Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬ ਸਰਕਾਰ ਕੋਲ ਸਿੱਖਿਆ ਦੀ ਸਥਿਤੀ ਸੁਧਾਰਨ ਲਈ ਕੋਈ ਨੀਤੀ ਹੀ ਨਹੀਂ ਹੈ-ਡੀਟੀਐਫ

Nirmal Pandori by Nirmal Pandori
04/18/2023
in ਪੰਜਾਬ
Reading Time: 1 min read
A A
0
ਪੰਜਾਬ ਸਰਕਾਰ ਕੋਲ ਸਿੱਖਿਆ ਦੀ ਸਥਿਤੀ ਸੁਧਾਰਨ ਲਈ ਕੋਈ ਨੀਤੀ ਹੀ ਨਹੀਂ ਹੈ-ਡੀਟੀਐਫ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

–ਘਰ ਘਰ ਜਾ ਕੇ ਦਾਖ਼ਲੇ ਕਰਨ ਲਈ ਕੀਤਾ ਜਾ ਰਿਹਾ ਮਜਬੂਰ

ਚੰਡੀਗੜ੍ਹ 18 ਅਪ੍ਰੈਲ ( ਜੀ98 ਨਿਊਜ਼ ਸਰਵਿਸ)-

 ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਦਾਖਲਾ ਗਿਣਤੀ ਘਟਣ ਕਾਰਨ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਅਧਿਆਪਕਾਂ ‘ਤੇ ਦਾਖਲਾ ਗਿਣਤੀ ਵਧਾਉਣ ਲਈ ਦਬਾਅ ਬਣਾਏ ਜਾਣ ਦਾ ਸਖਤ ਨੋਟਿਸ ਲੈਂਦੇ ਅਧਿਆਪਕ ਜਥੇਬੰਦੀ ਡੀਟੀਐਫ ਨੇ ਰੋਸ ਪ੍ਰਗਟ ਕੀਤਾ ਹੈ । ਜਥੇਬੰਦੀ ਦੇ ਸੁਬਾਈ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਅਜਿਹੇ ਦਬਾਅ ਬਣਾਉਣ ਤੋਂ ਗੁਰੇਜ਼ ਕਰਨ ਅਤੇ ਸਰਕਾਰ ਨੂੰ ਇਸ ਦੇ ਅਸਲੀ ਕਾਰਣਾਂ ਨੂੰ ਘੋਖਣਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਜਿਸ ਤਰ੍ਹਾਂ ਅਧਿਆਪਕਾਂ ਨੂੰ ਘੱਟ ਦਾਖਲਿਆਂ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਘਰ ਘਰ ਜਾ ਕੇ ਦਾਖ਼ਲੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਵਾਰ ਵਾਰ ਮੀਟਿੰਗਾਂ ਕਰਕੇ ਦਾਖਲਾ ਟੀਚੇ ਪੂਰਾ ਕਰਨ ਲਈ ਕਿਹਾ ਜਾ ਰਿਹਾ ਹੈ, ਇਹ ਸਰਾਸਰ ਗੈਰ ਮਨੋਵਿਗਿਆਨਕ ਹੈ। ਵਿਭਾਗ ਦੇ ਅਜਿਹੇ ਰਵੱਈਏ ਖਿਲਾਫ ਅਧਿਆਪਕਾਂ ਵਿੱਚ ਰੋਸ ਹੈ। ਉਨ੍ਹਾਂ ਦੱਸਿਆ ਕਿ ਦਾਖਲੇ ਟੀਚੇ ਪੂਰੇ ਕਰਨ ਲਈ ਅਧਿਆਪਕਾਂ ਨੂੰ ਸਕੂਲੋਂ ਕੱਢ ਕੇ ਘਰ ਘਰ ਦਾਖਲੇ ਲਈ ਤੋਰਨਾ ਸਕੂਲ ਮੁਖੀ ਦੀ ਮਜ਼ਬੂਰੀ ਬਣ ਜਾਂਦਾ ਹੈ ਅਤੇ ਪਿੱਛੇ ਰਹਿ ਗਏ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਦੀ ਭਰਪਾਈ ਕਿਸੇ ਕੀਮਤ ਤੇ ਨਹੀਂ ਕੀਤੀ ਜਾ ਸਕਦੀ। ਡੀ ਟੀ ਐੱਫ ਦੇ ਸੂਬਾਈ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੋਲ ਸਿੱਖਿਆ ਦੀ ਸਥਿਤੀ ਸੁਧਾਰਨ ਲਈ ਕੋਈ ਨੀਤੀ ਹੀ ਨਹੀਂ ਹੈ, ਸਿਰਫ ਅਧਿਆਪਕਾਂ ਤੇ ਦਬਾਅ ਬਣਾਕੇ, ਵੱਡੇ ਵੱਡੇ ਪੋਸਟਰ ਲਾ ਕੇ ਜਾਂ ਦਾਖਲੇ ਵਧਾਉਣ ਦੀਆਂ ਮੁਹਿੰਮਾਂ ਚਲਾ ਕੇ ਸਿੱਖਿਆ ਸੁਧਾਰ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ, ਸਫਾਈ ਸੇਵਕ/ਪੀਅਨ/ਮਾਲੀ/ਚੌਂਕੀਦਾਰ/ ਹੈਲਪਰਾਂ ਦਾ ਨਾ ਹੋਣਾ, ਅਧਿਆਪਕਾਂ ਤੋਂ ਪੜ੍ਹਾਈ ਦੇ ਨਾਲ ਨਾਲ ਕਲੈਰੀਕਲ ਕੰਮ, ਨਿਰਮਾਣ ਕੰਮ ਅਤੇ ਉਸਦਾ ਰਿਕਾਰਡ ਰੱਖਣ ਦਾ ਕੰਮ, ਡਾਟਾ ਐਂਟਰੀ ਦਾ ਕੰਮ, ਗ੍ਰਾਂਟਾਂ ਖਰਚਣ ਸਬੰਧੀ ਰਿਕਾਰਡ ਰੱਖਣ ਆਦਿ ਦੇ ਕੰਮ ਕਾਰਣ ਅਧਿਆਪਕ ਪਹਿਲਾਂ ਹੀ ਮਾਨਸਿਕ ਦਬਾਅ ਅਧੀਨ ਹਨ ਅਤੇ ਹੁਣ ਦਾਖਲੇ ਵਧਾਉਣ ਦਾ ਦਬਾਅ ਬਣਾਕੇ ਅਧਿਆਪਕਾਂ ਨੂੰ ਸੰਘਰਸ਼ ਦੇ ਰਾਹ ਤੁਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਦਾਖਲੇ ਵਧਾਉਣ ਦਾ ਬੇਲੋੜੇ ਦਬਾਅ ਅਧੀਨ ਜੇਕਰ ਅਧਿਆਪਕ ਸੰਘਰਸ਼ ਦਾ ਰਾਹ ਫੜ੍ਹਦੇ ਹਨ ਤਾਂ ਇਸਦੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਦੀ ਹੋਵੇਗੀ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਈਰਾਨ-ਇਜ਼ਰਾਈਲ ਸਮੇਤ 11 ਦੇਸ਼ਾਂ ਦੇ ਉਪਰੋਂ ਨਹੀਂ ਉੱਡਣਗੇ ਭਾਰਤੀ ਜਹਾਜ਼

ਈਰਾਨ-ਇਜ਼ਰਾਈਲ ਸਮੇਤ 11 ਦੇਸ਼ਾਂ ਦੇ ਉਪਰੋਂ ਨਹੀਂ ਉੱਡਣਗੇ ਭਾਰਤੀ ਜਹਾਜ਼

03/20/2026
ਪੰਜਾਬ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਦੋ ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ

ਪੰਜਾਬ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਦੋ ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ

03/20/2026
ਸਟਰੀਟ ਆਫ ਹੋਰਮੁਜ਼ : ਸਮੁੰਦਰ ‘ਚ ਵਿਛੀਆਂ ਇੰਟਰਨੈੱਟ ਕੇਬਲਾਂ ਜੇ ਈਰਾਨ ਦੇ ਨਿਸ਼ਾਨੇ ‘ਤੇ ਆ ਗਈਆਂ ਤਾਂ…!

ਸਟਰੀਟ ਆਫ ਹੋਰਮੁਜ਼ : ਸਮੁੰਦਰ ‘ਚ ਵਿਛੀਆਂ ਇੰਟਰਨੈੱਟ ਕੇਬਲਾਂ ਜੇ ਈਰਾਨ ਦੇ ਨਿਸ਼ਾਨੇ ‘ਤੇ ਆ ਗਈਆਂ ਤਾਂ…!

03/20/2026
Load More
Tags: #barnalanews#punjabnews
Previous Post

ਨਸ਼ਿਆਂ ਵਿਰੋਧੀ ਜਾਗਰੂਕਤਾ ਮੁਹਿੰਮ ਦੇ ਆਖਰੀ ਦਿਨ ਸਾਇਕਲ ਰੈਲੀ ਕੱਢੀ 

Next Post

ਬੀਕੇਯੂ ਉਗਰਾਹਾਂ ਦੇ ਵਰਕਰਾਂ ਨੇ ਕੀਤਾ ਰੇਲਵੇ ਟ੍ਰੈਕ ਜਾਮ

Nirmal Pandori

Nirmal Pandori

Related Posts

ਈਰਾਨ-ਇਜ਼ਰਾਈਲ ਸਮੇਤ 11 ਦੇਸ਼ਾਂ ਦੇ ਉਪਰੋਂ ਨਹੀਂ ਉੱਡਣਗੇ ਭਾਰਤੀ ਜਹਾਜ਼
ਪੰਜਾਬ

ਈਰਾਨ-ਇਜ਼ਰਾਈਲ ਸਮੇਤ 11 ਦੇਸ਼ਾਂ ਦੇ ਉਪਰੋਂ ਨਹੀਂ ਉੱਡਣਗੇ ਭਾਰਤੀ ਜਹਾਜ਼

by Nirmal Pandori
03/20/2026
ਪੰਜਾਬ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਦੋ ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ
ਪੰਜਾਬ

ਪੰਜਾਬ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਦੋ ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ

by Nirmal Pandori
03/20/2026
ਸਟਰੀਟ ਆਫ ਹੋਰਮੁਜ਼ : ਸਮੁੰਦਰ ‘ਚ ਵਿਛੀਆਂ ਇੰਟਰਨੈੱਟ ਕੇਬਲਾਂ ਜੇ ਈਰਾਨ ਦੇ ਨਿਸ਼ਾਨੇ ‘ਤੇ ਆ ਗਈਆਂ ਤਾਂ…!
ਪੰਜਾਬ

ਸਟਰੀਟ ਆਫ ਹੋਰਮੁਜ਼ : ਸਮੁੰਦਰ ‘ਚ ਵਿਛੀਆਂ ਇੰਟਰਨੈੱਟ ਕੇਬਲਾਂ ਜੇ ਈਰਾਨ ਦੇ ਨਿਸ਼ਾਨੇ ‘ਤੇ ਆ ਗਈਆਂ ਤਾਂ…!

by Nirmal Pandori
03/20/2026
ਮਹਿਲ ਕਲਾਂ ਵਿਖੇ ਵਿੱਚ 21 ਮਾਰਚ ਨੂੰ ਸਵੇਰੇ 9 ਵਜੇ ਅਦਾ ਹੋਵੇਗੀ ਈਦ-ਉਲ-ਫਿਤਰ ਦੀ ਨਮਾਜ਼
ਪੰਜਾਬ

ਮਹਿਲ ਕਲਾਂ ਵਿਖੇ ਵਿੱਚ 21 ਮਾਰਚ ਨੂੰ ਸਵੇਰੇ 9 ਵਜੇ ਅਦਾ ਹੋਵੇਗੀ ਈਦ-ਉਲ-ਫਿਤਰ ਦੀ ਨਮਾਜ਼

by Nirmal Pandori
03/20/2026
ਪੰਜਾਬ ‘ਚ ਅੱਜ ਸ਼ੁਰੂ ਹੋਵੇਗਾ TATA ਦਾ ਈਕੋ ਫਰੈਂਡਲੀ ਗਰੀਨ ਸਟੀਲ ਪਲਾਂਟ
ਪੰਜਾਬ

ਪੰਜਾਬ ‘ਚ ਅੱਜ ਸ਼ੁਰੂ ਹੋਵੇਗਾ TATA ਦਾ ਈਕੋ ਫਰੈਂਡਲੀ ਗਰੀਨ ਸਟੀਲ ਪਲਾਂਟ

by Nirmal Pandori
03/20/2026
ਮਨਕੀਰਤ ਔਲਖ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ…ਨਵੇਂ ਗੀਤ ‘ਚ ਹਥਿਆਰਾਂ ਦੀ ਕੀਤੀ ਸ਼ਰੇਆਮ ਨੁਮਾਇਸ਼
ਪੰਜਾਬ

ਖ਼ਤਰਨਾਕ ਗੈਂਗਸਟਰ ਦੀ ਮਨਕੀਰਤ ਔਲਖ ਨੂੰ ਧਮਕੀ… ਕੱਲ੍ਹ ਚੰਡੀਗੜ੍ਹ ‘ਚ ਹੋਏ ਕਤਲ ਦੀ ਲਈ ਸੀ ਜ਼ਿੰਮੇਵਾਰੀ

by Nirmal Pandori
03/19/2026
Load More
Next Post
ਬੀਕੇਯੂ ਉਗਰਾਹਾਂ ਦੇ ਵਰਕਰਾਂ ਨੇ ਕੀਤਾ ਰੇਲਵੇ ਟ੍ਰੈਕ ਜਾਮ

ਬੀਕੇਯੂ ਉਗਰਾਹਾਂ ਦੇ ਵਰਕਰਾਂ ਨੇ ਕੀਤਾ ਰੇਲਵੇ ਟ੍ਰੈਕ ਜਾਮ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਈਰਾਨ-ਇਜ਼ਰਾਈਲ ਸਮੇਤ 11 ਦੇਸ਼ਾਂ ਦੇ ਉਪਰੋਂ ਨਹੀਂ ਉੱਡਣਗੇ ਭਾਰਤੀ ਜਹਾਜ਼

ਪੰਜਾਬ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਦੋ ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ

ਸਟਰੀਟ ਆਫ ਹੋਰਮੁਜ਼ : ਸਮੁੰਦਰ ‘ਚ ਵਿਛੀਆਂ ਇੰਟਰਨੈੱਟ ਕੇਬਲਾਂ ਜੇ ਈਰਾਨ ਦੇ ਨਿਸ਼ਾਨੇ ‘ਤੇ ਆ ਗਈਆਂ ਤਾਂ…!

ਮਹਿਲ ਕਲਾਂ ਵਿਖੇ ਵਿੱਚ 21 ਮਾਰਚ ਨੂੰ ਸਵੇਰੇ 9 ਵਜੇ ਅਦਾ ਹੋਵੇਗੀ ਈਦ-ਉਲ-ਫਿਤਰ ਦੀ ਨਮਾਜ਼

ਪੰਜਾਬ ‘ਚ ਅੱਜ ਸ਼ੁਰੂ ਹੋਵੇਗਾ TATA ਦਾ ਈਕੋ ਫਰੈਂਡਲੀ ਗਰੀਨ ਸਟੀਲ ਪਲਾਂਟ

ਖ਼ਤਰਨਾਕ ਗੈਂਗਸਟਰ ਦੀ ਮਨਕੀਰਤ ਔਲਖ ਨੂੰ ਧਮਕੀ… ਕੱਲ੍ਹ ਚੰਡੀਗੜ੍ਹ ‘ਚ ਹੋਏ ਕਤਲ ਦੀ ਲਈ ਸੀ ਜ਼ਿੰਮੇਵਾਰੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend