Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

BA ਦੀ ਵਿਦਿਆਰਥਣ ਨਾਲ ਕਾਲਜ ਵਿੱਚ ਹੀ ਸਮੂਹਿਕ ਬਲਾਤਕਾਰ… ਪ੍ਰਿੰਸੀਪਲ ਦਫ਼ਤਰ ਦੇ ਬਿਲਕੁਲ ਉਪਰਲੇ ਕਮਰੇ ਚ ਵਾਪਰੀ ਘਟਨਾ

Nirmal Pandori by Nirmal Pandori
04/09/2024
in ਪੰਜਾਬ
Reading Time: 1 min read
A A
0
BA ਦੀ ਵਿਦਿਆਰਥਣ ਨਾਲ ਕਾਲਜ ਵਿੱਚ ਹੀ ਸਮੂਹਿਕ ਬਲਾਤਕਾਰ… ਪ੍ਰਿੰਸੀਪਲ ਦਫ਼ਤਰ ਦੇ ਬਿਲਕੁਲ ਉਪਰਲੇ ਕਮਰੇ ਚ ਵਾਪਰੀ ਘਟਨਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 9 ਅਪ੍ਰੈਲ, Gee98 news service
-ਪੰਜਾਬ ਦੇ ਇੱਕ ਸਰਕਾਰੀ ਕਾਲਜ ਵਿੱਚ ਕਾਲਜ ਟਾਈਮ ਹੀ ਬੀਏ ਦੀ ਇੱਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਵਿੱਚ ਦਿਨ ਦਿਹਾੜੇ ਕਾਲਜ ਟਾਈਮ ਦੌਰਾਨ ਹੀ ਬੀਏ ਦੇ ਪਹਿਲੇ ਸਾਲ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦ ਕਾਲਜ ਵਿੱਚ ਪ੍ਰਿੰਸੀਪਲ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸੀ। ਪੀੜ੍ਹਤ ਲੜਕੀ ਵੱਲੋਂ ਪੁਲਿਸ ਨੂੰ ਲਿਖਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਗਿਆ ਕਿ 27 ਮਾਰਚ ਦੀ ਸਵੇਰੇ 11.30 ਵਜੇ ਦੋਸ਼ੀ ਨੌਜਵਾਨ ਦਵਿੰਦਰ ਸਿੰਘ ਨੇ ਉਸ ਨੂੰ ਗੱਲ ਕਰਨ ਦੇ ਬਹਾਨੇ ਪ੍ਰਿੰਸੀਪਲ ਦਫਤਰ ਦੇ ਬਿਲਕੁਲ ਉੱਪਰ ਬਣੇ ਕਮਰੇ ਵਿੱਚ ਬੁਲਾਇਆ, ਜਦ ਉਹ ਲੈਕਚਰ ਖਤਮ ਹੋਣ ਤੋਂ ਬਾਅਦ ਇਕ ਵਜੇ ਦੇ ਕਰੀਬ ਕਮਰੇ ਵਿੱਚ ਪਹੁੰਚੀ ਤਾਂ ਉਥੇ ਦੋ ਅਣਪਛਾਤੇ ਨੌਜਵਾਨ ਹੋਰ ਵੀ ਮੌਜੂਦ ਸਨ ਜਿਨਾਂ ਨੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਦੋਸ਼ੀਆਂ ਵਿੱਚੋਂ ਇੱਕ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ ਤੇ ਕਿਸੇ ਨੂੰ ਦੱਸਣ ‘ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਨਾਭਾ ਦੇ ਥਾਣਾ ਕੋਤਵਾਲੀ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੀੜ੍ਹਤ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਪਿੰਡ ਕਕਰਾਲਾ ਦੇ ਦਵਿੰਦਰ ਸਿੰਘ ਅਤੇ ਉਸਦੇ ਦੋ ਹੋਰ ਅਣਪਛਾਤੇ ਸਾਥੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਐਸਐਚਓ ਨੇ ਕਿਹਾ ਕਿ ਇਹ ਜਾਂਚ ਵੀ ਕੀਤੀ ਜਾਵੇਗੀ ਕਿ ਬਾਹਰਲੇ ਨੌਜਵਾਨ ਕਾਲਜ ਵਿੱਚ ਕਿਵੇਂ ਦਾਖਲ ਹੋਏ ਤੇ ਉਹਨਾਂ ਨੇ ਕਾਲਜ ਵਿੱਚ ਹੀ ਬਲਾਤਕਾਰ ਵਰਗੀ ਘਟਨਾ ਨੂੰ ਅੰਜਾਮ ਦਿੱਤਾ। ਐਸਐਚਓ ਨੇ ਦੱਸਿਆ ਕਿ ਪੀੜ੍ਹਤ ਲੜਕੀ ਮੁੱਖ ਦੋਸ਼ੀ ਨੂੰ ਪਹਿਚਾਣ ਸਕਦੀ ਹੈ। ਪੁਲਿਸ ਕਾਲਜ ਸਟਾਫ਼ ਦੇ ਬਿਆਨ ਵੀ ਦਰਜ ਕਰੇਗੀ।‌ਪੁਲਿਸ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਹੈ। ਬਲਾਤਕਾਰ ਦੀ ਇਸ ਘਟਨਾ ਨਾਲ ਜੁੜਿਆ ਇੱਕ ਪੱਖ ਇਹ ਵੀ ਹੈ ਕਿ ਘਟਨਾ ਦੇ 12 ਦਿਨ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਅਜੇ ਤੱਕ ਵੀ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

03/07/2026
1 ਅਪ੍ਰੈਲ ਤੋਂ LPG ਸਿਲੰਡਰ ‘ਤੇ 300 ਦੀ ਛੋਟ ਮਿਲਦੀ ਰਹੇਗੀ..PMUY ਦੇ ਕਰੋੜਾਂ ਲਾਭਪਾਤਰੀਆਂ ਨੂੰ ਫਾਇਦਾ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

03/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

03/06/2026
Load More
Tags: #barnalanews#punjabnews
Previous Post

ਚੰਨੀ ਨੇ ਜਲੰਧਰ ਕਿਰਾਏ ‘ਤੇ ਲੈ ਲਿਆ ਵੱਡਾ ਮਕਾਨ…ਤੇ ਚੌਧਰੀ ਪਰਿਵਾਰ ਝਾੜੂ ਚੁੱਕਣ ਦੀ ਤਿਆਰੀ ‘ਚ…..!

Next Post

ਕੇਜਰੀਵਾਲ ਨੂੰ ਅਦਾਲਤੀ ਝਟਕਾ : ਦਿੱਲੀ ਹਾਈਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਬੰਧੀ ਪਟੀਸ਼ਨ ਕੀਤੀ ਖਾਰਜ…!

Nirmal Pandori

Nirmal Pandori

Related Posts

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ
ਪੰਜਾਬ

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

by Nirmal Pandori
03/07/2026
1 ਅਪ੍ਰੈਲ ਤੋਂ LPG ਸਿਲੰਡਰ ‘ਤੇ 300 ਦੀ ਛੋਟ ਮਿਲਦੀ ਰਹੇਗੀ..PMUY ਦੇ ਕਰੋੜਾਂ ਲਾਭਪਾਤਰੀਆਂ ਨੂੰ ਫਾਇਦਾ
ਪੰਜਾਬ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

by Nirmal Pandori
03/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

by Nirmal Pandori
03/06/2026
ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ
ਪੰਜਾਬ

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

by Nirmal Pandori
03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

by Nirmal Pandori
03/05/2026
ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ
ਪੰਜਾਬ

ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

by Nirmal Pandori
03/05/2026
Load More
Next Post
ਕੇਜਰੀਵਾਲ ਨੂੰ ਅਦਾਲਤੀ ਝਟਕਾ : ਦਿੱਲੀ ਹਾਈਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਬੰਧੀ ਪਟੀਸ਼ਨ ਕੀਤੀ ਖਾਰਜ…!

ਕੇਜਰੀਵਾਲ ਨੂੰ ਅਦਾਲਤੀ ਝਟਕਾ : ਦਿੱਲੀ ਹਾਈਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਬੰਧੀ ਪਟੀਸ਼ਨ ਕੀਤੀ ਖਾਰਜ…!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਹਿਲ ਕਲਾਂ ‘ਚ ਸਪੀਕਰ ਸੰਧਵਾਂ ਦੀ ਹਾਜ਼ਰੀ ‘ਚ aap ਆਗੂਆਂ ਨੇ ਹਲਕਾ ਵਿਧਾਇਕ ਨੂੰ ਸੁਣਾਈਆਂ ਖ਼ਰੀਆਂ ਖ਼ਰੀਆਂ…!

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

ਪੰਚਾਇਤ ਸੰਮਤੀ ਬਰਨਾਲਾ…ਸੱਤਾਧਿਰ ਕੋਲ ਬਹੁਸੰਮਤੀ ਦੇ ਬਾਵਜੂਦ ਵੀ ਮੁਲਤਵੀ ਚੋਣ ਪ੍ਰਕਿਰਿਆ ਕਰ ਗਈ ਵੱਡੇ ਸਵਾਲ ਖੜੇ

ਪੰਚਾਇਤ ਸੰਮਤੀ ਸ਼ੇਰਪੁਰ ਚੇਅਰਮੈਨ ਦੀ ਚੋਣ…ਸਭ ਅੱਛਾ ਨਹੀਂ ਹੈ ਦੇ ਸੰਕੇਤ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend