Skip to main content

Gee 98News

ਰੇਲਵੇ ਸਟੇਸ਼ਨ ਦੇ ਬਾਹਰ ਅਟੈਚੀ ‘ਚੋਂ ਮਿਲੀ ਨੌਜਵਾਨ ਦੀ ਲਾਸ਼

ਜਲੰਧਰ 15 ਨਵੰਬਰ (ਜੀ98 ਨਿਊਜ਼ ਸਰਵਿਸ)-

ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਵੱਡੇ ਆਕਾਰ ਦੇ ਅਟੈਚੀ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਰੇਲਵੇ ਸਟੇਸ਼ਨ ਦੇ ਬਾਹਰ ਪਾਰਕ ਵਿੱਚ ਇਕ ਲਾਵਾਰਸ ਅਟੈਚੀ ਪਿਆ ਵੇਖ ਕੇ ਇਕ ਵਿਅਕਤੀ ਨੇ ਇਸ ਵਿੱਚ ਕੱਪੜੇ ਹੋਣ ਦੀ ਸ਼ੱਕ ਵਜੋਂ ਅਟੈਚੀ ਖੋਲ੍ਹ ਲਿਆ ਪ੍ਰੰਤੂ ਅਟੈਚੀ ਵਿੱਚ ਇੱਕ ਨੌਜਵਾਨ ਦੀ ਲਾਸ਼ ਪੈਕ ਕੀਤੀ ਹੋਈ ਸੀ, ਜਿਸ ਦੀ ਸੂਚਨਾ ਤੁਰੰਤ ਰੇਲਵੇ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਉਮਰ 30 ਤੋਂ 32 ਸਾਲ ਤਕ ਦੱਸੀ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਕੋਈ ਵਿਅਕਤੀ ਮੰਗਲਵਾਰ ਸਵੇਰੇ 7 ਵਜੇ ਇਹ ਅਟੈਚੀ ਪਾਰਕ ਵਿਚ ਰੱਖ ਕੇ ਰੇਲਵੇ ਸਟੇਸ਼ਨ ਦੇ ਅੰਦਰ ਗਿਆ ਅਤੇ ਫਿਰ ਬਾਹਰ ਚਲਾ ਗਿਆ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ‘ਤੇ ਪੁਲੀਸ ਤੇਜੀ ਰੱਖਣ ਵਾਲੇ ਵਿਅਕਤੀ ਦੀ ਪਹਿਚਾਣ ਚ ਜੁੱਟ ਗਈ ਹੈ।

error: Content is protected !!