Gee 98News

ਚੰਡੀਗੜ੍ਹ,5 ਅਪ੍ਰੈਲ, Gee98 news service
-ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਜੇਕਰ ਕੋਈ ਉਮੀਦਵਾਰ ਵੋਟਰਾਂ ਦੀ ਭੀੜ ਇਕੱਠੀ ਕਰਨ ਲਈ ਸਟਾਰ ਕਲਾਕਾਰ ਬੁਲਾਉਂਦਾ ਹੈ ਤਾਂ ਉਸਨੂੰ ਘੱਟੋ ਘੱਟ ਢਾਈ ਲੱਖ ਰੁਪਏ ਜਾਂ ਇਸ ਤੋਂ ਵੱਧ ਭੁਗਤਾਨ ਕੀਤਾ ਜਾ ਸਕੇਗਾ ਅਤੇ ਘੱਟ ਪ੍ਰਸਿੱਧੀ ਵਾਲੇ ਸਥਾਨਕ ਗਾਇਕ ਨੂੰ ਘੱਟੋ ਘੱਟ 30 ਹਜ਼ਾਰ ਦੇਣਾ ਹੋਵੇਗਾ। ਇਸ ਦੇ ਨਾਲ ਹੀ ਵੱਡੀਆਂ ਰੈਲੀਆਂ ਦੌਰਾਨ ਜਿਹੜਾ ਫਾਇਰ ਟੈਂਡਰ ਤਾਇਨਾਤ ਹੋਵੇਗਾ, ਉਸ ਦਾ ਕਿਰਾਇਆ ਵੀ ਵਸੂਲ ਕੀਤਾ ਜਾਵੇਗਾ। ਵਾਟਰ ਟੈਂਕਰ ਦਾ ਰੇਟ ਵੀ 700 ਰੁਪਏ ਤੈਅ ਕੀਤਾ ਗਿਆ ਹੈ ਜਦਕਿ ਸ਼ਹਿਰ ਵਿਚ ਪਾਣੀ ਦਾ ਟੈਂਕਰ 500 ਰੁਪਏ ਤੱਕ ਮਿਲ ਜਾਂਦਾ ਹੈ। ਰੈਲੀਆਂ ਵਿਚ ਜਿਹੜੇ ਰਾਜਨੇਤਾਵਾਂ ਨੂੰ ਮੰਚ ’ਤੇ ਸਿਰੋਪਾਓ ਤੇ ਹੋਰ ਸਾਮਾਨ ਦਿੱਤਾ ਜਾਂਦਾ ਹੈ, ਉਸ ਦਾ ਰੇਟ ਵੀ ਤੈਅ ਕੀਤਾ ਗਿਆ ਹੈ। ਤਿੰਨ ਫੁੱਟ ਦੀ ਕਿਰਪਾਨ ਦਾ ਰੇਟ 500 ਰੁਪਏ ਤੇ ਸਿਰੋਪਾਓ ਦਾ ਰੇਟ 150 ਰੁਪਏ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੱਡੀਆਂ ਚਲਾਉਣ ਲਈ ਡਰਾਈਵਰ ਵੀ ਕਿਰਾਏ ’ਤੇ ਲਏ ਜਾ ਸਕਦੇ ਹਨ, ਉਨ੍ਹਾਂ ਨੂੰ ਖਾਣੇ ਦੇ ਨਾਲ 600 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ। ਪ੍ਰਚਾਰ ਦੌਰਾਨ ਜਿਹੜਾ ਪੂਰਾ ਦਿਨ ਢੋਲ ਵੱਜੇਗਾ, ਉਸ ਦਾ ਕਿਰਾਇਆ 1500 ਰੁਪਏ ਤੇ ਅੱਧੇ ਦਿਨ ਦਾ 800 ਰੁਪਏ ਤੈਅ ਕੀਤਾ ਗਿਆ ਹੈ। ਚੋਣ ਕਮਿਸ਼ਨ ਦੇ ਉਕਤ ਹੁਕਮਾਂ ਤੋਂ ਬਾਅਦ ਲੱਗਦਾ ਹੈ ਕਿ ਚੋਣ ਰੈਲੀਆਂ ਵਿੱਚ ਕਿਰਪਾਨ, ਸਿਰੋਪਾਓ ਦੇਣ ਤੋਂ ਅਤੇ ਢੋਲ ਵਜਾਉਣ ਤੋਂ ਗੁਰੇਜ਼ ਹੀ ਕੀਤਾ ਜਾਵੇਗਾ। ‌

Leave a Reply

Your email address will not be published. Required fields are marked *

error: Content is protected !!