰੰਗਾ ਹਰ ਘਰ ਤੇ ਲਹਿਰਾਉਣ ਦੀ ਮੁਹਿੰਮ ਚਲਾਈ ਜਾਵੇਗੀ। ਕੇਵਲ ਢਿੱਲੋਂ ਨੇ ਕਿਹਾ ਕਿ ਹਰ ਨਾਗਰਿਕ ਨੂੰ 12 ਤੋਂ 15 ਅਗਸਤ ਤੱਕ ਤਿੰਨ ਦਿਨ ਲਈ ਆਪਣੇ ਘਰਾਂ, ਦਫ਼ਤਰਾਂ ਅਤੇ ਕਾਰੋਬਾਰੀ ਥਾਵਾਂ ਉਪਰ ਕੌਮੀ ਝੰਡੇ ਨੂੰ ਲਹਿਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਉਪਰ ਵੀ ਹਰ ਨਾਗਰਿਕ ਨੂੰ ਤਿੰਨ ਦਿਨ ਲਈ ਆਪਣੀ ਪ੍ਰੋਫ਼ਾਈਲ ਤਸਵੀਰ ਤਿਰੰਗੇ ਝੰਡੇ ਦੀ ਲਗਾ ਕੇ ਦੇਸ਼ ਨੂੰ ਸਮਰਪਿਤ ਕਰਨੀ ਚਾਹੀਦੀ ਹੈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਧੀਰਜ ਕੁਮਾਰ ਦੱਧਾਹੂਰ, ਗੁਰਮੀਤ ਸਿੰਘ ਹੰਡਿਆਇਆ, ਚੇਅਰਮਨ ਜੀਵਨ ਬਾਂਸਲ, ਧਰਮ ਸਿੰਘ ਫ਼ੌਜੀ, ਨਰਿੰਦਰ ਗਰਗ ਨੀਟਾ, ਜੱਗਾ ਸਿੰਘ ਮਾਨ, ਕੁਲਦੀਪ ਸਿੰਘ ਧਾਲੀਵਾਲ, ਪਰਦੁੱਮਨ ਸ਼ਰਮਾ, ਗੁਰਜਿੰਦਰ ਸਿੰਘ ਪੱਪੀ, ਹੈਪੀ ਢਿੱਲੋਂ, ਦੀਪ ਸੰਘੇੜਾ, ਗੁਰਸ਼ਰਨ ਸਿੰਘ ਢੀਂਡਸਾ, ਪਾਲਵਿੰਦਰ ਸਿੰਘ ਗੋਗਾ,ਪੁਨੀਤ ਬਰਨਾਲਾ ਆਦਿ ਵੀ ਹਾਜ਼ਰ ਸਨ।

Gee98 Ads
error: Content is protected !!