Gee 98News

ਸੇਵਾ ਮੁਕਤ ਵੈਟਰਨਰੀ ਇੰਸਪੈਕਟਰ ਮਨਜੀਤ ਰਾਜ ਨੇ ਗਊਆਂ ਲਈ 50 ਹਜ਼ਾਰ ਦੀਆਂ ਦਵਾਈਆਂ ਦਿੱਤੀਆਂ

ਬਰਨਾਲਾ, 20 ਅਗਸਤ (ਮੰਗਲ ਸਿੰਘ ਠੀਕਰੀਵਾਲਾ ) :

ਪਸ਼ੂਆਂ ਲਈ ਜਾਨ ਲੇਵਾ ਬਣ ਰਹੀ ਲੰਪੀ ਸਕਿਨ ਦੀ ਬਿਮਾਰੀ ਨੇ ਪਸ਼ੂ ਪਾਲਕਾਂ ਨੂੰ ਚਿੰਤਤ ਕੀਤਾ ਹੋਇਆ ਹੈ। ਸਰਕਾਰ ਭਾਵੇਂ ਆਪਣੇ ਪੱਧਰ ’ਤੇ ਬਿਮਾਰੀ ਨੂੰ ਰੋਕਣ ਲਈ ਉਪਰਾਲੇ ਕਰ ਰਹੀ ਹੈ ਪ੍ਰੰਤੂ ਫਿਰ ਵੀ ਇਸ ਬਿਮਾਰੀ ਕਾਰਨ ਗਾਵਾਂ ਦੀ ਮੌਤ ਦਰ ’ਚ ਵਾਧਾ ਹੋ ਰਿਹਾ ਹੈ। ਪਸ਼ੂਆਂ ਲਈ ਬਿਪਤਾ ਦੇ ਇਸ ਸਮੇਂ ’ਚ ਕੁਝ ਸਮਾਜ ਸੇਵੀ ਵੀ ਆਪ ਮੁਹਾਰੇ ਸਾਹਮਣੇ ਆ ਰਹੇ ਹਨ। ਪਸ਼ੂ ਪਾਲਣ ਵਿਭਾਗ ਦੇ ਸੇਵਾ ਮੁਕਤ ਵੈਟਰਨਰੀ ਇੰਸਪੈਕਟਰ ਮਨਜੀਤ ਰਾਜ ਨੇ ਆਪਣੇ ਵੱਲੋਂ ਬਰਨਾਲਾ ਖੇਤਰ ਦੀਆਂ ਗਊਸ਼ਲਾਵਾਂ ਲਈ 50 ਹਜ਼ਾਰ ਰੁਪਏ ਦੀਆਂ ਦਵਾਈਆਂ ਦਿੱਤੀਆਂ। ਕੈਬਨਿਟ ਮੰਤਰੀ ਸ੍ਰੀ ਮੀਤ ਹੇਅਰ ਨੇ ਦਵਾਈਆਂ ਨਾਲ ਭਰੀ ਗੱਡੀ ਨੂੰ ਗਊਸ਼ਾਲਾ ਲਈ ਰਵਾਨਾ ਕਰਦੇ ਹੋਏ ਮਨਜੀਤ ਰਾਜ ਦੀ ਗਊਆਂ ਪ੍ਰਤੀ ਭਾਵਨਾ ਦੀ ਸ਼ਲਾਘਾ ਕੀਤੀ। ਇਸ ਮੌਕੇ ਮਨਜੀਤ ਰਾਜ ਨੇ ਦੱਸਿਆ ਕਿ ਇਹ ਦਵਾਈਆਂ ਗਊਸ਼ਾਲਾ ਦੇ ਨਾਲ ਨਾਲ ਉਨਾਂ ਲੋੜਵੰਦ ਪਰਿਵਾਰਾਂ ਲਈ ਵੀ ਦਿੱਤੀਆਂ ਜਾਣਗੀਆਂ ਜਿਹੜੇ ਆਰਥਿਕ ਕਮਜ਼ੋਰੀ ਕਾਰਨ ਆਪਣੇ ਪਸ਼ ਦਾ ਇਲਾਜ਼ ਨਹੀਂ ਕਰਵਾ ਸਕਦੇ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਲਖਵੀਰ ਸਿੰਘ, ਲਵਲੀ ਬਾਂਸਲ ਵੈਟਰਨਰੀ ਇੰਸਪੈਕਟਰ, ਗੁਰਜਿੰਦਰ ਸਿੰਘ ਵੈਟਰਨਰੀ ਇੰਸਪੈਕਟਰ ਜ਼ਿਲ੍ਹਾ ਪ੍ਰਧਾਨ, ਰਜਿੰਦਰ ਕੁਮਾਰ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਆਦਿ ਹਾਜ਼ਰ ਸਨ।

error: Content is protected !!