Skip to main content

Gee 98News

ਮਾਨਸਾ ਦੀ ਮੰਜੂ ਰਾਣੀ ਨੇ ਏਸ਼ੀਆਈ ਗੇਮਾਂ ਵਿੱਚ ਜਿੱਤਿਆ ਮੈਡਲ

ਚੰਡੀਗੜ੍ਹ,4 ਅਕਤੂਬਰ-ਚੀਨ ਵਿਖੇ ਹਾਗਜੂ ਵਿੱਚ ਹੋ ਰਹੀਆਂ ਏਸ਼ੀਆਈ ਖੇਡਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਖੈਰਾ ਖੁਰਦ ਦੀ ਧੀ ਮੰਜੂ ਰਾਣੀ ਨੇ ਐਥਲੈਟਿਕਸ ਵਿੱਚ ਕਾਂਸੇ ਦਾ ਮੈਡਲ ਜਿੱਤ ਕੇ ਬੱਲੇ ਬੱਲੇ ਕਰਵਾਈ ਕਰਵਾਈ ਹੈ। ਮੰਜੂ ਰਾਣੀ ਅਤੇ ਰਾਮ ਬਾਬੂ ਨੇ ਮਿਕਸਡ ਟੀਮ ਈਵੈਂਟ ਵਿੱਚ 35 ਕਿਲੋਮੀਟਰ ਵਾਕ ਰੇਸ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਮੰਜੂ ਰਾਣੀ ਦੀ ਇਹ ਪ੍ਰਾਪਤੀ ਇਸ ਕਰਕੇ ਵੀ ਜ਼ਿਕਰਯੋਗ ਹੈ ਕਿ ਉਸਨੇ ਆਪਣੇ ਘਰ ਦੇ ਬੇਹੱਦ ਔਖੇ ਆਰਥਿਕ ਹਾਲਾਤਾਂ ਵਿੱਚ ਵੀ ਹੌਸਲਾ ਨਹੀਂ ਹਾਰਿਆ ਅਤੇ ਏਸ਼ੀਆਈ ਗੇਮਾਂ ਵਿੱਚ ਭਾਰਤ ਲਈ ਮੈਡਲ ਜਿੱਤਣ ਵਾਲਿਆਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ।

error: Content is protected !!