Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬੋਲੋ…ਦਿੱਲੀ ਦਰਬਾਰ ਦੀ ਜੈ… ਸਾਹਾਂ ਵਿੱਚ ਸਾਹ ਲੈਣ ਵਾਲਿਆਂ ਨੇ ਕੱਢੀਆਂ ਤਲਵਾਰਾਂ

Nirmal Pandori by Nirmal Pandori
02/06/2023
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਬੋਲੋ…ਦਿੱਲੀ ਦਰਬਾਰ ਦੀ ਜੈ… ਸਾਹਾਂ ਵਿੱਚ ਸਾਹ ਲੈਣ ਵਾਲਿਆਂ ਨੇ ਕੱਢੀਆਂ ਤਲਵਾਰਾਂ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਦੋ ਧੜਿਆਂ ‘ਚ ਵੰਡੀ ਜਥੇਬੰਦੀ ਦੇ ਵੱਡੇ ਆਗੂ ਆਹਮੋ-ਸਾਹਮਣੇ

–ਬੀਕੇਯੂ (ਡਕੌਂਦਾ) ਦੀ ਅੰਦਰੂਨੀ ਲੜਾਈ

ਬਰਨਾਲਾ 06 ਫਰਵਰੀ (ਨਿਰਮਲ ਸਿੰਘ ਪੰਡੋਰੀ)-

Gee98 Ads

ਪੰਜਾਬ ਦੀ ਇਕ ਵੱਡੀ ਕਿਸਾਨ ਜਥੇਬੰਦੀ ਦੇ ਚੋਟੀ ਦੇ ਆਗੂ ਆਹਮੋ- ਸਾਹਮਣੇ ਹਨ । ਸ਼ਬਦਾਂ ਦੇ ਤੀਰ ਦੋਵੇਂ ਪਾਸਿਆਂ ਤੋਂ ਨਿਕਲ ਚੁੱਕੇ ਹਨ ਅਤੇ ਸ਼ਬਦਾਂ ਦੇ ਤੀਰ ਦੋਵੇਂ ਧਿਰਾਂ ਦੇ ਹਿਰਦਿਆਂ ਨੂੰ ਵਲੂੰਧਰ ਰਹੇ ਹਨ । ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੋਫਾੜ ਹੋ ਚੁੱਕੀ ਹੈ । ਇੱਕ ਪਾਸੇ ਜਥੇਬੰਦੀ ਦੇ ਮੌਜੂਦਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਧੜਾ ਖੜਾ ਹੈ ਅਤੇ ਦੂਜੇ ਪਾਸੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਦਾ ਧੜਾ ਹੈ। ਬੂਟਾ ਸਿੰਘ ਬੁਰਜਗਿੱਲ ਵੱਲੋਂ ਬਤੌਰ ਪ੍ਰਧਾਨ ਅਪਣੀ ਪਾਵਰ ਦੀ ਵਰਤੋਂ ਕਰਦੇ ਹੋਏ ਮਨਜੀਤ ਸਿੰਘ ਧਨੇਰ ਦੇ ਨਾਲ ਖੜੇ ਬਾਕੀ ਆਗੂਆਂ ਨੂੰ ਜਥੇਬੰਦੀ ਵਿਚੋਂ ਕੱਢ ਦਿੱਤਾ ਹੈ ਅਤੇ ਮਨਜੀਤ ਸਿੰਘ ਧਨੇਰ ਦੇ ਗਰੁੱਪ ਵੱਲੋਂ ਜਥੇਬੰਦੀ ਦੇ ਜਨਰਲ ਕੌਂਸਲ ਕੋਲ ਸਾਰਾ ਮਾਮਲਾ ਲਿਜਾਣ ਦੀ ਗੱਲ ਆਖੀ ਜਾ ਰਹੀ ਹੈ। ਮਨਜੀਤ ਸਿੰਘ ਧਨੇਰ ਵੱਲੋਂ ਵਰਤੇ ਜਾ ਰਹੇ ਸਖ਼ਤ ਸ਼ਬਦਾਂ ਨੂੰ ਵੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਦੋਵੇਂ ਧੜਿਆਂ ਵਿਚਕਾਰ ਪੈਦਾ ਹੋਇਆ ਵਿਵਾਦ ਕਾਫੀ ਵੱਧ ਚੁੱਕਿਆ ਹੈ ਅਤੇ ਦੋਵੇਂ ਪਾਸੇ ਹਾਲਾਤ ਕੁਝ ਅਜਿਹੇ ਬਣ ਚੁੱਕੇ ਹਨ ਕਿ ਦੋਵੇਂ ਧੜਿਆਂ ਨੂੰ ਪਿੱਛੇ ਮੁੜਨਾ ਅਸੰਭਵ ਲੱਗ ਰਿਹਾ ਹੈ।‌ ਬੀਕੇਯੂ ਡਕੌਂਦਾ ਵਿਚ ਤਰੇੜ ਦੀ ਜੜ੍ਹ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਜਾਰੀ ਕੀਤੀ ਚਿੱਠੀ ਹੈ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੀ ਦੱਸੀ ਜਾ ਰਹੀ ਹੈ ਅਤੇ ਇਸ ਚਿੱਠੀ ਵਿੱਚ ਬੂਟਾ ਸਿੰਘ ਬੁਰਜਗਿੱਲ ਵੱਲੋਂ ਕਿਸਾਨ ਅੰਦੋਲਨ ਮੌਕੇ ਨਿਭਾਈ ਗਈ ਸ਼ੱਕੀ ਭੂਮਿਕਾ ਅਤੇ ਹਿਸਾਬ ਕਿਤਾਬ ਨਾ ਦੇਣ ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਹੈ।

ਇਹ ਚਿੱਠੀ ਬੂਟਾ ਸਿੰਘ ਬੁਰਜਗਿੱਲ ਤੋਂ ਇਲਾਵਾ ਡਕੌਂਦਾ ਦੇ ਚੋਟੀ ਦੇ ਸਾਰੇ ਆਗੂਆਂ ਨੂੰ ਵੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਸਾਰੇ ਆਗੂ ਇਸ ਚਿੱਠੀ ਉਪਰ ਚਰਚਾ ਕਰਨ ਦੀ ਗੱਲ ਆਖ ਰਹੇ ਸਨ ਪ੍ਰੰਤੂ ਦੋਸ਼ਾਂ ਵਿੱਚ ਆ ਚੁੱਕੇ ਬੂਟਾ ਸਿੰਘ ਬੁਰਜਗਿੱਲ ਨੇ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਜਾਰੀ ਕੀਤੀ ਚਿੱਠੀ ‘ਤੇ ਚਰਚਾ ਕਰਨ ਦੀ ਬਜਾਏ ਆਪਣੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਚਿੱਠੀ ਉਪਰ ਚਰਚਾ ਕਰਨ ਦੀ ਮੰਗ ਕਰ ਰਹੇ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ, ਇਹ ਮਨਜੀਤ ਸਿੰਘ ਧਨੇਰ ਦਾ ਕਹਿਣਾ ਹੈ। ਦੂਜੇ ਪਾਸੇ ਬੂਟਾ ਸਿੰਘ ਬੁਰਜਗਿੱਲ ਦਾ ਕਹਿਣਾ ਹੈ ਕਿ ਚਿੱਠੀ ਸੰਯੁਕਤ ਕਿਸਾਨ ਮੋਰਚੇ ਦੀ ਪੜਤਾਲੀਆਂ ਕਮੇਟੀ ਵੱਲੋਂ ਨਹੀਂ ਸਗੋਂ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਇੱਕ ਸਾਜ਼ਿਸ਼ ਤਹਿਤ ਜਾਰੀ ਕੀਤੀ ਗਈ ਹੈ ਕਿਉਂਕਿ ਉਹ ਬੀਕੇਯੂ ਡਕੌਂਦਾ ‘ਚ ਦੋਫਾੜ ਪਾਉਣਾ ਚਾਹੁੰਦਾ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਬੂਟਾ ਸਿੰਘ ਬੁਰਜਗਿੱਲ ਨੇ ਇਹ ਵੀ ਮੰਨਿਆ ਕਿ ਜੋਗਿੰਦਰ ਸਿੰਘ ਉਗਰਾਹਾਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਚੁੱਕਿਆ ਹੈ ਭਾਵ ਬੂਟਾ ਸਿੰਘ ਬੁਰਜਗਿੱਲ ਨੇ ਸਿੱਧੇ ਤੌਰ ‘ਤੇ ਇਹ ਮੰਨ ਲਿਆ ਹੈ ਕਿ ਉਨ੍ਹਾਂ ਦੀ ਜਥੇਬੰਦੀ ਦੋਫਾੜ ਹੋ ਚੁੱਕੀ ਹੈ। ਬਹਰਹਾਲ! ਮਾਮਲਾ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਜੋ ਹਾਲਾਤ ਡਕੌਂਦਾ ਵਿੱਚ ਪੈਦਾ ਹੋਏ ਹਨ ਇਹਨਾਂ ਹਲਾਤਾਂ ਤੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਅਤੇ ਹਰ ਤਰਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਨਿਰਾਸ਼ਾ ਹੋਈ ਹੈ । ਕੁਝ ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਬੂਟਾ ਸਿੰਘ ਬੁਰਜਗਿੱਲ ਨੂੰ ਜਾਰੀ ਕੀਤੀ ਚਿੱਠੀ ਜੋਗਿੰਦਰ ਸਿੰਘ ਉਗਰਾਹਾਂ ਦੀ ਬਜਾਏ ਪੜਤਾਲੀਆ ਕਮੇਟੀ ਦੇ ਸਾਰੇ ਮੈਂਬਰਾਂ ਦੇ ਦਸਤਖ਼ਤਾਂ ਹੇਠ ਜਾਰੀ ਹੋਣੀ ਚਾਹੀਦੀ ਸੀ ਅਤੇ ਬੂਟਾ ਸਿੰਘ ਬੁਰਜਗਿੱਲ ਨੂੰ ਜਵਾਬ ਦੇਣ ਲਈ ਇਕ ਸਮਾਂ ਮੁਕਰਰ ਕੀਤਾ ਜਾਣਾ ਚਾਹੀਦਾ ਸੀ ਜੇਕਰ ਦੇ ਸਮੇਂ ਵਿੱਚ ਕੋਈ ਜਵਾਬ ਨਾ ਦਿੱਤਾ ਜਾਂਦਾ ਤਾਂ ਜੋ ਕਿਸਾਨ ਮੋਰਚੇ ਦੀ ਕੇਂਦਰੀ ਕਮੇਟੀ ਵੱਲੋ ਬੂਟਾ ਸਿੰਘ ਬੁਰਜਗਿੱਲ ਦੇ ਖਿਲਾਫ ਫੈਸਲਾ ਹੋਣਾ ਚਾਹੀਦਾ ਸੀ ਜਿਵੇਂ ਕਿਸਾਨ ਅੰਦੋਲਨ ਗੁਰਨਾਮ ਸਿੰਘ ਚੜੂਨੀ, ਯੋਗਿੰਦਰ ਯਾਦਵ ਅਤੇ ਹੋਰ ਆਗੂਆਂ ਦੇ ਖ਼ਿਲਾਫ਼ ਸੁਣਾਇਆ ਗਿਆ ਸੀ । ਬਹਰਹਾਲ! ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਇਹ ਵਿਵਾਦ ਕਿੱਥੇ ਜਾ ਕੇ ਖ਼ਤਮ ਹੋਵੇਗਾ ਇਹ ਸਮੇਂ ਦੀ ਬੁੱਕਲ ਵਿੱਚ ਹੈ ਪਰ ਇਹ ਸਪੱਸ਼ਟ ਦਿਸ ਰਿਹਾ ਹੈ ਕਿ ਪੰਜਾਬ ਵਿਰੋਧੀ, ਕਿਸਾਨ ਮਜ਼ਦੂਰ ਵਿਰੋਧੀ ਤਾਕਤਾਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਗਈਆਂ ਹਨ….ਸਾਰੇ ਬੋਲੋ…. ਦਿੱਲੀ ਦਰਬਾਰ ਦੀ ਜੈ….!

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

05/10/2026
ਇਹੀ ਮੁੱਦਾ ਸੁਖਪਾਲ ਖਹਿਰਾ ਨੇ ਚੁੱਕਿਆ ਸੀ…ਜਦੋਂ ਸਾਰੇ ਉਹਦੇ ਮਗਰ ਪੈ ਗਏ ਸਨ…!

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

05/10/2026
“ਆਪ” ਦੇ ਵੱਡੇ ਆਗੂ ED ਦੇ ਰਾਡਾਰ ‘ਤੇ…ਮਿੱਤਲ ਤੋਂ ਬਾਅਦ ਹੁਣ ਸੰਜੀਵ ਅਰੋੜਾ  ਦੇ ਟਿਕਾਣਿਆਂ ‘ਤੇ ਰੇਡ

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਨੇ ਸਿਕੰਜਾ ਹੋਰ ਕਸਿਆ

05/09/2026
Load More
Previous Post

ਬਰਨਾਲਾ ‘ਚ ਬਣੇਗਾ ਡਾ.ਬੀ.ਆਰ.ਅੰਬੇਦਕਰ ਭਵਨ, ਜਗ੍ਹਾ ਦੀ ਤਲਾਸ਼ ਜਾਰੀ-ਡਾ. ਬਲਜੀਤ ਕੌਰ

Next Post

…..ਜਦੋਂ ਸਿੱਖਿਆ ਮੰਤਰੀ ਬੈਂਸ ਇੱਕ ਕੰਪਿਊਟਰ ਅਧਿਆਪਕ ਨਾਲ ਡਾਹਢਾ ਨਾਰਾਜ਼ ਹੋ ਗਏ

Nirmal Pandori

Nirmal Pandori

Related Posts

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼
ਬਰਨਾਲਾ ਆਸ-ਪਾਸ

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

by Nirmal Pandori
05/10/2026
ਇਹੀ ਮੁੱਦਾ ਸੁਖਪਾਲ ਖਹਿਰਾ ਨੇ ਚੁੱਕਿਆ ਸੀ…ਜਦੋਂ ਸਾਰੇ ਉਹਦੇ ਮਗਰ ਪੈ ਗਏ ਸਨ…!
ਬਰਨਾਲਾ ਆਸ-ਪਾਸ

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

by Nirmal Pandori
05/10/2026
“ਆਪ” ਦੇ ਵੱਡੇ ਆਗੂ ED ਦੇ ਰਾਡਾਰ ‘ਤੇ…ਮਿੱਤਲ ਤੋਂ ਬਾਅਦ ਹੁਣ ਸੰਜੀਵ ਅਰੋੜਾ  ਦੇ ਟਿਕਾਣਿਆਂ ‘ਤੇ ਰੇਡ
ਪੰਜਾਬ

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਨੇ ਸਿਕੰਜਾ ਹੋਰ ਕਸਿਆ

by Nirmal Pandori
05/09/2026
ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ
ਪੰਜਾਬ

ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ

by Nirmal Pandori
05/09/2026
– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ
ਪੰਜਾਬ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

by Nirmal Pandori
05/08/2026
ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ
ਪੰਜਾਬ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

by Nirmal Pandori
05/08/2026
Load More
Next Post
…..ਜਦੋਂ ਸਿੱਖਿਆ ਮੰਤਰੀ ਬੈਂਸ ਇੱਕ ਕੰਪਿਊਟਰ ਅਧਿਆਪਕ ਨਾਲ ਡਾਹਢਾ ਨਾਰਾਜ਼ ਹੋ ਗਏ

…..ਜਦੋਂ ਸਿੱਖਿਆ ਮੰਤਰੀ ਬੈਂਸ ਇੱਕ ਕੰਪਿਊਟਰ ਅਧਿਆਪਕ ਨਾਲ ਡਾਹਢਾ ਨਾਰਾਜ਼ ਹੋ ਗਏ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਨੇ ਸਿਕੰਜਾ ਹੋਰ ਕਸਿਆ

ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend