Skip to main content

Gee 98News

ਚੰਨੀ ਨੇ ਜਲੰਧਰ ਕਿਰਾਏ ‘ਤੇ ਲੈ ਲਿਆ ਵੱਡਾ ਮਕਾਨ…ਤੇ ਚੌਧਰੀ ਪਰਿਵਾਰ ਝਾੜੂ ਚੁੱਕਣ ਦੀ ਤਿਆਰੀ ‘ਚ…..!

ਚੰਡੀਗੜ੍ਹ,9 ਅਪ੍ਰੈਲ, Gee98 news service
-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਵਿੱਚ ਵੱਡੀ ਉਥਲ ਪੁਥਲ ਹੋਣ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਵਿਖੇ ਇੱਕ ਵੱਡਾ ਮਕਾਨ ਕਿਰਾਏ ‘ਤੇ ਲੈਣ ਤੋਂ ਬਾਅਦ ਜਲੰਧਰ ਹਲਕੇ ਤੋਂ ਟਿਕਟ ਦੇ ਵੱਡੇ ਦਾਅਵੇਦਾਰ ਸਵਰਗਵਾਸੀ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਪਲੇਟਫਾਰਮ ‘ਤੇ ਆਪਣਾ ਸਿਆਸੀ ਘਰ ਬਣਾਉਣ ਦੀ ਚਰਚਾ ਹੈ। ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਹਲਕੇ ਤੋਂ ਦਾਅਵਾ ਠੋਕਿਆ ਹੋਇਆ ਹੈ ਜਿਸ ਤੋਂ ਬਾਅਦ ਉਹਨਾਂ ਨੇ ਮਾਡਲ ਟਾਊਨ ਦੇ ਨਾਲ ਲੱਗਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਇੱਕ ਵੱਡਾ ਮਕਾਨ ਵੀ ਕਿਰਾਏ ‘ਤੇ ਲੈ ਲਿਆ ਹੈ। ਇਹ ਮਕਾਨ ਇੱਕ ਕਾਂਗਰਸੀ ਆਗੂ ਹੰਸਰਾਜ ਬੰਗਾ ਦਾ ਹੈ, ਬੰਗਾ ਨੇ ਦੱਸਿਆ ਕਿ ਉਹਨਾਂ ਨੇ ਉਕਤ ਮਕਾਨ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਦੋ ਮਹੀਨੇ ਲਈ ਕਿਰਾਏ ‘ਤੇ ਦਿੱਤਾ ਹੈ। ਹੰਸਰਾਜ ਬੰਗਾ ਨੇ ਕਿਹਾ ਕਿ ਉਹ ਕਾਂਗਰਸ ਨਾਲ ਸ਼ੁਰੂ ਤੋਂ ਜੁੜਿਆ ਹੋਇਆ, ਇਸ ਲਈ ਚੰਨੀ ਤੋਂ ਕਿਰਾਇਆ ਨਹੀਂ ਲਵੇਗਾ। ਉਹਨਾਂ ਦੱਸਿਆ ਕਿ ਇਹ ਸਾਰਾ ਘਰ ਕਰੀਬ 45 ਮਰਲੇ ਵਿੱਚ ਬਣਿਆ ਹੈ ਜਿਸ ਵਿੱਚ ਬਹੁਤ ਸਾਰੇ ਕਮਰੇ ਅਤੇ ਇੱਕ ਵੱਡਾ ਮੀਟਿੰਗ ਹਾਲ ਹੈ ਅਤੇ ਹੁਣ ਘਰ ਦੀ ਪੂਰੀ ਤਰ੍ਹਾਂ ਮੁਰੰਮਤ ਕੀਤੀ ਜਾ ਰਹੀ ਹੈ। ‌ ਦੂਜੇ ਪਾਸੇ ਸਵਰਗਵਾਸੀ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਕਰਮਜੀਤ ਕੌਰ ਚੌਧਰੀ ਅਤੇ ਬੇਟੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਇਸ ਗੱਲ ਦੀਆਂ ਕਨਸੋਆਂ ਮਿਲ ਚੁੱਕੀਆਂ ਹਨ ਕਿ ਜਲੰਧਰ ਤੋਂ ਕਾਂਗਰਸ ਪਾਰਟੀ ਚੰਨੀ ਨੂੰ ਚੋਣ ਲੜਾਉਣ ਦੀ ਪੂਰੀ ਤਿਆਰੀ ਕਰੀ ਬੈਠੀ ਹੈ। ‌ ਇਸੇ ਚਰਚਾ ਦੇ ਮੱਦੇ ਨਜ਼ਰ ਇੱਕ ਹੋਰ ਚਰਚਾ ਸਾਹਮਣੇ ਆ ਰਹੀ ਹੈ ਕਿ ਚੌਧਰੀ ਪਰਿਵਾਰ ਵੱਲੋਂ ਝਾੜੂ ਚੁੱਕਣ ਦੀਆਂ ਪੂਰੀਆਂ ਤਿਆਰੀਆਂ ਹਨ। ‌ ਬਹਰਹਾਲ ! ਜਲੰਧਰ ਸੀਟ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਮੈਦਾਨ ਵਿੱਚ ਆਉਣ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ‌

error: Content is protected !!