Skip to main content

Gee 98News

ਸ੍ਰੀ ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ ‘ਤੇ ਦੂਜਾ ਧਮਾਕਾ

ਅੰਮ੍ਰਿਤਸਰ -ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ‌ ਵਿਰਾਸਤੀ ਮਾਰਗ ‘ਤੇ ਅੱਜ ਸਵੇਰੇ ਦੂਜੀ ਵਾਰ ਧਮਾਕਾ ਹੋਣ ਦੀ ਖ਼ਬਰ ਹੈ ।‌ ਕਰੀਬ 32 ਕੁ ਘੰਟੇ ਪਹਿਲਾਂ ਇਸ ਜਗ੍ਹਾ ‘ਤੇ ਹੋਏ ਪਹਿਲੇ ਧਮਾਕੇ ਦੀ ਪੁਲਿਸ ਅਜੇ ਜਾਂਚ ਕਰ ਰਹੀ ਹੈ,ਇਸ ਦੌਰਾਨ ਦੂਜਾ ਧਮਾਕਾ ਹੋ ਗਿਆ । ਦੂਜੇ ਧਮਾਕੇ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਕਮਿਸ਼ਨਰ ਤੁਰੰਤ ਘਟਨਾ ਵਾਲੇ ਸਥਾਨ ‘ਤੇ ਪੁੱਜੇ । ਜਾਣਕਾਰੀ ਅਨੁਸਾਰ ਪੁਲਿਸ ਸੀਵਰੇਜ਼ ਅਤੇ ਗਟਰਾਂ ਦੀ ਵੀ ਜਾਂਚ ਕਰ ਰਹੀ ਹੈ । ਪਹਿਲਾ ਧਮਾਕਾ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਬਿਆਨ ਦਿੱਤਾ ਸੀ ਕਿ ਇਹ ਮਠਿਆਈ ਵਾਲੀ ਦੁਕਾਨ ਦੀ ਚਿਮਨੀ ਫਟਣ ਕਾਰਨ ਹੋਇਆ ਹੈ ਪਰ ਦੂਜੇ ਤੋਂ ਬਾਅਦ ਪੁਲਿਸ ਨੇ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ।

error: Content is protected !!