Skip to main content

Gee 98News

AAP MLA ਦਰਗੇਸ਼ ਪਾਠਕ ਨੂੰ ਵੀ ED ਨੇ ਕੀਤਾ ਤਲਬ..ਮੰਤਰੀ ਆਤਿਸ਼ੀ ਨੇ ਗ੍ਰਿਫ਼ਤਾਰੀ ਦਾ ਪ੍ਰਗਟਾਇਆ ਖਦਸ਼ਾ

ਚੰਡੀਗੜ੍ਹ,8 ਅਪ੍ਰੈਲ, Gee98 news service
-ਦਿੱਲੀ ਸ਼ਰਾਬ ਨੀਤੀ ਘਪਲੇ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਫਸੀ ਹੋਈ ਹੈ। ਇੱਕ ਤੋਂ ਬਾਅਦ ਇੱਕ ਪਾਰਟੀ ਦੇ ਵੱਡੇ ਆਗੂਆਂ ਨੂੰ ਈਡੀ ਵੱਲੋਂ ਸੰਮਨ ਜਾਰੀ ਕੀਤੇ ਜਾ ਰਹੇ ਹਨ। ਹੁਣ ਤਾਜ਼ਾ ਜਾਣਕਾਰੀ ਅਨੁਸਾਰ ‘ਆਪ’ ਦੇ ਸੀਨੀਅਰ ਆਗੂ ਦੁਰਗੇਸ਼ ਪਾਠਕ ਨੂੰ ਵੀ ਇਸ ਮਾਮਲੇ ‘ਚ ਈਡੀ ਨੇ ਬੁਲਾ ਰਿਹਾ ਹੈ। ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਦੁਰਗੇਸ਼ ਪਾਠਕ ਵੀ ਈਡੀ ਦੀ ਰਾਡਾਰ ‘ਤੇ ਹਨ। ਸੂਤਰਾਂ ਅਨੁਸਾਰ ਈਡੀ ਨੇ ਦੁਰਗੇਸ਼ ਪਾਠਕ ਦਾ ਮੋਬਾਇਲ ਫੋਨ ਦੀ ਜ਼ਬਤ ਕਰ ਲਿਆ ਹੈ। ਦੱਸ ਦੇਈਏ ਕਿ ਦੁਰਗੇਸ਼ ਪਾਠਕ ਦਿੱਲੀ ਦੇ ਰਜਿੰਦਰ ਨਗਰ ਤੋਂ ਮੌਜੂਦਾ ਵਿਧਾਇਕ ਹਨ। ‌ ਦੁਰਗੇਸ਼ ਪਾਠਕ ਗੋਆ ਚੋਣਾਂ ‘ਚ ਪਾਰਟੀ ਦੇ ਇੰਚਾਰਜ ਸਨ। ‌ ਈਡੀ ਦਾ ਦਾਅਵਾ ਹੈ ਕਿ ਦਿੱਲੀ ਸ਼ਰਾਬ ਨੀਤੀ ਘਪਲੇ ਦੇ ਵਿੱਚੋਂ ਵੱਡੀ ਰਕਮ ਗੋਆ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਖਰਚ ਕੀਤੀ ਗਈ ਹੈ। ‌ਇਸੇ ਕਰਕੇ ਗੋਆ ਚੋਣਾਂ ਨਾਲ ਜੁੜੇ ਆਮ ਆਦਮੀ ਪਾਰਟੀ ਦੇ ਹਰ ਆਗੂ ਨੂੰ ਈਡੀ ਵੱਲੋਂ ਤਲਬ ਕੀਤਾ ਜਾ ਰਿਹਾ ਹੈ। ਦਿੱਲੀ ਆਪ ਸਰਕਾਰ ਦੀ ਮੰਤਰੀ ਆਤਿਸੀ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਦੁਰਗੇਸ਼ ਪਾਠਕ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਮੰਤਰੀ ਆਤਿਸੀ ਨੇ ਕਿਹਾ ਕਿ ਉਹਨਾਂ ਸਮੇਤ ਸੌਰਭ ਭਾਰਦਵਾਜ,ਦੁਰਗੇਸ਼ ਪਾਠਕ ਅਤੇ ਰਾਘਵ ਚੱਢਾ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

error: Content is protected !!