Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਜਲਦੀ ਹੋਣ ਦੀ ਸੰਭਾਵਨਾ….!

Nirmal Pandori by Nirmal Pandori
11/09/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਜਲਦੀ ਹੋਣ ਦੀ ਸੰਭਾਵਨਾ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਜਲਦੀ ਹੋਣ ਦੀ ਸੰਭਾਵਨਾ….!

ਚੰਡੀਗੜ੍ਹ 9 ਨਵੰਬਰ (ਨਿਰਮਲ ਸਿੰਘ ਪੰਡੋਰੀ)-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵਿੱਚ ਹਰਜਿੰਦਰ ਸਿੰਘ ਧਾਮੀ ਦੁਬਾਰਾ ਪ੍ਰਧਾਨ ਚੁਣੇ ਗਏ ਹਨ । ਸਰਦਾਰ ਧਾਮੀ ਨੂੰ 104 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਮੁਕਾਬਲੇ ‘ਚ ਚੋਣ ਲੜੀ ਬੀਬੀ ਜੰਗੀਰ ਕੌਰ ਨੂੰ 42 ਵੋਟਾਂ ਪ੍ਰਾਪਤ ਹੋਈਆਂ । ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਨਾਲ ਸਬੰਧਤ ਲਿਫਾਫਾ ਕਲਚਰ ਖ਼ਤਮ ਕਰਨ ਲਈ ਆਵਾਜ਼ ਚੁੱਕੀ ਸੀ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਦੇ ਕੰਨਾਂ ਨੂੰ ਬੀਬੀ ਦੀ ਆਵਾਜ਼ ਚੰਗੀ ਨਹੀਂ ਲੱਗੀ ਅਤੇ ਅਕਾਲੀ ਦਲ ਨੇ ਬੀਬੀ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਸੀ । ਭਾਵੇਂ ਕਿ ਸਰਦਾਰ ਧਾਮੀ ਚੋਣ ਜਿੱਤ ਗਏ ਹਨ ਪ੍ਰੰਤੂ ਲੰਘੇ ਇੱਕ ਹਫ਼ਤੇ ਦੌਰਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਛੱਡ ਚੁੱਕੇ ਟਕਸਾਲੀ ਆਗੂਆਂ ਵੱਲੋਂ ਜੋ ਸਿਆਸੀ ਕਸਰਤ ਕੀਤੀ ਗਈ ਉਸ ਦਾ ਨਤੀਜਾ ਆਉਣ ਵਾਲੇ ਸਮੇਂ ‘ਚ ਨਿਕਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਉਪਰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਦਖਲਅੰਦਾਜ਼ੀ ਦੇ ਦੋਸ਼ ਵੀ ਸ਼ਰ੍ਹੇਆਮ ਲਗਾਏ ਹਨ। ਭਾਜਪਾ ਆਗੂਆਂ ਨੇ ਭਾਵੇਂ ਅਕਾਲੀ ਦਲ ਦੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਪ੍ਰੰਤੂ ਜੇਕਰ ਇਨ੍ਹਾਂ ਦੋਸ਼ਾਂ ਵਿੱਚ ਰਤਾ ਭਰ ਵੀ ਸੱਚਾਈ ਹੈ ਤਾਂ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਵਿੱਖ ‘ਚ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਜਲਦੀ ਹੋ ਸਕਦੀਆਂ ਹਨ। ਬਾਦਲ ਪਰਿਵਾਰ ਦੇ ਖਿਲਾਫ ਅਕਾਲੀ ਦਲ ਦੇ ਵਿੱਚੋਂ ਉੱਠੀ ਤਾਜ਼ਾ ਬਗਾਵਤ ਕਾਰਨ ਇਸ ਗੱਲ ਦੀ ਸੰਭਾਵਨਾ ਵੀ ਬਣੀ ਰਹੇਗੀ ਕਿ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਜਲਦੀ ਕਰਵਾ ਸਕਦੀ ਹੈ। ਬੀਬੀ ਜੰਗੀਰ ਕੌਰ ਭਾਵੇਂ ਚੋਣ ਹਾਰ ਗਏ ਹਨ ਪ੍ਰੰਤੂ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਚੋਣ ਜਨਰਲ ਇਜਲਾਸ ਸਮੇਂ ਮੌਕੇ ‘ਤੇ ਹੀ ਲਿਫਾਫੇ ‘ਚੋਂ ਪ੍ਰਧਾਨ ਨਿਕਲਣ ਦੀ ਪ੍ਰਥਾ ਖ਼ਤਮ ਹੋਈ ਹੈ । ਬੀਬੀ ਜੰਗੀਰ ਕੌਰ ਦੇ ਤਕੜੇ ਵਿਰੋਧ ਅਤੇ ਖ਼ੁਦ ਚੋਣ ਮੈਦਾਨ ਵਿੱਚ ਨਿੱਤਰਨ ਕਾਰਨ ਹੀ ਸਰਦਾਰ ਬਾਦਲ ਨੂੰ ਚੋਣ ਮਿਤੀ ਤੋਂ ਪਹਿਲਾਂ ਆਪਣਾ ਉਮੀਦਵਾਰ ਐਲਾਨਣਾ ਪਿਆ ਸੀ। ਹੁਣ ਨਜ਼ਰਾਂ ਬੀਬੀ ਜੰਗੀਰ ਕੌਰ ਦੀਆਂ ਸਰਗਰਮੀਆਂ ‘ਤੇ ਵੀ ਟਿਕੀਆਂ ਰਹਿਣਗੀਆਂ ਕਿ ਉਹ ਜ਼ਖ਼ਮੀ ਸ਼ੇਰਨੀ ਵਾਂਗ ਵਿਚਰੇਗੀ ਜਾਂ ਫਿਰ ਬਾਦਲ ਪਰਿਵਾਰ ਦਾ ਵਿਰੋਧ ਕਰਨ ਵਾਲੇ ਹੋਰ ਟਕਸਾਲੀ ਆਗੂਆਂ ਵਾਂਗ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਰਹੇਗੀ ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

03/17/2026
ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

03/16/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

03/16/2026
Load More
Previous Post

ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਕਵੀ ਦਰਬਾਰ

Next Post

ਟਵਿੱਟਰ ਦਾ ਝਟਕਾ : ਬੰਦ ਹੋ ਸਕਦੀ ਹੈ ਮੁਫ਼ਤ ਸੇਵਾ… ਜ਼ਿਆਦਾ ਵਰਤੋਂਗੇ ਤਾਂ ਪੈਸੇ ਦੇਣੇ ਪੈਣਗੇ

Nirmal Pandori

Nirmal Pandori

Related Posts

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ
ਬਰਨਾਲਾ ਆਸ-ਪਾਸ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

by Nirmal Pandori
03/16/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

by Nirmal Pandori
03/16/2026
ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
Load More
Next Post
ਟਵਿੱਟਰ ਦਾ ਝਟਕਾ : ਬੰਦ ਹੋ ਸਕਦੀ ਹੈ ਮੁਫ਼ਤ ਸੇਵਾ… ਜ਼ਿਆਦਾ ਵਰਤੋਂਗੇ ਤਾਂ ਪੈਸੇ ਦੇਣੇ ਪੈਣਗੇ

ਟਵਿੱਟਰ ਦਾ ਝਟਕਾ : ਬੰਦ ਹੋ ਸਕਦੀ ਹੈ ਮੁਫ਼ਤ ਸੇਵਾ… ਜ਼ਿਆਦਾ ਵਰਤੋਂਗੇ ਤਾਂ ਪੈਸੇ ਦੇਣੇ ਪੈਣਗੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend