Gee 98News

ਮਹਿਲ ਕਲਾਂ, 2 ਅਪ੍ਰੈਲ ( ਜਸਵੰਤ ਸਿੰਘ ਲਾਲੀ )-ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਹੁਕਮਾਂ ‘ਤੇ ਸਬ ਡਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਕੰਵਰਪਾਲ ਸਿੰਘ ਬਾਜਵਾ ਦੇ ਦਿਸ਼ਾਂ ਨਿਰਦੇਸ਼ਾਂ ‘ਤੇ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਅਜੈਬ ਸਿੰਘ ਦੀ ਅਗਵਾਈ ਹੇਠ ਠੁੱਲੀਵਾਲ ਪੁਲਿਸ ਪਾਰਟੀ ਵੱਲੋਂ ਇੱਕ ਵਿਆਕਤੀ ਨੂੰ ਚਾਲੂ ਭੱਠੀ 25 ਲੀਟਰ ਲਾਹਣ ਤੇ ਸਾਢੇ 10 ਬੋਤਲਾਂ ਨਜਾਇਜ਼ ਸਰਾਬ ਸਮੇਤ ਕਾਬੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਅਜੈਬ ਸਿੰਘ ਨੇ ਜਾਣਕਾਰੀ ਦੱਸਿਆਂ ਕਿ ਕਪੂਰ ਸਿੰਘ ਵਾਸੀ ਹਮੀਦੀ ਨੂੰ ਚਾਲੂ ਭੱਠੀ 25 ਲੀਟਰ ਲਾਹਣ ਤੇ ਸਾਢੇ 10 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਇਸ ਮੌਕੇ ਏਐਸਆਈ ਮਨਜੀਤ ਸਿੰਘ,ਏਐਸਆਈ ਦਿਆ ਸਿੰਘ,ਏਐਸਆਈ ਹਰਦੀਪ ਸਿੰਘ,ਹੌਲਦਾਰ ਜਸਵਿੰਦਰ ਸਿੰਘ,ਕਾਂਸਟੇਬਲ ਫਿਰੋਜ਼ ਤੇ ਗੁਰਮੀਤ ਕੌਰ ਹਾਜ਼ਰ ਸਨ |

Leave a Reply

Your email address will not be published. Required fields are marked *

error: Content is protected !!