ਚੰਡੀਗੜ੍ਹ -ਰਾਜਸਥਾਨ ਵਿੱਚ ਮਿਗ 21 ਫਾਈਟਰ ਜੈੱਟ ਕ੍ਰੈਸ਼ਹੋਣ ਨਾਲ ਦੋ ਮਹਿਲਾਵਾਂ ਦੀ ਮੌਤ ਅਤੇ ਇਕ ਦੇ ਜ਼ਖਮੀ ਹੋਣ ਦੀ ਖ਼ਬਰ ਹੈ । ਘਟਨਾ ਹਨੂੰਮਾਨ ਗੜ੍ਹ ਤੇ ਬਹਿਲੋਲ ਨਗਰ ਸੋਮਵਾਰ ਸਵੇਰੇ ਦੀ ਦੱਸੀ ਜਾ ਰਹੀ ਹੈ ਜਿੱਥੇ ਮਿਗ 21 ਇੱਕ ਘਰ ਉੱਪਰ ਡਿੱਗ ਪਿਆ ਜਿਸ ਨਾਲ ਦੋ ਮਹਿਲਾਵਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ । ਪੁਲਿਸ ਅਧਿਕਾਰੀਆਂ ਅਨੁਸਾਰ ਮਿਗ 21 ਦਾ ਪਾਇਲਟ ਸੁਰੱਖਿਅਤ ਹੈ ।