Skip to main content

Gee 98News

ਭਾਰਤ ਦਾ ਇੱਕ ਅਜਿਹਾ ਰਾਜ ਜਿੱਥੇ ਇੱਕ ਵੀ ਸੱਪ ਨਹੀਂ ਹੈ…!

ਚੰਡੀਗੜ੍ਹ,20 ਅਪ੍ਰੈਲ, Gee98 news service
-ਵੈਸੇ ਤਾਂ ਇਸ ਧਰਤੀ ਨੂੰ ਸੱਪਾਂ ਦੀ ਧਰਤੀ ਕਿਹਾ ਜਾਂਦਾ ਹੈ ਪ੍ਰੰਤੂ ਭਾਰਤ ਵਿੱਚ ਇੱਕ ਅਜਿਹਾ ਰਾਜ ਵੀ ਹੈ ਜਿੱਥੇ ਬਿਲਕੁਲ ਵੀ ਸੱਪ ਨਹੀਂ ਹਨ। ਸੱਪ ਨੂੰ ਦੁਨੀਆਂ ਦਾ ਸਭ ਤੋਂ ਜ਼ਹਿਰੀਲਾ ਜਾਨਵਰ ਮੰਨਿਆ ਜਾਂਦਾ ਹੈ। ਇਕੱਲੇ ਭਾਰਤ ਵਿੱਚ ਸੱਪਾਂ ਦੀਆਂ 350 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ ਅਤੇ ਇਹਨਾਂ ਵਿੱਚ ਹੋਰ ਵੀ ਵਾਧਾ ਹੋ ਰਿਹਾ ਹੈ। ਭਾਰਤ ਦੇ ਹਰ ਕੋਨੇ ਵਿੱਚ ਵੱਖ-ਵੱਖ ਕਿਸਮਾਂ ਦੇ ਸੱਪ ਮਿਲਦੇ ਹਨ ਪ੍ਰੰਤੂ ਲਕਸ਼ਦੀਪ ਅਜਿਹਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿੱਥੇ ਇੱਕ ਵੀ ਸੱਪ ਨਹੀਂ ਮਿਲਦਾ। ਰਿਪੋਰਟ ਅਨੁਸਾਰ ਲਕਸ਼ਦੀਪ “ਸਨੇਕ ਫਰੀ” ਰਾਜ ਹੈ। ਇਹ ਵੀ ਹੈਰਾਨੀਜਨਕ ਹੈ ਕਿ ਲਕਸ਼ਦੀਪ ਵਿੱਚ ਕੁੱਤੇ ਵੀ ਬਿਲਕੁਲ ਨਹੀਂ ਹਨ ਇਸ ਲਈ ਲਕਸ਼ਦੀਪ “ਰੇਬੀਜ਼ ਫਰੀ” ਰਾਜ ਵੀ ਹੈ। ਲਕਸ਼ਦੀਪ ‘ਚ 36 ਟਾਪੂ ਹਨ ਜਿਨਾਂ ਵਿੱਚੋਂ 10 ਟਾਪੂਆਂ ‘ਤੇ ਲੋਕ ਰਹਿੰਦੇ ਹਨ। ਰਿਪੋਰਟ ਅਨੁਸਾਰ ਕੇਰਲਾ ਵਿੱਚ ਸੱਪਾਂ ਦੀਆਂ ਸਭ ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ।

error: Content is protected !!