Skip to main content

Gee 98News

ਪੰਜਾਬ ਦੇ ਸ਼ਾਨਦਾਰ ਮਿਊਜ਼ੀਅਮ ਮੁਰੰਮਤ ਤੋਂ ਬਾਅਦ ਮੁੜ ਖੁੱਲ੍ਹੇ

ਚੰਡੀਗੜ੍ਹ,1 ਅਗਸਤ-ਛਿਮਾਹੀ ਰੱਖ-ਰਖਾਅ ਦੇ ਕਾਰਨ 24 ਤੋਂ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਰੱਖੇ ਗਏ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ, ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਅਤੇ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਪਲਾਜ਼ਾ ਮਿਊਜ਼ੀਅਮ ਅੱਜ ( 1 ਅਗਸਤ ) ਤੋਂ ਸੈਲਾਨੀਆਂ ਲਈ ਮੁੜ ਤੋਂ ਖੁੱਲ ਗਏ ਹਨ । ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਆਉਂਦੇ ਉਕਤ ਅਜਾਇਬ ਘਰਾਂ ਨੂੰ ਹਰ ਸਾਲ ਦੀ ਤਰਜ਼ ‘ਤੇ ਜਨਵਰੀ ਅਤੇ ਜੁਲਾਈ ਦੇ ਅਖੀਰਲੇ ਹਫਤੇ ‘ਚ ਸੈਲਾਨੀਆਂ ਲਈ ਬੰਦ ਰੱਖਿਆ ਜਾਂਦਾ ਹੈ ਤਾਂ ਜੋ ਇਨ੍ਹਾਂ ਦੀ ਮੁਰੰਮਤ ਅਤੇ ਰੱਖ-ਰਖਾਅ ਸਬੰਧੀ ਕੰਮ ਕੀਤੇ ਜਾ ਸਕਣ। ਵਿਭਾਗ ਨੇ ਜ਼ਰੂਰੀ ਮੁਰੰਮਤ ਅਤੇ ਰੱਖ ਰਖਾਅ ਦੇ ਕੰਮ ਮੁਕੰਮਲ ਕਰ ਲਏ ਗਏ ਹਨ ਅਤੇ ਇਹ ਅਜਾਇਬ ਘਰ ਹੁਣ ਸੈਲਾਨੀਆਂ ਲਈ ਮੁੜ ਤੋਂ ਖੋਲ੍ਹੇ ਗਏ ਹਨ।

error: Content is protected !!